ਪੰਜਾਬ ਵਿੱਚ ਇਤਿਹਾਸਕ ਜਿੱਤ ਪਿੱਛੋਂ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਵਿੱਚ ਪਹਿਲਾ ਰੋਡ ਸ਼ੋਅ ਕਰ ਰਹੇ ਹਨ। ਸਭ ਤੋਂ ਪਹਿਲਾਂ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਜ਼ਲ੍ਹਿਆਂਵਾਲਾ ਬਾਗ ਤੇ ਸ੍ਰੀ ਦੁਰਗੁਆਣਾ ਮੰਦਰ ਵੀ ਪਹੁੰਚੇ।

ਰੋਡ ਸ਼ੋਅ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪਾਰਟੀ ਸਮਰਥਕ ਤੇ ਵਰਕਰ ਪਹੁੰਚੇ। ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਹੱਥ ਖੜ੍ਹੇ ਕਰਕੇ ਸਾਰਿਆਂ ਨੂੰ ਧੰਨਵਾਦ ਦਿੰਦੇ ਨਜ਼ਰ ਆ ਰਹੇ ਹਨ।

ਅੰਮ੍ਰਿਤਸਰ ਵਿੱਚ ਕਚਹਿਰੀ ਚੌਕ ‘ਤੇ ਹਰ ਪਾਸੇ ਆਮ ਆਦਮੀ ਪਾਰਟੀ ਦੇ ਝੰਡੇ ਤੇ ਤਿਰੰਗੇ ਨਜ਼ਰ ਆ ਰਹੇ ਹਨ। ਵੱਡੀ ਗਿਣਤੀ ਵਿੱਚ ਪਾਰਟੀ ਸਮਰਥਕ ਇਥੇ ਮੌਜੂਦ ਹਨ।
ਹਰ ਪਾਸੇ ਆਮ ਆਦਮੀ ਪਾਰਟੀ ਦੇ ਝੰਡੇ ਤੇ ਤਿਰੰਗੇ ਨਜ਼ਰ ਆ ਰਹੇ ਹਨ। ਲੋਕ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਇੱਕ ਝਲਕ ਵੇਖਣਾ ਚਾਹੁੰਦੇ ਹਨ।

ਰੋਡ ਸ਼ੋਅ ਵਿੱਚ ਦੇਸ਼ਭਗਤੀ ਦੇ ਗੀਤਾਂ ਨਾਲ ਅਰਵਿੰਦ ਕੇਜਰੀਵਾਲ ਤੇ ਸੀ.ਐੱਮ. ਚਿਹਰਾ ਭਗਵੰਤ ਮਾਨ ਪੰਜਾਬ ਦੇ ਲੋਕਾਂ ਦਾ ਧੰਨਵਾਦ ਜਤਾ ਰਹੇ ਹਨ। ਹਰ ਪਾਸੇ ਪੋਸਟਰਾਂ ਵਿੱਚ ਧੰਨਵਾਦ ਲਿਖਿਆ ਹੈ।
ਵੱਡੀ ਗਿਣਤੀ ਵਿੱਚ ਲੋਕ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੂੰ ਵੇਖਣ ਪਹੁੰਚੇ ਤੇ ਰੋਡ ਸ਼ੋਅ ਦੇ ਨਾਲ ਹਜ਼ਾਰਾਂ ਲੋਕਾਂ ਦਾ ਇਕੱਠ ਚੱਲ ਰਿਹਾ ਹੈ। ਇਹ ਰੋਡ ਸ਼ੋਅ ਲਗਭਗ ਡੇਢ ਕਿਲੋਮੀਟਰ ਲੰਮਾ ਹੈ।
ਵੀਡੀਓ ਲਈ ਕਲਿੱਕ ਕਰੋ -:

“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”























