ਰੂਸ ਨੇ ਯੂਕਰੇਨ ਖਿਲਾਫ ਪਿਛਲੇ 5 ਦਿਨ ਤੋਂ ਜੰਗ ਛੇੜ ਰੱਖੀ ਹੈ। ਇਸ ਦਰਮਿਆਨ ਸ਼ਨੀਵਾਰ ਨੂੰ ਹੀ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਆਪਣੀ ਪ੍ਰਮਾਣੂ ਫੌਜ ਨੂੰ ਹਾਈ ਅਲਰਟ ‘ਤੇ ਰਹਿਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਆਪਣੇ ਰੱਖਿਆ ਮੰਤਰੀ ਨੂੰ ਹੁਕਮ ਦਿੰਦੇ ਹੋਏ ਕਿਹਾ ਸੀ ਕਿ ਨਾਟੋ ਤੇ ਯੂਰਪੀ ਸੰਘ ਦੇ ਦੇਸ਼ਾਂ ਦੇ ਨੇਤਾਵਾਂ ਦੇ ਭੜਕਾਊ ਭਾਸ਼ਣਾਂ ਕਾਰਨ ਪ੍ਰਮਾਣੂ ਬਲ ਨੂੰ ਤਿਆਰ ਰਹਿਣਾ ਚਾਹੀਦਾ। ਰੂਸੀ ਰੱਖਿਆ ਮੰਤਰਾਲੇ ਕ੍ਰੇਮਲਿਨ ਦੇ ਬੁਲਾਰੇ ਦਿਮੀਤ੍ਰੀ ਪੇਸਕੋਵ ਨੇ ਕਿਹਾ ਕਿ ਪੁਤਿਨ ਦਾ ਬਿਆਨ ਯੂਕਰੇਨ ਸੰਕਟ ਨੂੰ ਲੈ ਕੇ ਬ੍ਰਿਟੇਨ ਦੀ ਵਿਦੇਸ਼ ਮੰਤਰੀ ਲਿਜ ਟ੍ਰਸ ਤੇ ਕੁਝ ਹੋਰ ਦੇਸ਼ ਦੇ ਨੇਤਾਵਾਂ ਦੀ ਭੜਕਾਊ ਗੱਲਾਂ ਨੂੰ ਲੈ ਕੇ ਸੀ।
ਪੇਸਕੋਵ ਨੇ ਕਿਹਾ ਕਿ ਟ੍ਰਸ ਨੇ ਨਾਟੋ ਤੇ ਮਾਸਕੋ ਦੀ ਸੰਭਵ ਜੰਗ ਨੂੰ ਲੈ ਕੇ ਕੁਝ ਬਿਆਨ ਦਿੱਤੇ ਸੀ। ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਬ੍ਰਿਟਿਸ਼ ਵਿਦੇਸ਼ ਮੰਤਰੀ ਦੇ ਕਿਸ ਬਿਆਨ ਤੋਂ ਰੂਸੀ ਰਾਸ਼ਟਰਪਤੀ ਭੜਕ ਉਠੇ। ਗੌਰਤਲਬ ਹੈ ਕਿ ਐਤਵਾਰ ਨੂੰ ਟ੍ਰਸ ਨੇ ਕਿਹਾ ਸੀ ਕਿ ਜੇਕਰ ਰੂਸ ਨੂੰ ਰੋਕਿਆ ਨਹੀਂ ਗਿਆ ਤਾਂ ਬਾਕੀ ਦੇਸ਼ਾਂ ‘ਤੇ ਵੀ ਖਤਰਾ ਮੰਡਰਾਏਗਾ ਤੇ ਇਸ ਦਾ ਅੰਤ ਰੂਸ ਦੇ ਨਾਟੋ ਦੇ ਨਾਲ ਸੰਘਰਸ਼ ਜ਼ਰੀਏ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਬ੍ਰਿਟੇਨ ਦੀ ਵਿਦੇਸ਼ ਮੰਤਰੀ ਨੇ ਇੱਕ ਇੰਟਰਿਵਊ ਦੌਰਾਨ ਕਿਹਾ ਸੀ ਕਿ ਰੂਸ ਨਾਲ ਸੰਘਰਸ਼ ਯੂਰਪ ਦੀ ਆਜ਼ਾਦੀ ਤੇ ਲੋਕਤੰਤਰ ਲਈ ਹੈ। ਜੇਕਰ ਅਸੀਂ ਪੁਤਿਨ ਨੂੰ ਯੂਕਰੇਨ ਵਿਚ ਨਹੀਂ ਰੋਕਦੇ ਹਾਂ ਤਾਂ ਬਾਕੀ ਸਾਰਿਆਂ ਲਈ ਵੀ ਖਤਰਾ ਹੋਵੇਗਾ। ਬਾਲਟਿਕ ਦੇਸ਼ ਪੋਲੈਂਡ, ਮੋਲਦੋਵਾ ਤੇ ਕੀ ਹੋਰ। ਇਸ ਦਾ ਅੰਤ ਨਾਟੋ ਨਾਲ ਸੰਘਰਸ਼ ਜ਼ਰੀਏ ਹੋਵੇਗਾ। ਅਸੀਂ ਉਥੋਂ ਤੱਕ ਨਹੀਂ ਜਾਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਬ੍ਰਿਟੇਨ ਉਨ੍ਹਾਂ ਲੋਕਾਂ ਦਾ ਸਮਰਥਨ ਕਰੇਗਾ, ਜੋ ਯੂਕਰੇਨ ਜਾ ਕੇ ਰੂਸ ਖਿਲਾਫ ਲੜਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਸੀ ਕਿ ਇਹ ਲੋਕਾਂ ਦਾ ਆਪਣਾ ਫੈਸਲਾ ਹੋਵੇਗਾ ਜੋ ਸੱਚਾਈ ਨਾਲ ਖੜ੍ਹੇ ਹੋਣ। ਟ੍ਰਸ ਨੇ ਯੂਕਰੇਨ ਦੀ ਤਾਰੀਫ ਕਰਦੇ ਹੋਏ ਕਿਹਾ ਸੀ ਕਿ ਇਹ ਸਿਰਫ ਇੱਕ ਦੇਸ਼ ਦੀ ਲੜਾਈ ਨਹੀਂ ਸਗੋਂ ਪੂਰੇ ਯੂਰਪ ਦੀ ਲੜਾਈ ਹੈ।