ਯੂਕਰੇਨ ‘ਤੇ ਰੂਸ ਦਾ ਹਮਲਾ ਤੇਜ਼ੀ ਨਾਲ ਜਾਰੀ ਹੈ। ਰੂਸੀ ਫੌਜ ਯੂਕਰੇਨ ਦੇ ਫੌਜੀ ਬੇਸ ਤਬਾਹ ਕਰ ਚੁੱਕੀ ਹੈ ਤੇ ਜੋ ਕੁਝ ਬਚੇ ਹਨ ਉਨ੍ਹਾਂ ਉਤੇ ਲਗਾਤਾਰ ਬੰਬਾਰੀ ਕੀਤੀ ਜਾ ਰਹੀ ਹੈ ਪਰ ਯੂਕਰੇਨ ਵਾਰ-ਵਾਰ ਇਹ ਦਾਅਵਾ ਕਰ ਰਹੀ ਹੈ ਕਿ ਰੂਸ ਉਨ੍ਹਾਂ ਦੇ ਰਾਸ਼ਟਰਪਤੀ ਵਾਲਦਿਮੀਰ ਜੇਲੇਂਸਕੀ ਦੀ ਹੱਤਿਆ ਦੀ ਕੋਸ਼ਿਸ਼ ਕਰ ਰਿਹਾ ਹੈ। ਹੁਣ ਯੂਕਰੇਨ ਦੇ ਰਾਸ਼ਟਰਪਤੀ ਦੀ ਰਿਹਾਇਸ਼ ‘ਤੇ ਇੱਕ ਰਾਕੇਟ ਦਾ ਟੁਕੜਾ ਡਿੱਗਿਆ ਹੋਇਆ ਮਿਲਿਆ ਹੈ, ਜਿਸ ਨੂੰ ਯੂਕਰੇਨੀ ਰਾਸ਼ਟਰਪਤੀ ‘ਤੇ ਕੀਤਾ ਗਿਆ ਹਮਲਾ ਦੱਸਿਆ ਜਾ ਰਿਹਾ ਹੈ।
ਖੁਦ ਜੇਲੇਂਸਕੀ ਨੇ ਆਪਣੀ ਰਿਹਾਇਸ਼ ਦੇ ਬਾਹਰ ਡਿੱਗੇ ਇਸ ਰਾਕੇਟ ਨੂੰ ਲੈ ਕੇ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਨਿਸ਼ਾਨਾ ਚੂਕ ਗਿਆ। ਮਤਲਬ ਇੱਕ ਵਾਰ ਫਿਰ ਜੇਲੇਂਸਕੀ ਨੇ ਇਹ ਦੱਸਿਆ ਹੈ ਕਿ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਰਿਪੋਰਟ ਵਿਚ ਦੱਸਿਆ ਗਿਆ ਸੀ ਕਿ ਜੇਲੇਂਸਕੀ ਨੂੰ ਤਿੰਨ ਵਾਰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਹਰ ਵਾਰ ਕਿਸੇ ਤਰ੍ਹਾਂ ਬਚ ਗਏ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਇਹ ਵੀ ਪੜ੍ਹੋ : ਭਗਵੰਤ ਮਾਨ ਦੀ PM ਮੋਦੀ ਨੂੰ ਅਪੀਲ, ‘ਯੂਕਰੇਨ ਤੋਂ ਪਰਤੇ ਵਿਦਿਆਰਥੀਆਂ ਦੀ ਅਧੂਰੀ ਪੜ੍ਹਾਈ ਦਾ ਕਰਵਾਉਣ ਪ੍ਰਬੰਧ’
ਇਕ ਪਾਸੇ ਜਿਥੇ ਯੂਕਰੇਨ ਦੇ ਰਾਸ਼ਟਰਪਤੀ ਦੀ ਰਿਹਾਇਸ਼ ਦੇ ਬਾਹਰ ਰਾਕੇਟ ਡਿੱਗਿਆ ਹੈ, ਉਥੇ ਰੂਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਦੇਸ਼ ਛੱਡ ਕੇ ਜਾ ਚੁੱਕੇ ਹਨ। ਰੂਸ ਦੇ ਸਰਕਾਰੀ ਮੀਡੀਆ ਹਾਊਸ ਸਪੂਤਨਿਕ ਨੇ ਇਹ ਦਾਅਵਾ ਕੀਤਾ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਨੇ ਪੋਲੈਂਡ ਵਿਚ ਸ਼ਰਨ ਲਈ ਹੈ। ਹਾਲਾਂਕਿ ਯੂਕਰੇਨ ਵੱਲੋਂ ਇਸ ਦਾਅਵੇ ਨੂੰ ਖਾਰਚ ਕੀਤਾ ਗਿਆ ਹੈ। ਯੂਕਰੇਨ ਨੇ ਕਿਹਾ ਹੈ ਕਿ ਜੇਲੇਂਸਕੀ ਨੇ ਅਜੇ ਦੇਸ਼ ਨਹੀਂ ਛੱਡਿਆ ਹੈ ਤੇ ਉਹ ਅਜੇ ਵੀ ਯੂਕਰੇਨ ਵਿਚ ਹਨ।