ਰੂਸ ਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਯੂਕਰੇਨੀ ਸ਼ਹਿਰ ਖੰਡਰ ‘ਚ ਤਬਦੀਲ ਹੋ ਗਏ ਹਨ। ਦੇਸ਼ ਦੇ ਢਾਂਚੇ ਨੂੰ ਕਾਫੀ ਨੁਕਸਾਨ ਹੋਇਆ ਹੈ। ਜੰਗ ਕਾਰਨ ਦੁਨੀਆ ਵਿਚ ਖਾਧ ਸੰਕਟ ਪੈਦਾ ਹੋ ਗਿਆ। ਦੁਨੀਆ ਨੂੰ ਇਸ ਸੰਕਟ ਤੋਂ ਕੱਢਣ ਲਈ 23 ਜੁਲਾਈ ਨੂੰ ਰੂ-ਯੂਕਰੇਨ ਨੇ ਅਨਾਜ ਨਿਰਯਾਤ ਸਮਝੌਤਾ ਕੀਤਾ ਪਰ ਰੂਸ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਰੂਸੀ ਸੈਨਾ ਨੇ ਸਮਝੌਤੇ ‘ਤੇ ਸਾਈਨ ਕਰਨ ਦੇ 12 ਘੰਟੇ ਬਾਅਦ ਹੀ ਓਡੀਸ਼ਾ ਦੇ ਇਕ ਪੋਰਟ ‘ਤੇ ਹਮਲਾ ਕਰ ਦਿੱਤਾ।
ਸਮਝੌਤੇ ਤਹਿਤ ਇਹ ਤੈਅ ਹੋਇਆ ਸੀ ਕਿ ਰੂਸੇ ਫੌਜ ਯੂਕਰੇਨ ਦੇ ਬੰਦਰਗਾਹਾਂ ‘ਤੇ ਹਮਲਾ ਨਹੀਂ ਕਰੇਗੀ। ਪਰ ਰੂਸ ਨੇ ਓਡੀਸ਼ਾ ਪੋਰਟ ‘ਤੇ ਮਿਜ਼ਾਈਲ ਨਾਲ ਹਮਲਾ ਕਰ ਦਿੱਤਾ। ਯੂਕਰੇਨ ਦੁਨੀਆ ਵਿਚ ਕਣਕ ਦਾ ਸਭ ਤੋਂ ਵੱਡਾ ਐਕਸਪੋਰਟਰ ਹੈ। ਕਣਕ ਦੇ ਇਲਾਵਾ ਯੂਕਰੇਨ ਅਨਾਜ, ਤੇਲ ਤੇ ਬੀਜਾਂ ਦਾ ਨਿਰਮਯਾਤ ਕਰਦਾ ਹੈ। ਬੰਦਰਗਾਹ ਸ਼ਹਿਰ ਓਡੀਸ਼ਾ ਤੋਂ ਮਾਲ ਦੀ ਲਦਾਈ ਹੁੰਦੀ ਹੈ।
ਯੁੱਧ ਦੇ ਬਾਅਦ ਤੋਂ ਰੂਸ ਨੇ ਬਲੈਕ ਸੀ ਦੇ ਕਿਨਾਰੇ ਵਸੇ ਬੰਦਗਰਗਾਹ ਸ਼ਹਿਰਾਂ ਦੀ ਨਾਕੇਬੰਦੀ ਕਰ ਦਿੱਤੀ ਸੀ। ਗ੍ਰੇਨ ਐਕਸਪੋਰਟ ਡੀਲ ਦੇ ਬਾਅਦ ਬਲੈਕ ਸੀ ਦੇ ਰਸਤੇ ਅਨਾਜ ਦਾ ਨਿਰਯਾਤ ਫਿਰ ਤੋਂ ਸ਼ੁਰੂ ਹੋਇਆ। ਅਨਾਜ ਦੀ ਲਦਾਈ ਹੋ ਰਹੀ ਸੀ ਕਿ ਮਿਜ਼ਾਈਲ ਨਾਲ ਹਮਲਾ ਹੋ ਗਿਆ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜੇਲੇਂਸਕੀ ਨੇ ਇਸ ਨੂੰ ਕਿਹਾ ਰੂਸ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਇਹ ਸਬੂਤ ਹੈ ਕਿ ਰੂਸ ਜੋ ਵਾਅਦੇ ਕਰਦਾ ਹੈ, ਉਸ ਨੂੰ ਨਿਭਾਉਂਦਾ ਨਹੀਂ ਹੈ।
ਇਹ ਵੀ ਪੜ੍ਹੋ : ਕੇਰਲ ਤੋਂ ਬਾਅਦ ਹੁਣ ਦਿੱਲੀ ‘ਚ ਮਿਲਿਆ ਮੰਕੀਪੌਕਸ ਦਾ ਕੇਸ, 31 ਸਾਲ ਦੇ ਵਿਅਕਤੀ ‘ਚ ਪਾਏ ਗਏ ਲੱਛਣ
ਯੂਕਰੇਨ ਦੀਆਂ ਬੰਦਰਗਾਹਾਂ ‘ਤੇ ਹਮਲਾ ਨਾ ਕਰਨ ਦੇ ਨਾਲ-ਨਾਲ ਇਹ ਵੀ ਤੈਅ ਕੀਤਾ ਗਿਆ ਕਿ ਤੁਰਕੀ ਅਤੇ ਸੰਯੁਕਤ ਰਾਸ਼ਟਰ ਜਹਾਜ਼ਾਂ ਦਾ ਨਿਰੀਖਣ ਕਰਨਗੇ। ਇਹ ਯਕੀਨੀ ਬਣਾਏਗਾ ਕਿ ਰੂਸੀ ਹਥਿਆਰਾਂ ਨੂੰ ਯੂਕਰੇਨ ਵਿੱਚ ਨਾ ਲਿਆਂਦਾ ਜਾਵੇ। ਇਸ ਦੇ ਨਾਲ ਹੀ ਕਾਲੇ ਸਾਗਰ ਵਿੱਚ ਫਸੇ ਅਨਾਜ ਨਾਲ ਭਰੇ ਜਹਾਜ਼ਾਂ ਨੂੰ ਬਰਾਮਦ ਲਈ ਤੁਰੰਤ ਹਟਾਇਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: