ਪੰਜਾਬ ਦੇ ਕਪੂਰਥਲਾ ਜ਼ਿਲੇ ‘ਚ ਰੇਲ ਕੋਚ ਫੈਕਟਰੀ ਨੇੜੇ ਸ਼ਨੀਵਾਰ ਰਾਤ ਨੂੰ ਲੁਟੇਰਿਆਂ ਵੱਲੋਂ ਬੰਦੂਕ ਦੀ ਨੋਕ ‘ਤੇ ਕਾਰ ਲੁੱਟੀ ਗਈ। ਇਸ ਵਾਰਦਾਤ ਨੂੰ 4 ਨਕਾਬਪੋਸ਼ ਬਾਈਕ ਸਵਾਰਾਂ ਨੇ ਅੰਜਾਮ ਦਿੱਤਾ ਹੈ। ਕਾਰ ਖੋਹ ਕੇ ਲੁਟੇਰੇ ਸ਼ਹਿਰ ਵੱਲ ਫ਼ਰਾਰ ਹੋ ਗਏ। ਪੀੜਤ ਕਾਰ ਮਾਲਕ ਦੀ ਸ਼ਿਕਾਇਤ ‘ਤੇ ਥਾਣਾ ਸਦਰ ‘ਚ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਕੁਲਦੀਪ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀ ਪਿੰਡ ਭੁਲਾਣਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਹ ਸ਼ਨੀਵਾਰ ਰਾਤ ਕਰੀਬ 9:15 ਵਜੇ ਆਪਣੇ ਪਿੰਡ ਦੇ ਇਕ ਦੋਸਤ ਨਾਲ ਆਪਣੀ ਸਵਿਫਟ ਕਾਰ ਨੰਬਰ PB 09-AJ-0024 ‘ਚ ਰੇਲ ਕੋਚ ਫੈਕਟਰੀ ਵੱਲ ਜਾ ਰਿਹਾ ਸੀ। ਰਸਤੇ ‘ਚ ਅਚਾਨਕ ਬਾਈਕ ਸਵਾਰ ਚਾਰ ਨਕਾਬਪੋਸ਼ ਵਿਅਕਤੀਆਂ ਨੇ ਉਨ੍ਹਾਂ ਨੂੰ ਰੋਕ ਲਿਆ।
ਇਹ ਵੀ ਪੜ੍ਹੋ : ਵੰਦੇ ਭਾਰਤ ਟਰੇਨ ‘ਤੇ ਫਿਰ ਹੋਈ ਪੱਥਰਬਾਜ਼ੀ, ਦਿੱਲੀ-ਦੇਹਰਾਦੂਨ ਰੂਟ ‘ਤੇ ਸੁੱਟੇ ਗਏ ਪੱਥਰ
ਕੁਲਦੀਪ ਅਨੁਸਾਰ ਲੁਟੇਰਿਆਂ ਨੇ ਉਸ ਦੀ ਕਾਰ ਅੱਗੇ ਬਾਈਕ ਰੋਕ ਲਿਆ। ਜਿਵੇਂ ਹੀ ਕਾਰ ਰੁਕੀ ਤਾਂ ਲੁਟੇਰਿਆਂ ‘ਚੋਂ ਇਕ ਨੇ ਉਸ ‘ਤੇ ਹਮਲਾ ਕਰ ਦਿੱਤਾ ਅਤੇ ਗਲੇ ‘ਤੇ ਪਿਸਤੌਲ ਰੱਖ ਕੇ ਕਾਰ ਦੀ ਚਾਬੀ ਖੋਹ ਲਈ। ਕੁਲਦੀਪ ਮੁਤਾਬਕ ਉਹ ਕਾਰ ਲੈ ਕੇ ਪੁਰਥਲਾ ਸ਼ਹਿਰ ਵੱਲ ਗਏ ਹਨ। ਸ਼ਿਕਾਇਤ ਤੋਂ ਬਾਅਦ ਜਾਂਚ ਅਧਿਕਾਰੀ ਪੂਰਨ ਚੰਦ ਨੇ ਮੌਕੇ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਸਕੈਨਿੰਗ ਕੀਤੀ। ਪੁਲਿਸ ਲੁਟੇਰਿਆਂ ਦੀ ਭਾਲ ‘ਚ ਜੁਟ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: