ਲੁਧਿਆਣਾ ਦੇ ਪਿੰਡ ਕਾਦੀਆਂ ‘ਚ ਸ਼ਨੀਵਾਰ ਨੂੰ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਇਕ ਨੌਜਵਾਨ ਦੀ ਲਾਸ਼ ਜੰਗਲ ‘ਚ ਪਈ ਮਿਲੀ। ਰਾਹਗੀਰਾਂ ਨੇ ਤੁਰੰਤ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਲਾਸ਼ ਦੀ ਬਦਬੂ ਪੂਰੇ ਇਲਾਕੇ ‘ਚ ਫੈਲ ਗਈ, ਜਿਸ ਤੋਂ ਬਾਅਦ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ‘ਤੇ ਪੁਲਿਸ ਨੂੰ ਬੁਲਾਇਆ।
ਗੁਆਂਢੀਆਂ ਨੇ ਦੱਸਿਆ ਕਿ ਇਲਾਕੇ ਵਿੱਚ ਬਦਬੂ ਫੈਲ ਰਹੀ ਸੀ। ਉਨ੍ਹਾਂ ਨੇ ਸੋਚਿਆ ਕਿ ਕੋਈ ਜਾਨਵਰ ਮਰ ਗਿਆ ਹੈ। ਪਰ ਜਦੋਂ ਉਥੇ ਜਾ ਕੇ ਵੇਖਿਆ ਤਾਂ ਇੱਕ ਨੌਜਵਾਨ ਦੀ ਲਾਸ਼ ਸੜੀ ਹਾਲਤ ‘ਚ ਪਈ ਸੀ। ਥਾਣਾ ਲਾਡੋਵਾਲ ਦੇ ਐੱਸ.ਐੱਚ.ਓ. ਜਗਦੇਵ ਧਾਲੀਵਾਲ ਮੌਕੇ ’ਤੇ ਪੁੱਜੇ। ਪੁਲਿਸ ਨੇ ਲੋਕਾਂ ਦੀ ਮਦਦ ਨਾਲ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ।
SHO ਜਗਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਮਾਮਲਾ ਸ਼ੱਕੀ ਹੈ। ਲਾਸ਼ ਦੇ ਕੋਲ ਇੱਕ ਰੱਸੀ ਵੀ ਮਿਲੀ ਹੈ। ਮਰਨ ਵਾਲੇ ਵਿਅਕਤੀ ਨੇ ਖੁਦਕੁਸ਼ੀ ਕੀਤੀ ਹੈ ਜਾਂ ਉਸ ਦਾ ਕਤਲ ਕੀਤਾ ਗਿਆ ਹੈ, ਇਸ ਬਾਰੇ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਕੈਨੇਡਾ ਪਹੁੰਚਣ ਦੇ 2 ਦਿਨ ਮਗਰੋਂ ਪਟਿਆਲਾ ਦੇ ਨੌਜਵਾਨ ਦੀ ਮੌਤ, ਮਾਂ ਨੇ ਕਰਜ਼ਾ ਚੁੱਕ ਘੱਲ੍ਹਿਆ ਸੀ ਵਿਦੇਸ਼
ਇਸ ਦੇ ਨਾਲ ਹੀ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਆਦਿ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਮਰਨ ਵਾਲਾ ਵਿਅਕਤੀ ਕਦੋਂ ਇਸ ਜੰਗਲ ਵੱਲ ਆਇਆ ਸੀ।
ਵੀਡੀਓ ਲਈ ਕਲਿੱਕ ਕਰੋ -: