ਰੂਸ ਦੀ ਬੰਬਾਰੀ ਵਿਚ ਹੁਣ ਤੱਕ 10 ਤੋਂ ਵੱਧ ਸ਼ਹਿਰ ਬਰਬਾਦ ਹੋ ਚੁੱਕੇ ਹਨ। ਰੂਸੀ ਸੈਨਿਕ ਯੂਕਰੇਨ ਦੀ ਧਰਤੀ ‘ਤੇ ਮਿਜ਼ਾਈਲਾਂ ਤੇ ਬੰਬ ਧਮਾਕਿਆਂ ਨਾਲ ਤਬਾਹੀ ਮਚਾ ਰਹੇ ਹਨ। ਰਾਜਧਾਨੀ ਕੀਵ ਵਿਚ ਰੂਸੀ ਸੈਨਿਕਾਂ ਦੀ ਤਾਬੜਤੋੜ ਕਾਰਵਾਈ ਜਾਰੀ ਹੈ। ਇਸ ਦਰਮਿਆਨ ਰੂਸੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜੇਲੇਂਸਕੀ ਨੇ ਯੂਕਰੇਨ ਛੱਡ ਦਿੱਤਾ ਹੈ ਤੇ ਪੋਲੈਂਡ ਪਹੁੰਚ ਗਏ ਹਨ।
ਹਾਲਾਂਕਿ ਰੂਸੀ ਦਾਅਲੇ ‘ਤੇ ਅਜੇ ਯੂਕਰੇਨ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਕੁਝ ਦਿਨ ਪਹਿਲਾਂ ਵੀ ਰੂਸੀ ਮੀਡੀਆ ਨੇ ਦਾਅਵਾ ਕੀਤਾ ਸੀ ਕਿ ਜੇਲੇਂਸਕੀ ਨੇ ਯੂਕਰੇਨ ਛੱਡ ਦਿੱਤਾ ਹੈ। ਉਦੋਂ ਜੇਲੇਂਸਕੀ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰਕੇ ਇੱਕ ਵੀਡੀਓ ਜਾਰੀ ਕੀਤਾ ਸੀ ਤੇ ਕਿਹਾ ਕਿ ਉਹ ਆਖਿਰ ਤੱਕ ਦੇਸ਼ ਨਹੀਂ ਛੱਡਣਗੇ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਯੂਕਰੇਨ ਤੇ ਰੂਸੀ ਸੈਨਿਕਾਂ ਵਿਚ ਚੱਲ ਰਹੀ ਜੰਗ ਵਿਚ ਸੰਯੁਕਤ ਰਾਸ਼ਟਰ ਨੇ ਹੈਰਾਨ ਕਰਨ ਵਾਲੇ ਅੰਕੜੇ ਪੇਸ਼ ਕੀਤੇ ਹਨ। ਪਿਛਲੇ ਇੱਕ ਹਫਤੇ ਵਿਚ ਯੂਕਰੇਨ ਤੋਂ 12 ਲੱਖ ਲੋਕ ਪਲਾਇਨ ਕਰ ਚੁੱਕੇ ਹਨ। ਇਹ ਲੋਕ ਯੂਕਰੇਨ ਛੱਡ ਕੇ ਗੁਆਂਢੀ ਦੇਸ਼ਾਂ ਦੀ ਸ਼ਰਨ ਲੈ ਚੁੱਕੇ ਹਨ। ਇਨ੍ਹਾਂ ਲੋਕਾਂ ਵਿਚ 50,000 ਨੌਜਵਾਨ ਹਨ। ਰਿਪੋਰਟਾਂ ਮੁਤਾਬਕ ਯੂਕਰੇਨੀਆਂ ਦੇ ਦੇਸ਼ ਛੱਡਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ।
ਰੂਸੀ ਸੈਨਿਕਾਂ ਦੇ ਨਿਊਕਲੀਅਰ ਪਲਾਂਟ ‘ਤੇ ਹਮਲੇ ਤੋਂ ਬਾਅਦ ਪੱਛਮੀ ਦੇਸ਼ਾਂ ਨੇ ਪ੍ਰਤੀਕਿਰਿਆ ਦਿੱਤੀ ਹੈ। ਜਾਣਕਾਰੀ ਮਿਲੀ ਹੈ ਕਿ ਇਸ ਗੰਭੀਰ ਮਸਲੇ ‘ਤੇ ਅੱਜ UNGC ਨੇ ਐਮਰਜੈਂਸੀ ਬੈਠਕ ਬੁਲਾਈ ਹੈ।