ਯੂਕਰੇਨ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਲਿਆਉਣ ਲਈ ਏਅਰ ਇੰਡੀਆ ਦਾ ਜਹਾਜ਼ AI-1943 ਬੁਖਾਰੇਸਟ ਪਹੁੰਚਿਆ ਹੈ। ਅੱਜ ਸ਼ਾਮ ਲਗਭਗ 7.30 ਵਜੇ ਵਿਦਿਆਰਥੀਆਂ ਨੂੰ ਲੈ ਕੇ ਫਲਾਈਟ ਮੁੰਬਈ ਏਅਰਪੋਰਟ ਪੁੱਜੇਗੀ। ਮੁੰਬਈ ਪਹੁੰਚ ਕੇ ਵਿਦਿਆਰਥੀਆਂ ਨੂੰ ਆਪਣਾ ਕੋਵਿਡ ਵੈਕਸੀਨੇਟਿਡ ਸਰਟੀਫਿਕੇਟ ਦਿਖਾਉਣਾ ਹੋਵੇਗਾ।
ਜੇਕਰ ਕਿਸੇ ਵਿਦਿਆਰਥੀ ਕੋਲ ਵੈਕਸੀਨੇਸ਼ਨ ਸਰਟੀਫਿਕੇਟ ਨਹੀਂ ਹੈ ਤਾਂ ਉਹ RT-PCR ਨੈਗੇਟਿਵ ਰਿਪੋਰਟ ਵੀ ਦਿਖਾ ਸਕਦੇ ਹਨ। ਇਨ੍ਹਾਂ ਦੋਵਾਂ ‘ਚੋਂ ਕੁਝ ਵੀ ਨਾ ਹੋਣ ‘ਤੇ ਵਿਦਿਆਰਥੀ ਦਾ ਏਅਰਪੋਰਟ ‘ਤੇ ਹੀ ਕੋਵਿਡ ਟੈਸਟ ਕਰਵਾਇਆ ਜਾਵੇਗਾ।
ਏਅਰਪੋਰਟ ‘ਤੇ RT-PCR ਕੋਵਿਡ ਟੈਸਟ ਦਾ ਖਰਚਾ ਮੁੰਬਈ ਏਅਰਪੋਰਟ ਹੀ ਚੁੱਕੇਗਾ। ਕੋਵਿਡ ਟੈਸਟ ਰਿਪੋਰਟ ਨੈਗੇਟਿਵ ਆਉਣ ‘ਤੇ ਹੀ ਵਿਦਿਆਰਥੀਆਂ ਨੂੰ ਬਾਹਰ ਜਾਣ ਦਿੱਤਾ ਜਾਵੇਗਾ। ਜੇਕਰ ਕਿਸੇ ਵਿਦਿਆਰਥੀ ਦੀ ਰਿਪੋਰਟ ਪਾਜ਼ੀਟਿਵ ਆਉਂਦੀ ਹੈ ਤਾਂ ਕੋਰੋਨਾ ਗਾਈਡਲਾਈਨਸ ਤਹਿਤ ਉਸ ਦੀ ਅੱਗੇ ਜਾਂਚ ਅਤੇ ਕਲੀਨਿਕਲੀ ਮੈਨੇਜ ਲਈ ਭੇਜ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਇਸ ਤੋਂ ਇਲਾਵਾ ਜਿਹੜੇ ਲੋਕਾਂ ਨੇ ਵੈਕਸੀਨ ਨਹੀਂ ਲਗਵਾਈ ਹੈ ਜਾਂ ਜਿਨ੍ਹਾਂ ਕੋਲ ਕੋਵਿਡ ਦੀ ਨੈਗੇਟਿਵ ਰਿਪੋਰਟ ਨਹੀਂ ਹੈ, ਉਨ੍ਹਾਂ ਨੂੰ ਵੀ ਯਾਤਰਾ ਕਰਨ ਤੋਂ ਪਹਿਲਾਂ ਏਅਰ ਪੋਰਟਲ ‘ਤੇ ਡਾਕੂਮੈਂਟ ਅਪਲੋਡ ਕਰਨ ਦੀ ਛੋਟ ਦਿੱਤੀ ਜਾਵੇਗੀ। ਅਜਿਹੇ ਯਾਤਰੀ ਏਅਰਪੋਰਟ ‘ਚ ਐਂਟਰੀ ਕਰ ਸਕਦੇ ਹਨ, ਇਹ ਫੈਸਲਾ ਮਨੁੱਖੀ ਆਧਾਰ ‘ਤੇ ਲਿਆ ਗਿਆ ਹੈ।
ਇਹ ਵੀ ਪੜ੍ਹੋ : Air India ਦੀ ਫਲਾਈਟ ਰੋਮਾਨੀਆ ਤੋਂ ਰਵਾਨਾ, ਓਧਰ ਯੂਕਰੇਨ ‘ਚ ਭਾਰਤੀ ਪੈਸੇਂਜਰਸ ਦੀ ਬੱਸ ‘ਚ ਲੁੱਟ
ਗੌਰਤਲਬ ਹੈ ਕਿ ਯੂਕਰੇਨ ਵਿਚ ਫਿਲਹਾਲ ਲਗਭਗ 20,000 ਭਾਰਤੀ ਫਸੇ ਹੋਏ ਹਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਵਿਦਿਆਰਥੀ ਹਨ। ਯੂਕਰੇਨ ਤੋਂ 470 ਭਾਰਤੀ ਵਿਦਿਆਰਥੀ ਰੋਮਾਨੀਆ ਦੇ ਰਸਤੇ ਭਾਰਤ ਪਹੁੰਚਣਗੇ। ਏਅਰ ਇੰਡੀਆ ਦਾ ਇਕ ਜਹਾਜ਼ ਸ਼ਾਮ 7.30 ਵਜੇ ਮੁੰਬਈ ਪੁੱਜੇਗਾ।