ਜੰਮੂ-ਕਸ਼ਮੀਰ ‘ਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਹੀ ਔਰਤ ਨੇ ਕਈ ਮਰਦਾਂ ਨਾਲ ‘ਜਾਅਲੀ-ਵਿਆਹ’ ਕੀਤੇ ਅਤੇ ਉਨ੍ਹਾਂ ਨੂੰ ਝਾਂਸਾ ਦੇ ਕੇ ਭੱਜ ਗਈ। ਕਾਨੂੰਨੀ ਤੌਰ ‘ਤੇ ਇਕ ਤੋਂ ਬਾਅਦ ਇਕ 20 ਤੋਂ ਵੱਧ ਮਰਦਾਂ ਨਾਲ ਵਿਆਹ ਕਰਵਾਉਣ ਵਾਲੀ ਇਹ ਔਰਤ ਹੁਣ ਤੱਕ ਫਰਾਰ ਹੈ ਅਤੇ ਹੁਣ ਤੱਕ ਉਸ ਦੇ ਅਸਲੀ ਨਾਂ, ਪਛਾਣ ਜਾਂ ਪਤੇ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ। ਜੰਮੂ-ਕਸ਼ਮੀਰ ਦੇ ਰਾਜੌਰੀ ਦੀ ਰਹਿਣ ਵਾਲੀ ਔਰਤ ਦਾ ਰਹੱਸਮਈ ਮਾਮਲਾ ਤੁਹਾਨੂੰ ਬਾਲੀਵੁੱਡ ਦੀ ਮਸ਼ਹੂਰ ‘ਲੁਟੇਰੀ ਦੁਲਹਨ’ ਦੀ ਯਾਦ ਦਿਵਾ ਦੇਵੇਗਾ।
ਜੰਮੂ-ਕਸ਼ਮੀਰ ਦੇ ਸਥਾਨਕ ਅਖਬਾਰ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਮੁਤਾਬਕ ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਇੱਕ ਦਰਜਨ ਤੋਂ ਵੱਧ ਆਦਮੀ ਆਪਣੀਆਂ ਪਤਨੀਆਂ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਉਣ ਪੁਲਿਸ ਕੋਲ ਪਹੁੰਚੇ। ਹਾਲਾਂਕਿ, ਸਾਰੀਆਂ ਤਸਵੀਰਾਂ ਇੱਕੋ ਔਰਤ ਦੀਆਂ ਨਿਕਲੀਆਂ। ਪੀੜਤਾਂ ਵਿੱਚੋਂ ਇੱਕ ਬਡਗਾਮ ਵਾਸੀ ਨੇ ਦੱਸਿਆ ਕਿ ਇੱਕ ਦਲਾਲ ਨੇ ਉਸ ਨੂੰ ਵਿਆਹ ਲਈ ਇਸ ਔਰਤ ਦੀ ਤਸਵੀਰ ਦਿਖਾਈ ਸੀ।
ਵਿਅਕਤੀ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਲੜਕੇ ਨੂੰ ਕੁਝ ਸਰੀਰਕ ਸਮੱਸਿਆਵਾਂ ਹੋਣ ਕਾਰਨ ਉਸ ਨੇ ਵਿਆਹ ਲਈ ਲੜਕੀ ਲੱਭਣ ਲਈ ਦਲਾਲ ਨੂੰ ਪੈਸੇ ਦਿੱਤੇ ਸਨ। ਇਸ ਕੰਮ ਲਈ ਪਰਿਵਾਰ ਨੇ ਉਸ ਨੂੰ ਵਿਆਹ ਲਈ 2 ਲੱਖ ਰੁਪਏ ਦਿੱਤੇ ਸਨ। ਬਾਅਦ ਵਿੱਚ ਜਦੋਂ ਪਰਿਵਾਰ ਕੁਝ ਰਿਸ਼ਤੇਦਾਰਾਂ ਨਾਲ ਰਾਜੌਰੀ ਪਹੁੰਚਿਆ ਅਤੇ ਹੋਟਲ ਦੇ ਕੁਝ ਕਮਰੇ ਬੁੱਕ ਕਰਵਾਏ ਤਾਂ ਵਿਚੋਲਾ ਵਿਆਹ ਵਿੱਚ ਦੇਰ ਕਰਦਾ ਰਿਹਾ।
“ਕੁਝ ਦਿਨਾਂ ਬਾਅਦ, ਉਨ੍ਹਾਂ ਨੇ ਕਿਹਾ ਕਿ ਲੜਕੀ ਦਾ ਐਕਸੀਡੈਂਟ ਹੋ ਗਿਆ ਸੀ ਅਤੇ ਅੱਧੇ ਪੈਸੇ ਮੈਨੂੰ ਵਾਪਸ ਕਰ ਦਿੱਤੇ ਸਨ। ਹਾਲਾਂਕਿ, ਕੁਝ ਘੰਟਿਆਂ ਬਾਅਦ ਉਨ੍ਹਾਂ ਨੇ ਪੈਸੇ ਵਾਪਸ ਮੰਗੇ ਅਤੇ ਸਾਨੂੰ ਕਿਸੇ ਹੋਰ ਲੜਕੀ ਦੀਆਂ ਤਸਵੀਰਾਂ ਦਿਖਾਈਆਂ। ਪੀੜਤ ਦੇ ਪਿਤਾ ਅਬਦੁਲ ਅਹਦ ਮੀਰ ਮੁਤਾਬਕ ਜਦੋਂ ਅਸੀਂ ਵਿਆਹ ਲਈ ਰਾਜ਼ੀ ਹੋ ਗਏ ਤਾਂ ਔਰਤ ਨੂੰ ਈਸ਼ਾ (ਰਾਤ ਦੀ ਨਮਾਜ਼) ਦੇ ਸਮੇਂ ਆਲੇ-ਦੁਆਲੇ ਲਿਆਂਦਾ ਗਿਆ। ਫਿਰ ਪਰਿਵਾਰ ਉਸੇ ਰਾਤ ਕਸ਼ਮੀਰ ਵਾਪਸ ਆ ਗਿਆ ਅਤੇ ਕੁਝ ਦਿਨਾਂ ਬਾਅਦ ਔਰਤ ਨੇ ਕੁਝ ਸਿਹਤ ਸਮੱਸਿਆਵਾਂ ਦੀ ਸ਼ਿਕਾਇਤ ਕੀਤੀ।
ਰਿਪੋਰਟ ਮੁਤਾਬਕ ਇਸ ਤੋਂ ਬਾਅਦ ਉਸ ਦਾ ਪਤੀ ਉਸ ਨੂੰ ਹਸਪਤਾਲ ਲੈ ਗਿਆ ਅਤੇ ਜਦੋਂ ਉਹ ਅਪਾਇੰਟਮੈਂਟ ਟਿਕਟ ਬੁੱਕ ਕਰਵਾਉਣ ਗਿਆ ਤਾਂ ਨਵੀਂ ਲਾੜੀ ਮੌਕੇ ਤੋਂ ਗਾਇਬ ਹੋ ਗਈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਔਰਤ ਲਈ ਮੇਹਰ (ਗਾਰੰਟੀ) ਵਜੋਂ ਪੰਜ ਲੱਖ ਤੋਂ ਵੱਧ ਦਾ ਸੋਨਾ ਲਿਆ ਸੀ।
ਇਹ ਵੀ ਪੜ੍ਹੋ : ‘ਜੁੱਤੀ ਖਰੀਦੋ ਤੇ 2 ਕਿਲੋ ਟਮਾਟਰ ਮੁਫ਼ਤ ਲਿਜਾਓ’- ਦੁਕਾਨਦਾਰ ਨੇ ਲਾਈ ਅਨੋਖੀ ਸੇਲ
ਇਕ ਹੋਰ ਪੀੜਤ ਦੇ ਭਰਾ ਨੇ ਦੱਸਿਆ ਕਿ ਰਾਤ ਸਮੇਂ ਵੇਲੇ ਵਿਚੋਲੇ ਨੇ ਔਰਤ ਨੂੰ ਦਿਖਾਇਆ ਅਤੇ ਲਗਭਗ ਉਸ ਵੇਲੇ ਵਿਆਹ ਕਰਵਾ ਲਿਆ ਗਿਆ। ਪੀੜਤ ਦੇ ਭਰਾ ਨੇ ਕਿਹਾ, ‘ਉਹ ਸਿਰਫ 10 ਦਿਨਾਂ ਲਈ ਚਦੂਰਾ ਬਡਗਾਮ ਦੇ ਵਿੱਚ ਘਰ ਆਈ ਸੀ, ਹਾਲਾਂਕਿ, ਇਸ ਤੋਂ ਬਾਅਦ ਉਹ ਹਸਪਤਾਲ ਤੋਂ ਭੱਜ ਗਈ। ਇੱਕ ਹੋਰ ਪੀੜਤ, ਮੁਹੰਮਦ ਅਲਤਾਫ ਮੀਰ, ਜੋ ਕਿ ਕੇਂਦਰੀ ਕਸ਼ਮੀਰ ਦੇ ਬਡਗਾਮ ਦਾ ਰਹਿਣ ਵਾਲਾ ਹੈ, ਨੇ ਕਿਹਾ ਕਿ ਉਸਦਾ ਵੀ ਇਸੇ ਔਰਤ ਨਾਲ ਵਿਆਹ ਹੋਇਆ ਸੀ।
ਪੀੜਤ ਨੇ ਕਿਹਾ ਕਿ ਔਰਤ ਦੇ ਦਸਤਾਵੇਜ਼ਾਂ ਵਿੱਚ ਫਰਜ਼ੀਵਾੜਾ ਕੀਤਾ ਗਿਆ ਅਤੇ ਕਦੇ ਵੀ ਉਨ੍ਹਾਂ ਦੇ ੍ਸਲੀ ਨਾਂ ਦਾ ਖੁਲਾਸਾ ਨਹੀਂ ਕੀਤਾ। ਔਰਤ ਇੱਕ ਰਾਤ ਘਰ ਦੇ ਅੰਦਰ ਸਭ ਕੁਝ ਲੈ ਕੇ ਘਰੋਂ ਗਾਇਬ ਹੋ ਗਈ।