ਰੂਸ ਯੂਕਰੇਨ ਯੁੱਧ ਨੂੰ ਲੈ ਕੇ ਜਰਮਨੀ ਦੇ ਰੂਸ ਵਿਚ ਜੋ ਤਣਾਅ ਤੇ ਤਕਰਾਰ ਸੀ ਉਹ ਹੁਣ ਵਧਦੀ ਜਾ ਰਹੀ ਹੈ। ਰੂਸੀ ਦੂਤਾਵਾਸ ਦੇ ਕਰਮਚਾਰੀਆਂ ਨੂੰ ਵੱਡੇ ਪੈਮਾਨੇ ‘ਤੇ ਹਟਾਉਣ ਦੇ ਬਾਅਦ ਰੂਸ ਨੇ 20 ਤੋਂ ਵੱਧ ਜਰਮਨ ਡਿਪਲੋਮੈਟਾਂ ਨੂੰ ਹਟਾ ਦਿੱਤਾ। ਇਸ ਦੇ ਨਾਲ ਹੀ ਰੂਸ ਨੇ ਜਰਮਨੀ ‘ਤੇ ਸਬੰਧਾਂ ਨੂੰ ਨਸ਼ਟ ਕਰਨ ਦਾ ਵੀ ਦੋਸ਼ ਲਗਾਇਆ।
ਰੂਸੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਰੀਆ ਜਖਾਰੋਵਾ ਨੇ ਦੱਸਿਆ ਕਿ 20 ਤੋਂ ਵੱਧ ਜਰਮਨ ਡਿਪਲੋਮੈਟਾਂ ਨੂੰ ਮਾਸਕੋ ਛੱਡਣਾ ਹੋਵੇਗਾ। ਮੰਤਰਾਲੇ ਦਾ ਇਹ ਬਿਆਨ ਜਰਮਨੀ ਵਿਚ ਰੂਸੀ ਡਿਪਲੋਮੈਟਾਂ ਦੇ ਮੁਲਾਜ਼ਮਾਂ ਦੇ ਇਕ ਹੋਰ ਸਮੂਹ ਨੂੰ ਕੱਢਣ ਦੀ ਨਿੰਦਾ ਕਰਨ ਦੇ ਤੁਰੰਤ ਬਾਅਦ ਆਇਆ।
ਦੂਜੇ ਪਾਸੇ ਜਰਮਨ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਸ ਨੇ ਰੂਸ ਦੇ ਵਿਦੇਸ਼ ਮੰਤਰਾਲੇ ਦੇ ਬਿਆਨਾਂ ‘ਤੇ ਧਿਆਨ ਨਹੀਂ ਦਿੱਤਾ। ਜਰਮਨ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸੰਘੀ ਸਰਕਾਰ ਤੇ ਰੂਸੀ ਮੰਤਰਾਲੇ ਨੇ ਹੁਣੇ ਜਿਹੇ ਹਫਤਿਆਂ ਵਿਚ ਵਿਦੇਸ਼ਾਂ ਵਿਚ ਆਪਣੇ ਸਬੰਧਤ ਪ੍ਰਤੀਨਿਧੀਆਂ ਵਿਚ ਮੁਲਾਜ਼ਮਾਂ ਦੇ ਮਾਮਲਿਆਂ ‘ਤੇ ਸੰਪਰਕ ਕੀਤਾ ਹੈ ਰੂਸ ਤੋਂ ਡਿਪਲੋਮੈਟਾਂ ਦੇ ਕੱਢੇ ਜਾਣ ਦਾ ਜ਼ਿਕਰ ਕੀਤੇ ਬਿਨਾਂ ਜਰਮਨ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅੱਜ ਦੀ ਉਡਾਣ ਉਸੇ ਪ੍ਰਕਿਰਿਆ ਦਾ ਹਿੱਸਾ ਹੈ।
ਰੂਸ ਨੇ ਜਰਮਨੀ ‘ਤੇ ਰੂਸ-ਜਰਮਨੀ ਸਬੰਧਾਂ ਦੀ ਪੂਰੀ ਲੜੀ ਨੂੰ ਪ੍ਰਦਰਸ਼ਨਕਾਰੀ ਤੌਰ ਤੋਂ ਨਸ਼ਟ ਕਰਨਾ ਜਾਰੀ ਰੱਖਣ ਦਾ ਦੋਸ਼ ਲਗਾਇਆ। ਰੂਸੀ ਪੱਖ ਨੇ ਫੈਸਲੇ ਨੂੰ ਬਦਲਣ ਤੇ ਰੂਸ ਤੋਂ ਜਰਮਨ ਡਿਪਲੋਮੈਟਾਂ ਨੂੰ ਕੱਢਣ ਦਾ ਫੈਸਲਾ ਲਿਆ ਹੈ। ਇਸ ਤੋਂ ਪਹਿਲਾਂ ਜਰਮਨੀ ਨੇ ਪਿਛਲੇ ਸਾਲ 40 ਰੂਸੀ ਡਿਪੋਲਮੈਟਾਂ ਨੂੰ ਸੁਰੱਖਿਆ ਖਤਰਾ ਦਾ ਹਵਾਲਾ ਦਿੰਦੇ ਹੋਏ ਜਰਮਨੀ ਤੋਂ ਕੱਢਿਆ ਸੀ।
ਇਹ ਵੀ ਪੜ੍ਹੋ : ਅਮਰੀਕਾ : ਪਿਛਲੇ ਹਫਤੇ ਲਾਪਤਾ ਹੋਏ 2 ਭਾਰਤੀ ਵਿਦਿਆਰਥੀ ਦੀਆਂ ਲਾ.ਸ਼ਾਂ ਝੀਲ ਤੋਂ ਬਰਾਮਦ
ਜ਼ਿਕਰਯੋਗ ਹੈ ਕਿ ਜਰਮਨੀ ਨੇ ਸਾਲਾਂ ਤੋਂ ਮਾਸਕੋ ਨਾਲ ਗਹਿਰੇ ਆਰਥਿਕ ਸਬੰਧ ਬਣਾਏ ਹੋਏ ਸਨ ਖਾਸ ਤੌਰ ‘ਤੇ ਊਰਜਾ ਖੇਤਰ ਵਿਚ ਜਿਥੇ ਇਹ ਰੂਸੀ ਗੈਸ ‘ਤੇ ਨਿਰਭਰ ਸੀ। ਹਾਲਾਂਕਿ ਰੂਸੀ ਰਾਸ਼ਟਰਪਤੀ ਪੁਤਿਨ ਵੱਲੋਂ ਯੂਕਰੇਨ ਵਿਚ ਇਕ ਫੌਜੀ ਮੁਹਿੰਮ ਸ਼ੁਰੂ ਕਰਨ ਤੇ ਬਰਲਿਨ ਵੱਲੋਂ ਕੀਵ ਨੂੰ ਵਿੱਤੀ ਤੇ ਫੌਜ ਸਮਰਥਨ ਵਧਾਉਣ ਦੇ ਬਾਅਦ ਤੋਂ ਸਬੰਧਾਂ ਵਿਚ ਕੜਵਾਹਟ ਆ ਗਈ।
ਵੀਡੀਓ ਲਈ ਕਲਿੱਕ ਕਰੋ -: