ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੀ ਰਫਤਾਰ ਹੌਲੀ ਹੋਣ ਨਾਲ ਇਹ ਚਰਚਾ ਹੋਣ ਲੱਗੀ ਹੈ ਕਿ ਸ਼ਾਇਦ ਇਹ ਮਹਾਮਾਰੀ ਖਾਤਮੇ ਵੱਲ ਵਧ ਰਹੀ ਹੈ। ਕੁਝ ਲੋਕ ਓਮੀਕ੍ਰਾਨ ਦੇ ਮਾਈਲਡ ਇਨਫੈਕਸ਼ਨ ਨੂੰ ਇਸ ਦਾ ਕਾਰਨ ਮੰਨ ਰਹੇ ਹਨ। ਪਰ ਵਿਸ਼ਵ ਸਿਹਤ ਸੰਗਠਨ (WHO) ਦੀ ਚੀਫ ਸਾਇੰਟਿਸਟ ਸੌਮਿਆ ਸਵਾਮੀਨਾਥ ਨੇ ਇਸ ਨੂੰ ਲੈ ਕੇ ਵੱਡੀ ਚਿਤਾਵਨੀ ਦਿੱਤੀ ਹੈ। ਸਵਾਮੀਨਾਥਨ ਨੇ ਇੱਕ ਗੱਲਬਾਤ ਦੌਰਾਨ ਕਿਹਾ ਕਿ ਮਹਾਮਾਰੀ ਦੇ ਖਤਮ ਹੋਣ ਦੀਆਂ ਅਫਵਾਹਾਂ ‘ਤੇ ਭਰੋਸਾ ਕਰਨਾ ਸਾਡੀ ਬੇਵਕੂਫੀ ਹੋਵੇਗੀ।
ਸੌਮਿਆ ਨੇ ਕਿਹਾ ਕਿ ਇਸ ਦਾ ਜਵਾਬ ਫਿਲਹਾਲ ਕਿਸੇ ਕੋਲ ਨਹੀਂ ਹੈ। ਮਹਾਮਾਰੀ ਖਤਮ ਹੋਣ ਦੀਆਂ ਅਫਵਾਹਾਂ ‘ਤੇ ਭਰੋਸਾ ਕਰਕੇ ਸਾਵਧਾਨ ਰਹਿਣਾ ਛੱਡ ਦੇਣਾ ਸਾਡੀ ਬੇਵਕੂਫੀ ਹੋਵੇਗੀ। ਕੋਰੋਨਾ ਦਾ ਨਵਾਂ ਵੇਰੀਐਂਟ ਕਦੇ ਵੀ, ਕਿਤੇ ਵੀ ਪੈਦਾ ਹੋ ਸਕਦਾ ਹੈ ਅਤੇ ਅਸੀਂ ਫਿਰ ਉਨ੍ਹਾਂ ਹਾਲਾਤਾਂ ਵੱਲ ਪਰਤ ਸਕਦੇ ਹਾਂ। ਇਸ ਲਈ ਹੁਣ ਵੀ ਸਾਵਧਾਨੀ ਵਰਤਣ ਦੀ ਲੋੜ ਹੈ। ਉਮੀਦ ਹੈ ਕਿ 2022 ਦੇ ਅਖੀਰ ਤੱਕ ਬਿਹਤਰ ਸਥਿਤੀ ਵਿੱਚ ਆ ਜਾਵਾਂਗੇ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਅਮੀਰ ਤੇ ਗਰੀਬ ਦੇਸ਼ਾਂ ਵਿੱਚ ਵੈਕਸੀਨ ਦੀ ਵੰਡ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਅਮੇਰਿਕਾ ਵਰਗੇ ਅਮੀਰ ਦੇਸ਼ਾਂ ਵਿੱਚ ਵੈਕਸੀਨ ਦੀ ਭਰਮਾਰ ਹੈ ਤੇ ਅਫਰੀਕਾ ਵਰਗੇ ਕਈ ਦੇਸ਼ਾਂ ਵਿੱਚ ਕਮੀ। ਅਫਰੀਕਾ ਵਿੱਚ 85 ਫੀਸਦੀ ਲੋਕਾਂ ਨੂੰ ਹੁਣ ਤੱਕ ਵੈਕਸੀਨ ਦੀ ਪਹਿਲੀ ਡੋਜ਼ ਵੀ ਨਸੀਬ ਨਹੀਂ ਹੋਈ ਹੈ। ਅਜਿਹੇ ਵਿੱਚ ਕੋਰੋਨਾ ਦੇ ਨਵੇਂ ਵੇਰੀਐਂਟਸ ਬਣਨ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਲੋਕਾਂ ਵਿੱਚ ਇਹ ਵਾਇਰਲ ਫੈਲਦਾ ਹੀ ਚੱਲਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਆਉਣ ਵਾਲੀ ਖਤਰਨਾਕ ਮਹਾਮਾਰੀਆਂ ਤੋਂ ਬਚਣ ਲਈ ਪਹਿਲਾਂ ਤੋਂ ਤਿਆਰ ਰਿਹਣ ਦੀ ਲੋੜ ਹੈ। WHO ਦੇ 194 ਮੈਂਬਰ ਦੇਸ਼ਾਂ ਨੂੰ ਨਾਲ ਮਿਲ ਕੇ ਕੰਮ ਕਰਨਾ ਹੋਵੇਗਾ। ਵਾਇਰਲ ਦੇ ਆਊਟਬ੍ਰੇਕ ਦੀ ਜਾਂਚ ਕਰਨ ਲਈ ਕੁਝ ਨਿਯਮ ਬਣਾਉਣੇ ਹੋਣਗੇ ਤੇ ਸਾਰਿਆਂ ਨੂੰ ਉਨ੍ਹਾਂ ਦੀ ਪਾਲਣਾ ਕਰਨੀ ਹੋਵੇਗੀ।