ਰੂਸ ਨੇ ਯੂਕਰੇਨੀ ਸੈਨਿਕਾਂ ਨੂੰ ਫੌਰਨ ਹਥਿਆਰ ਸੁੱਟਣ ਨੂੰ ਕਿਹਾ ਹੈ। ਰੂਸ ਨੇ ਅਲਟੀਮੇਟਮ ਜਾਰੀ ਕਰਦੇ ਹੋਏ ਮਾਰਿਉਪੋਲ ਵਿਚ ਯੂਕਰੇਨੀ ਸੈਨਿਕਾਂ ਨੂੰ ਬਿਨਾਂ ਇਕ ਪਲ ਦੀ ਦੇਰੀ ਕੀਤੇ ਹਥਿਆਰ ਰੱਖਣ ਅਤੇ ਆਪਣੇ ਘਰ ਜਾਣ ਲਈ ਕਿਹਾ ਹੈ। ਮੰਨਿਆ ਜਾ ਰਿਹਾ ਹੈ ਕਿ 55 ਦਿਨਾਂ ਦੀ ਲੜਾਈ ਦੇ ਬਾਅਦ ਹੁਣ ਰੂਸ ਪ੍ਰੇਸ਼ਾਨ ਹੋ ਗਿਆ ਹੈ ਤੇ ਉਹ ਕਿਸੇ ਵੱਡੇ ਪੱਧਰ ਦੀ ਲੜਾਈ ਦੀ ਪਲਾਨਿੰਗ ਕਰ ਰਿਹਾ ਹੈ ਤਾਂ ਜੋ ਲੜਾਈ ਖਤਮ ਕੀਤੀ ਜਾ ਸਕੇ।
ਰੂਸ ਨੇ ਕਿਹਾ ਕਿ ਕੁਝ ਘੰਟਿਆਂ ਵਿਚ ਜੇਕਰ ਯੂਕਰੇਨੀ ਸੈਨਿਕ ਹਥਿਆਰ ਸੁੱਟ ਦਿੰਦੇ ਹਨ ਤਾਂ ਰੂਸ ਉਨ੍ਹਾਂ ਦੀ ਜਾਨ ਬਖਸ਼ਣ ਦੀ ਗਾਰੰਟੀ ਲੈ ਰਿਹਾ ਹੈ ਨਹੀਂ ਤਾਂ ਅੰਜਾਮ ਬਹੁਤ ਬੁਰੇ ਹੋਣਗੇ. ਰੂਸੀ ਰੱਖਿਆ ਮੰਤਰਾਲੇ ਨੇ ਸਥਾਨਕ ਸਮੇਂ ਮੁਤਾਬਕ ਦੁਪਹਿਰ ਤੱਕ ਦਾ ਅਲਟੀਮੇਟ ਦਿੱਤਾ ਹੈ।
ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਦੇ ਇੱਕ ਸਹਿਯੋਗੀ ਨੇ ਕਿਹਾ ਕਿ ਪੂਰਬੀ ਯੂਕਰੇਨ ਵਿਚ ਰੂਸ ਦਾ ਨਵਾਂ ਹਮਲਾ ਬਹੁਤ ਸਾਵਧਾਨੀ ਨਾਲ ਅੱਗੇ ਵੱਧ ਰਿਹਾ ਹੈ ਤੇ ਮਾਸਕੋ ਡੋਨਬਾਸ ‘ਤੇ ਕਬਜ਼ਾ ਕਰਨ ਦੀ ਆਪਣੀ ਇੱਛਾ ਨੂੰ ਹਾਸਲ ਨਹੀਂ ਕਰ ਸਕੇਗਾ। ਰੂਸੀ ਸੈਨਿਕ ਯੂਕਰੇਨ ਦੇ ਬਚਾਅ ਵਿਚ ਸੰਵੇਦਨਸ਼ੀਲ ਥਾਵਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉੁਨ੍ਹਾਂ ਨੇ ਦਾਅਵਾ ਕੀਤਾ ਕਿ ਮਾਸਕੋ ਕੋਲ ਤੋੜਨ ਲਈ ਲੋੜੀਂਦੀ ਤਾਕਤ ਨਹੀਂ ਹੈ। ਯੂਕਰੇਨੀ ਰਾਸ਼ਟਰਪਤੀ ਦੇ ਸਹਿਯੋਗੀ ਨੇ ਨਾ ਸਿਰਫ ਹਥਿਆਰ ਸੁੱਟਣ ਦੀ ਧਮਕੀ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਸਗੋਂ ਉਨ੍ਹਾਂ ਨੇ 99 ਫੀਸਦੀ ਦੀ ਗਾਰੰਟੀ ਦਿੰਦੇ ਹੋਏ ਕਿਹਾ ਕਿ ਰੂਸੀ ਹਮਲਾ ਪੂਰੀ ਤਰ੍ਹਾਂ ਤੋਂ ਫੇਲ ਹੋ ਜਾਵੇਗਾ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਰੂਸ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਉਸ ਦੀਆਂ ਫੌਜਾਂ ਨੇ ਪੂਰਬੀ ਯੂਕਰੇਨ ਵਿਚ ਰਾਤ ਭਰ ਦਰਜਨਾਂ ਹਵਾਈ ਹਮਲੇ ਕੀਤੇ ਜਿਸ ਵਿਚ ਮਿਜ਼ਾਈਲ ਹਮਲੇ ਵੀ ਸ਼ਾਮਲ ਹਨ। ਰੂਸ ਨੇ ਕਿਹਾ ਕਿ ਉਸ ਦੇ ਸੈਨਿਕਾਂ ਨੇ ਡੋਨਬਾਸ ਖੇਤਰ ਵਿਚ 13 ਥਾਵਾਂ ‘ਤੇ ਹਮਲੇ ਕੀਤੇ ਹਨ। ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਹੋਰ ਹਵਾਈ ਹਮਲਿਆਂ ਨੇ ਯੂਕਰੇਨ ਦੀ 60 ਫੌਜੀ ਜਾਇਦਾਦ ਨੂੰ ਨਸ਼ਟ ਕੀਤਾ ਹੈ ਜਿਸ ਵਿਚ ਪੂਰਬੀ ਸਰਹੱਦ ਦੇ ਨੇੜੇ ਦੇ ਸ਼ਹਿਰ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : MP ਸੁਸ਼ੀਲ ਗੁਪਤਾ ਦਾ ਵੱਡਾ ਬਿਆਨ, ‘ਆਪ’ ਸਰਕਾਰ ਬਣਨ ‘ਤੇ ਹਰਿਆਣਾ ਦੇ ਹਰ ਖੇਤ ‘ਚ ਪਹੁੰਚੇਗਾ SYL ਦਾ ਪਾਣੀ’
ਉਨ੍ਹਾਂ ਦਾਅਵਾ ਕੀਤਾ ਕਿ ਰਾਤ ਵਿਚ ਰੂਸੀ ਸੈਨਿਕਾਂ ਨੇ ਪੂਰੇ ਯੂਕਰੇਨ ਵਿਚ 1260 ਟੀਚਿਆਂ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਇਹ ਹਮਲੇ ਤੋਪ, ਟੈਂਕ ਤੇ ਮਿਜ਼ਾਈਲ ਤੋਂ ਕੀਤੇ ਗਏ ਹਨ। ਰੱਖਿਆ ਮੰਤਰਾਲੇ ਨੇ ਕਿਹਾ ਕਿ ਰੂਸੀ ਜਹਾਜ਼ ਰੋਕੂ ਬਲਾਂ ਨੇ ਡੋਨੇਟਸਕ ਖੇਤਰ ਵਿਚ ਇੱਕ ਯੂਕਰੇਨੀ ਮਿਗ-29 ਜੈੱਟ ਨੂੰ ਵੀ ਮਾਰ ਡੇਗਿਆ ਹੈ।