ਰੂਸ ਨੇ ਸ਼ੁੱਕਰਵਾਰ ਨੂੰ ਯੂਕਰੇਨ ‘ਤੇ ਇਕ ਤੋਂ ਬਾਅਦ ਇਕ 23 ਮਿਜ਼ਾਈਲਾਂ ਨਾਲ ਹਮਲਾ ਕੀਤਾ। ਇਸ ਹਮਲੇ ਵਿੱਚ ਵੱਖ-ਵੱਖ ਸ਼ਹਿਰਾਂ ‘ਚ 3 ਬੱਚਿਆਂ ਸਣੇ 16 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਰਿਪੋਰਟਾਂ ਮੁਤਾਬਕ ਓਮਾਨ ਸ਼ਹਿਰ ‘ਚ 13 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ 9 ਲੋਕ ਜ਼ਖਮੀ ਹਨ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਨਿਪਰੋ ਵਿੱਚ ਮਿਜ਼ਾਈਲ ਨੇ ਇੱਕ ਘਰ ਨੂੰ ਲਪੇਟ ਵਿੱਚ ਲੈ ਲਿਆ ਜਿਸ ਨਾਲ ਇੱਕ 2 ਸਾਲ ਦੀ ਬੱਚੀ ਅਤੇ ਉਸਦੀ ਮਾਂ ਦੀ ਮੌਤ ਹੋ ਗਈ। ਉਥੇ ਤਿੰਨ ਲੋਕ ਜ਼ਖਮੀ ਹੋ ਗਏ। ਰਿਪੋਰਟ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
ਯੂਕਰੇਨ ਦੀ ਰਾਜਧਾਨੀ ਕੀਵ ਅਤੇ ਕ੍ਰੇਮੇਨਚੁਕ ਵਿੱਚ ਵੀ ਧਮਾਕੇ ਹੋਏ ਹਨ। ਜ਼ੇਲੇਂਸਕੀ ਨੇ ਦੱਸਿਆ ਕਿ 10 ਰਿਹਾਇਸ਼ੀ ਇਮਾਰਤਾਂ ਵੀ ਰੂਸੀ ਮਿਜ਼ਾਈਲਾਂ ਦੀ ਮਾਰ ਹੇਠ ਆ ਗਈਆਂ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਸ਼ੈਤਾਨ ਨੂੰ ਹਥਿਆਰਾਂ ਨਾਲ ਹੀ ਰੋਕਿਆ ਜਾ ਸਕਦਾ ਹੈ, ਰੂਸ ‘ਤੇ ਪਾਬੰਦੀਆਂ ਵਧਾਈਆਂ ਜਾਣੀਆਂ ਚਾਹੀਦੀਆਂ ਹਨ।
ਦੂਜੇ ਪਾਸੇ ਕੀਵ ਸ਼ਹਿਰ ਦੇ ਫੌਜੀ ਪ੍ਰਸ਼ਾਸਨ ਮੁਤਾਬਕ ਪਿਛਲੇ 51 ਦਿਨਾਂ ‘ਚ ਯੂਕਰੇਨ ਦੀ ਰਾਜਧਾਨੀ ‘ਤੇ ਇਹ ਪਹਿਲਾ ਹਮਲਾ ਹੈ। ਹਮਲੇ ‘ਚ ਤਬਾਹ ਹੋਈ ਇਮਾਰਤ ‘ਚ ਰਹਿਣ ਵਾਲੇ ਇਕ ਵਿਅਕਤੀ ਨੇ ਇੱਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਹਮਲਾ ਇੰਨਾ ਜ਼ਬਰਦਸਤ ਸੀ ਕਿ ਆਲੇ-ਦੁਆਲੇ ਦੀ ਹਰ ਚੀਜ਼ ਹਿੱਲਣ ਲੱਗੀ, ਫਿਰ ਅਚਾਨਕ ਧਮਾਕਾ ਹੋਇਆ। ਇਸ ਦੇ ਨਾਲ ਹੀ ਇਕ ਹੋਰ ਵਿਅਕਤੀ ਨੇ ਦੱਸਿਆ ਕਿ ਉਸ ਨੇ ਸਵੇਰੇ 4.30 ਵਜੇ ਪਹਿਲੇ ਧਮਾਕੇ ਦੀ ਆਵਾਜ਼ ਸੁਣੀ ਸੀ। ਦੋ ਬਹੁਤ ਜ਼ਬਰਦਸਤ ਧਮਾਕੇ ਹੋਏ, ਜਿਸ ਨਾਲ ਆਲੇ-ਦੁਆਲੇ ਦੀ ਹਰ ਚੀਜ਼ ਤੇਜ਼ੀ ਨਾਲ ਡਿੱਗਣੀ ਗਈ।
ਇਹ ਵੀ ਪੜ੍ਹੋ : ਆਮਦਨ ਤੋਂ ਵੱਧ ਜਾਇਦਾਦ ਵਾਲਿਆਂ ਲਈ ਬਣਾਇਆ ਖਾਸ ਪਲਾਨ! CM ਮਾਨ ਦਾ ਵੱਡਾ ਬਿਆਨ ਆਇਆ ਸਾਹਮਣੇ
ਦੱਸ ਦੇਈਏ ਕਿ ਰੂਸੀ ਹਮਲਿਆਂ ਦਰਮਿਆਨ ਸਪੇਨ ਵੱਲੋਂ ਦਿੱਤੇ 6 ਲੀਪਰਡ ਟੈਂਕ ਯੂਕਰੇਨ ਪਹੁੰਚ ਗਏ ਹਨ। ਰੂਸ ਨੇ ਕਿਹਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਪਰਮਾਣੂ ਹਥਿਆਰ ਦਾ ਪ੍ਰੀਖਣ ਨਹੀਂ ਕਰ ਰਿਹਾ ਹੈ। ਰਿਪੋਰਟ ਮੁਤਾਬਕ ਰੂਸ ਨੇ ਜਨਰਲ ਮਿਖਾਇਲ ਮੇਜ਼ਿਨਸੇਵ ਨੂੰ ਉਪ ਰੱਖਿਆ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਹੈ, ਜੋ ਯੂਕਰੇਨ ਦੇ ਮਾਰੀਉਪੋਲ ਸ਼ਹਿਰ ‘ਚ ਹੋਏ ਕਤਲੇਆਮ ਲਈ ਜ਼ਿੰਮੇਵਾਰ ਸੀ। ਉਸਨੂੰ ਮਾਰੀਉਪੋਲ ਦਾ ਕਸਾਈ ਵੀ ਕਿਹਾ ਜਾਂਦਾ ਸੀ।
ਵੀਡੀਓ ਲਈ ਕਲਿੱਕ ਕਰੋ -: