ਰੂਸ ਨੇ ਐਲਾਨ ਕੀਤਾ ਕਿ ਉਸ ਨੇ ਦੇਸ਼ ਵਿਚ 500 ਅਮਰੀਕੀ ਨਾਗਰਿਕਾਂ ਦੀ ਐਂਟਰੀ ਨੂੰ ਬੈਨ ਕਰ ਦਿੱਤਾ ਹੈ। ਇਨ੍ਹਾਂ ਵਿਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੋਂ ਲੈ ਕੇ ਟੈਲੀਵਿਜ਼ਨ ਜਗਤ ਦੀਆਂ ਕਈ ਵੱਡੀਆਂ ਹਸਤੀਆਂ ਸ਼ਾਮਲ ਹਨ। ਰੂਸੀ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਬਾਇਡੇਨ ਪ੍ਰਸ਼ਾਸਨ ਵੱਲੋਂ ਵਾਰ-ਵਾਰ ਰੂਸ ‘ਤੇ ਲਗਾਏ ਜਾ ਰਹੇ ਪ੍ਰਤੀਬੰਧਾਂ ਦੇ ਮੱਦੇਨਜ਼ਰ ਹੁਣ ਪੁਤਿਨ ਸਰਕਾਰ ਵੀ 500 ਅਮਰੀਕੀਆਂ ਲਈ ਆਪਣੇ ਦਰਵਾਜ਼ੇ ਬੰਦ ਕਰ ਰਹੀ ਹੈ।
ਜ਼ਿਕਰਯੋਰਗ ਹੈ ਕਿ ਰੂਸ-ਯੂਕਰੇਨ ਯੁੱਧ ਦੇ ਮੱਦੇਨਜ਼ਰ ਅਮਰੀਕਾ ਲਗਾਤਾਰ ਰੂਸੀ ਕੰਪਨੀਆਂ ਤੇ ਲੋਕਾਂ ਨੂੰ ਆਪਣੀ ਬਲੈਕਲਿਸਟ ਵਿਚ ਸ਼ਾਮਲ ਕਰ ਰਿਹਾ ਹੈ ਜਿਸ ਨਾਲ ਰੂਸੀ ਅਰਥਵਿਵਸਥ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ। ਅਮਰੀਕਾ ਨੇ ਰੂਸ ਨਾਲ ਜੁੜੇ 100 ਤੋਂ ਜ਼ਿਆਦਾ ਸੰਸਥਾਵਾਂ ਤੇ ਲੋਕਾਂ ਨੂੰ ਪ੍ਰਤੀਬੰਧਿਤ ਕਰ ਦਿੱਤਾ ਸੀ। ਹਾਲਾਂਕਿ ਰੂਸ ਵੱਲੋਂ ਅਜਿਹਾ ਕੋਈ ਕਦਮ ਕਾਫੀ ਘੱਟ ਹੀ ਦੇਖਿਆ ਗਿਆ।
ਅਮਰੀਕਾ ਨੇ ਇਨ੍ਹਾਂ ਕਦਮਾਂ ‘ਤੇ ਰੂਸ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਵਾਸ਼ਿੰਗਟਨ ਨੂੰ ਕਾਫੀ ਪਹਿਲਾਂ ਸਿੱਖ ਲੈਣਾ ਚਾਹੀਦਾ ਸੀ ਕਿ ਉਸ ਦਾ ਕੋਈ ਵੀ ਦੁਸ਼ਮਣੀ ਵਾਲਾ ਕਦਮ ਬਿਨਾਂ ਜਵਾਬ ਦੇ ਨਹੀਂ ਹੋਵੇਗਾ। ਜਿਹੜੇ ਲੋਕਾਂ ਨੂੰ ਰੂਸ ਵੱਲੋਂ ਬੈਨ ਕੀਤਾ ਗਿਆ ਹੈ ਉੁਨ੍ਹਾਂ ਵਿਚ ਟੀਵੀ ਹੋਸਟ ਸਟੀਫਨ ਕੋਲਬਰਟ, ਜਿਮੀ ਕਿਮੇਲ ਤੇ ਸੇਥ ਮਾਇਰਸ ਸ਼ਾਮਲ ਹਨ। ਸੀਐੱਨਐੱਨ ਐਂਕਰ ਏਰਿਨ ਬਰਨੇਟ ਤੇ SMNBC ਪ੍ਰੈਜੇਂਟਰਸ ਜੋ ਸਕਾਰਬਰੋ ਦੇ ਨਾਂ ਵੀ ਲਿਸਟ ਵਿਚ ਸ਼ਾਮਲ ਹਨ।
ਰੂਸ ਨੇ ਕਿਹਾ ਕਿ ਉਸ ਨੇ ਅਮਰੀਕੀ ਸਾਂਸਦਾਂ ਤੇ ਰੂਸ ਖਿਲਾਫ ਗਲਤ ਜਾਣਕਾਰੀ ਫੈਲਾਉਣ ਵਾਲੇ ਥਿੰਕ ਟੈਂਕ ਦੇ ਲੋਕਾਂ ਨੂੰ ਵੀ ਬਲੈਕਲਿਸਟ ਕੀਤਾ ਹੈ। ਇਸ ਤੋਂ ਇਲਾਵਾ ਯੂਕਰੇਨ ਨੂੰ ਹਥਿਆਰ ਸਪਲਾਈ ਕਰਨ ਵਾਲੀਆਂ ਕੰਪਨੀਆਂ ਦੇ ਮੁੱਖ ਅਧਿਕਾਰੀਆਂ ਨੂੰ ਵੀ ਪ੍ਰਬੀਬੰਧਿਤ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਰੇਵਾੜੀ ‘ਚ ANC ਟੀਮ ਦੀ 2 ਥਾਵਾਂ ‘ਤੇ ਛਾਪੇਮਾਰੀ: ਔਰਤ ਸਮੇਤ 3 ਨਸ਼ਾ ਤਸਕਰ ਗ੍ਰਿਫਤਾਰ
ਇਸੇ ਬਿਆਨ ਵਿਚ ਰੂਸ ਵੱਲੋਂ ਕਿਹਾ ਗਿਆ ਕਿ ਉਸ ਵੱਲੋਂ ਅਮਰੀਕੀ ਪੱਤਰਕਾਰ ਇਵਾਨ ਗੋਰਸ਼ਕੋਵਿਚ ਲਈ ਕਾਂਸਿਊਲਰ ਵਿਜ਼ਿਟ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਇਵਾਨ ਨੂੰ ਇਸੇ ਸਾਲ ਮਾਰਚ ਵਿਚ ਜਾਸੂਸੀ ਦੇ ਦੋਸ਼ਾਂ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਅਮਰੀਕਾ ਨੇ ਵੀ ਸੰਯੁਕਤ ਰਾਸ਼ਟਰ ਦੇ ਸੈਸ਼ਨ ਲਈ ਆਉਣ ਵਾਲੇ ਰੂਸੀ ਪੱਤਰਕਾਰਾਂ ਤੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਲਈ ਵੀਜ਼ਾ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -: