ਨਵੀਂ ਦਿੱਲੀ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦੇ ਪਤੀ ਰਾਬਰਟ ਵਾਡਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ‘ਤੇ ਕਿਹਾ ਕਿ ਇਹ ਕਿਸਾਨਾਂ ਦੇ ਨਾਲ ਉਨ੍ਹਾਂ ਦੀ ਪਤਨੀ ਦੀ ਵੀ ਜਿੱਤ ਹੈ, ਜੋ ਦਿਨ-ਰਾਤ ਲੜਾਈ ਲੜ ਰਹੀ ਹੈ।
ਇੱਕ ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਵਾਡਰਾ ਨੇ ਕਿਹਾ, “ਇਹ ਕਿਸਾਨਾਂ ਦੀ ਜਿੱਤ ਹੈ ਅਤੇ ਮੇਰੀ ਪਤਨੀ ਦੀ ਵੀ ਕਿਉਂਕਿ ਮੈਂ ਜਾਣਦਾ ਹਾਂ ਕਿ ਉਸਨੇ ਕਿੰਨੀ ਮਿਹਨਤ ਕੀਤੀ ਹੈ। ਉਸਨੇ ਕਿਸਾਨਾਂ ਲਈ ਦਿਨ-ਰਾਤ ਕੰਮ ਕੀਤਾ ਹੈ। ਮੈਂ ਵੀ ਆਪਣੇ ਵੱਲੋਂ ਪਿਛਲੇ ਸਾਲ ਨਵੰਬਰ ਤੋਂ ਕਿਸਾਨਾਂ ਨੂੰ ਭੋਜਨ ਭੇਜਦਾ ਰਿਹਾ ਹਾਂ। ਉਹ ਸੜਕਾਂ ‘ਤੇ ਹਨ। ਜਿੱਥੇ ਵੀ ਮੈਂ ਗਿਆ, ਕਿਸਾਨ ਇਸ ਉਮੀਦ ਨਾਲ ਮੇਰੀ ਕਾਰ ਵੱਲ ਦੌੜਦੇ ਆਏ ਹਨ ਕਿ ਕੋਈ ਉਨ੍ਹਾਂ ਦੀ ਗੱਲ ਸੁਣ ਸਕਦਾ ਹੈ।”
ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਰਾਕੇਸ਼ ਟਿਕੈਤ ਵੱਲੋਂ ਧਰਨੇ ਵਾਲੀ ਥਾਂ ਨੂੰ ਖਾਲੀ ਨਾ ਕਰਨ ਦੀ ਅਪੀਲ ਇਸ ਲਈ ਕੀਤੀ ਗਈ ਹੈ ਕਿਉਂਕਿ ਕਿਸਾਨਾਂ ਨੂੰ ਸਰਕਾਰ ’ਤੇ ਭਰੋਸਾ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
ਵਾਡਰਾ ਨੇ ਅੱਗੇ ਕਿਹਾ ਕਿ ਟਿਕੈਤ ਜੀ ਨੇ ਕਿਸਾਨਾਂ ਨੂੰ ਨਾ ਜਾਣ ਲਈ ਕਿਹਾ ਕਿਉਂਕਿ ਉਹ ਸਰਕਾਰ ‘ਤੇ ਭਰੋਸਾ ਨਹੀਂ ਕਰਦੇ ਕਿ ਇਹ ਕਾਨੂੰਨ ਵਾਪਸ ਲਏ ਜਾਣਗੇ? ਮੈਂ ਜਾਣਦਾ ਹਾਂ ਕਿ ਪ੍ਰਿਅੰਕਾ ਅਤੇ ਰਾਹੁਲ ਕਿਸਾਨਾਂ ਦੇ ਨਾਲ ਖੜ੍ਹੇ ਹਨ ਅਤੇ ਕਾਂਗਰਸ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਇਹ ਉਨ੍ਹਾਂ ਦੀ ਜਿੱਤ ਹੈ।
ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਦੀ ਵਾਪਸੀ ‘ਤੇ ਬੋਲੇ ਤਨਮਨਜੀਤ ਢੇਸੀ- ਕਿਸਾਨਾਂ ਨੂੰ ਅੱਤਵਾਦੀ ਕਹਿਣ ਵਾਲੇ ਸ਼ਾਇਦ ਹੁਣ ਮੰਗਣ ਮਾਫੀ
ਹਾਲਾਂਕਿ ਵਾਡਰਾ ਨੇ ਇਸ ਐਲਾਨ ਨੂੰ ਸਿਆਸੀ ਫਾਇਦੇ ਲਈ ਚੋਣਾਂ ਤੋਂ ਠੀਕ ਪਹਿਲਾਂ ਦਿੱਤੀ ਗਈ ਇੱਕ ਰਾਹਤ ਕਰਾਰ ਦਿੱਤਾ। ਵਾਡਰਾ ਨੇ ਉਮੀਦ ਪ੍ਰਗਟਾਈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਫੈਸਲਾ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇਗਾ।