ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜੇਲੇਂਸਕੀ ਨੇ ਅਮਰੀਕੀ ਸੰਸਦ ਨੂੰ ਸੰਬੋਧਨ ਕਰਦਿਆਂ ਦੂਜੇ ਵਿਸ਼ਵ ਯੁੱਧ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਜਿਵੇਂ ਪਰਲ ਹਾਰਬਰ ਤੇ 9/11 ਵਿਚ ਹੋਇਆ ਸੀ, ਰੂਸ ਵੀ ਯੂਕਰੇਨ ਨਾਲ ਉਹੀ ਕਰ ਰਿਹਾ ਹੈ।
ਜੇਲੇਂਸਕੀ ਨੇ ਅਮਰੀਕੀ ਕਾਂਗਰਸ ਨੂੰ ਉਸ ਸਵੇਰ ਦੀ ਯਾਦ ਦਿਵਾਈ ਜਦੋਂ ਦਸੰਬਰ 1941 ‘ਚ ਪਰਲ ਹਾਰਬਰ ‘ਤੇ ਬੰਬਾਰੀ ਕੀਤੀ ਗਈ ਸੀ ਤੇ ਕਿਹਾ ਕਿ ਯੂਕਰੇਨ ਹਰ ਦਿਨ ਉਸੇ ਤੋਂ ਲੰਘ ਰਿਹਾ ਹੈ। ਇਸ ਦੇ ਸ਼ਹਿਰਾਂ ‘ਤੇ ਰੂਸ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਦੀ ਕਿਸਮਤ ਦਾ ਫੈਸਲਾ ਕੀਤਾ ਜਾ ਰਿਹਾ ਹੈ। ਪਤਾ ਨਹੀਂ ਯੂਕ੍ਰੇਨੀਅਨ ਆਜ਼ਾਦ ਹੋਣਗੇ ਜਾਂ ਨਹੀਂ। ਰੂਸ ਨੇ ਸਿਰਫ ਸਾਡੇ ਸ਼ਹਿਰਾਂ ‘ਤੇ ਹਮਲਾ ਨਹੀਂ ਕੀਤਾ ਸਗੋਂ ਆਜ਼ਾਦੀ ਨਾਲ ਜਿਊਣ ਦੇ ਅਧਿਕਾਰ ‘ਤੇ ਹਮਲਾ ਹੈ।
ਰੂਸੀ ਰਾਸ਼ਟਰਪਤੀ ਨੇ ਯੂਕਰੇਨ ਦੇ ਭਾਰੀ ਸਮਰਥਨ ਲਈ ਅਮਰੀਕਾ ਦਾ ਧੰਵਨਾਦ ਕੀਤਾ। ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਰੂਸ ਨੇ ਨਾ ਸਿਰਫ ਸਾਡੇ ‘ਤੇ, ਨਾ ਸਿਰਫ ਸਾਡੀ ਜ਼ਮੀਨ ‘ਤੇ, ਨਾ ਸਿਰਫ ਸਾਡੇ ਸ਼ਹਿਰਾਂ ‘ਤੇ, ਸਗੋਂ ਸਾਡੀਆਂ ਕਦਰਾਂ-ਕੀਮਤਾਂ ‘ਤੇ, ਸਾਡੇ ਆਪਣੇ ਦੇਸ਼ ਵਿਚ ਆਜ਼ਾਦੀ ਨਾਲ ਜਿਊਣ ਦੇ ਸਾਡੇ ਅਧਿਕਾਰ ਖਿਲਾਫ, ਸਾਡੇ ਰਾਸ਼ਟਰੀ ਸੁਪਨਿਆਂ ਖਿਲਾਫ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਯੂਕਰੇਨੀ ਲੋਕ ਨਾ ਸਿਰਫ ਯੂਕਰੇਨ ਦੀ ਰੱਖਿਆ ਕਰ ਰਹੇ ਹਨ ਸਗੋਂ ਅਸੀਂ ਯੂਰਪ ਤੇ ਦੁਨੀਆ ਦੀਆਂ ਕਦਰਾਂ-ਕੀਮਤਾਂ ਲਈ ਲੜ ਰਹੇ ਹਾਂ। ਭਵਿੱਖ ਦੇ ਨਾਂ ‘ਤੇ ਆਪਣੇ ਜੀਵਨ ਦਾ ਬਲਿਦਾਨ ਕਰ ਰਹੇ ਹਾਂ। ਇਸਲਈ ਅੱਜ ਅਮਰੀਕੀ ਲੋਕ ਨਾ ਸਿਰਫ ਯੂਕਰੇਨ, ਸਗੋਂ ਦੁਨੀਆ ਨੂੰ, ਧਰਤੀ ਨੂੰ ਜੀਵਤ ਰੱਖਣ, ਇਤਿਹਾਸ ‘ਚ ਇਨਸਾਫ ਬਣਾਏ ਰੱਖਣ ਵਿਚ ਮਦਦ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ MPS ਚੱਢਾ ਤੇ ਗੁਰਪ੍ਰੀਤ ਸਿੰਘ ਜੱਸਾ ਨੂੰ ਦਿੱਲੀ ਐਡਹਾਕ ਕਮੇਟੀ ‘ਚ ਕੀਤਾ ਸ਼ਾਮਲ
ਉਨ੍ਹਾਂ ਕਿਹਾ ਕਿ ਹੁਣ ਮੈਂ ਲਗਭਗ 45 ਸਾਲ ਦਾ ਹੋ ਗਿਆ ਹਾਂ। ਅੱਜ ਮੇਰੀ ਉਮਰ ਰੁਕ ਗਈ ਜਦੋਂ 100 ਤੋਂ ਵੱਧ ਬੱਚਿਆਂ ਦੇ ਦਿਲ ਦੀ ਧੜਕਣ ਬੰਦ ਹੋ ਗਈ। ਮੈਨੂੰ ਜੀਵਨ ਦਾ ਕੋਈ ਉਦੇਸ਼ ਨਹੀਂ ਦਿਖਦਾ। ਜੇਕਰ ਉਹ ਮੌਤ ਨੂੰ ਰੋਕ ਨਹੀਂ ਸਕਦਾ ਤੇ ਯੁੱਧ ਨੂੰ ਰੋਕਣਾ, ਮੇਰੇ ਲੋਕਾਂ, ਮਹਾਨ ਯੂਕ੍ਰੇਨੀਅਨ ਦੇ ਨੇਤਾ ਵਜੋਂ ਮੇਰਾ ਮੁੱਖ ਟੀਚਾ ਹੈ।