ਡਾਲਰ ਦੇ ਮੁਕਾਬਲੇ ਰੁਪਿਆ ਬੁੱਧਵਾਰ ਨੂੰ ਪਹਿਲੀ ਵਾਰ 79 ਰੁਪਏ ਤੋਂ ਹੇਠਾਂ ਖਿਸਕ ਗਿਆ ਹੈ। ਕਰੰਸੀ ਮਾਰਕੀਟ ‘ਚ ਅੱਜ ਦੇ ਕਾਰੋਬਾਰ ਦੇ ਅਖੀਰ ‘ਚ ਰੁਪਏ ‘ਚ ਇਤਿਹਾਸਕ ਗਿਰਾਵਟ ਦਰਜ ਕੀਤੀ ਗਈ ਅਤੇ ਰੁਪਿਆ ਪਹਿਲੀ ਵਾਰ 19 ਪੈਸੇ ਡਿੱਗ ਕੇ 79.04 ਰੁਪਏ ‘ਤੇ ਬੰਦ ਹੋਇਆ ਹੈ।
ਰੁਪਿਆ ਪਿਛਲੇ ਛੇ ਦਿਨਾਂ ਤੋਂ ਲਗਾਤਾਰ ਹੇਠਲੇ ਪੱਧਰ ‘ਤੇ ਬੰਦ ਹੋ ਰਿਹਾ ਹੈ। ਦਰਅਸਲ ਕੱਚੇ ਤੇਲ ਦੀਆਂ ਕੀਮਤਾਂ ‘ਚ ਉਛਾਲ, ਮਹਿੰਗਾਈ ‘ਚ ਤੇਜ਼ੀ ਅਤੇ ਵਿਦੇਸ਼ੀ ਨਿਵੇਸ਼ਕਾਂ ਵਲੋਂ ਕੀਤੀ ਗਈ ਵਿਕਰੀ ਕਰਕੇ ਰੁਪਏ ‘ਚ ਗਿਰਾਵਟ ਦਾ ਸਿਲਸਿਲਾ ਜਾਰੀ ਹੈ। ਇੰਟਰਬੈਂਕ ਕਰੰਸੀ ਐਕਸਚੇਂਜ ਮਾਰਕੀਟ ਵਿੱਚ ਰੁਪਿਆ ਡਾਲਰ ਦੇ ਮੁਕਾਬਲੇ 78.86 ‘ਤੇ ਖੁੱਲ੍ਹਿਆ ਸੀ ਪਰ ਫਿਰ 79.04 ਦੇ ਹੇਠਲੇ ਪੱਧਰ ‘ਤੇ ਆ ਗਿਆ। ਇਸ ਸਾਲ ਰੁਪਿਆ 5.8 ਫੀਸਦੀ ਤੋਂ ਜ਼ਿਆਦਾ ਫਿਸਲਿਆ ਹੈ। ਤੁਹਾਨੂੰ ਦੱਸ ਦੇਈਏ ਕਿ 23 ਫਰਵਰੀ 2022 ਨੂੰ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਡਾਲਰ ਦੇ ਮੁਕਾਬਲੇ ਰੁਪਿਆ 74.62 ਦੇ ਪੱਧਰ ‘ਤੇ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਡਾਲਰ ਦੇ ਮੁਕਾਬਲੇ ਰੁਪਿਆ 80 ਰੁਪਏ ਦੇ ਪੱਧਰ ਤੱਕ ਡਿੱਗ ਸਕਦਾ ਹੈ।
ਦਰਅਸਲ ਵਿਦੇਸ਼ੀ ਨਿਵੇਸ਼ਕਾਂ ਦੀ ਭਾਰੀ ਬਿਕਵਾਲੀ ਕਰਕੇ ਕਰੰਸੀ ਬਾਜ਼ਾਰ ‘ਚ ਡਾਲਰ ਦੀ ਕਮੀ ਤੇਜ਼ੀ ਨਾਲ ਵਧ ਰਹੀ ਹੈ। ਜਦਕਿ ਡਾਲਰ ਦੀ ਮੰਗ ਵਧੀ ਹੈ। ਵਿਦੇਸ਼ੀ ਨਿਵੇਸ਼ਕਾਂ ਨੇ ਇਸ ਸਾਲ ਭਾਰਤੀ ਬਾਜ਼ਾਰ ‘ਚੋਂ 28 ਅਰਬ ਡਾਲਰ ਦਾ ਆਪਣਾ ਨਿਵੇਸ਼ ਵਾਪਸ ਲੈ ਲਿਆ ਹੈ। ਆਰਬੀਆਈ ਨੇ ਕਿਹਾ ਸੀ ਕਿ ਉਹ ਰਿਜ਼ਰਵ ਤੋਂ ਮੰਗ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਇਸ ਦੇ ਨਾਲ ਹੀ ਅਮਰੀਕੀ ਫੈੱਡ ਰਿਜ਼ਰਵ ਜੁਲਾਈ ‘ਚ ਮੁੜ ਵਿਆਜ ਦਰਾਂ ਵਧਾਉਣ ਦਾ ਫੈਸਲਾ ਕਰ ਸਕਦਾ ਹੈ। ਇਸ ਡਰ ਕਰਕੇ ਵਿਦੇਸ਼ੀ ਨਿਵੇਸ਼ਕ ਬਿਕਵਾਲੀ ਕਰਕੇ ਆਪਣਾ ਪੈਸਾ ਜਮ੍ਹਾ ਕਰਵਾਉਣ ਵਿੱਚ ਲੱਗੇ ਹੋਏ ਹਨ। ਹਾਲਾਂਕਿ ਡਾਲਰ ਦੇ ਮੁਕਾਬਲੇ ਰੁਪਏ ‘ਚ ਗਿਰਾਵਟ ਭਾਰਤ ਦੀਆਂ ਮੁਸ਼ਕਲਾਂ ਵਧਾ ਸਕਦੀ ਹੈ ਕਿਉਂਕਿ ਈਂਧਨ ਤੋਂ ਲੈ ਕੇ ਖਾਣ ਵਾਲੇ ਤੇਲ ਵਰਗੀਆਂ ਚੀਜ਼ਾਂ ਮਹਿੰਗੀਆਂ ਹੋ ਸਕਦੀਆਂ ਹਨ।