ਰੂਸ ਨੇ ਯੂਕਰੇਨ ਦੇ ਖਾਰਕੀਵ ‘ਚ ਫਿਰ ਤੋਂ ਹਮਲਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਹ ਮਿਜ਼ਾਈਲ ਹਮਲਾ ਰਿਹਾਇਸ਼ੀ ਖੇਤਰ ਵਿਚ ਕੀਤਾ ਗਿਆ। ਇਸ ਹਮਲੇ ਵਿਚ ਹਸਪਤੇਲ ਦੀ ਚਪੇਟ ਵਿਚ ਆ ਗਿਆ। ਇਸ ਹਮਲੇ ਵਿਚ 8 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਖਾਰਕੀਵ ਵਿਚ ਰੂਸੀ ਏਅਰਸਟ੍ਰਾਈਕ ਤੋਂ ਬਾਅਦ ਕਰਫਿਊ ਲਗਾਇਆ ਗਿਆ ਹੈ। ਖਾਰਕੀਵ ‘ਚ ਰੂਸ ਦੇ ਹਮਲੇ ਲਗਾਤਾਰ ਜਾਰੀ ਹਨ। ਕਰਫਿਊ ਸ਼ਾਮ 4 ਵਜੇ ਤੋਂ ਸਵੇਰੇ 6 ਵਜੇ ਤੱਕ ਜਾਰੀ ਰਹੇਗਾ। ਲੋਕਾਂ ਦੇ ਸੜਕ ‘ਤੇ ਨਿਕਲਣ ਅਤੇ ਕਾਰ ਦਾ ਇਸਤੇਮਾਲ ਕਰਨ ‘ਤੇ ਰੋਕ ਲਗਾਈ ਗਈ ਹੈ। ਨਾਗਰਿਕਾਂ ਨੂੰ ਸਾਵਧਾਨ ਰਹਿਣ ਤੇ ਸਾਇਰਨ ਵੱਜਣ ‘ਤੇ ਸ਼ੈਲਟਰ ਵਿਚ ਜਾਣ ਲਈ ਕਿਹਾ ਗਿਆ ਹੈ।
ਅੱਜ ਖਾਰਕੀਵ ਵਿਚ ਰੂਸੀ ਹਮਲੇ ਨਾਲ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਸੀ। ਭਾਰਤੀ ਵਿਦਿਆਰਥੀ ਨਵੀਨ ਕਰਨਾਟਕ ਦਾ ਰਹਿਣ ਵਾਲਾ ਸੀ ਉਹ ਖਾਰਕੀਲ ਵਿਚ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਸੀ। ਯੂਕਰੇਨ ਨੇ ਖਾਰਕੀਵ ਵਿਚ ਰਾਕੇਟ ਹਮਲਾ ਕੀਤਾ ਸੀ। ਯੂਕਰੇਨ ਦੇ ਮੰਤਰਾਲੇ ਨੇ ਦੱਸਿਆ ਸੀ ਕਿ ਇਸ ਹਮਲੇ ਵਿਚ 11 ਲੋਕਾਂ ਦੀ ਮੌਤ ਹੋ ਗਈ। ਖਾਰਕੀਵ ਵਿਚ ਰੂਸ ਦੀ ਸੈਨਾ ਐਤਵਾਰ ਨੂੰ ਦਾਖਲ ਹੋਈ ਸੀ। ਇਸ ਦੌਰਾਨ ਰੂਸੀ ਸੈਨਾ ਨੇ ਜੰਮਕੇ ਫਾਇਰਿੰਗ ਵੀ ਕੀਤੀ ਸੀ। ਇਸ ਦੌਰਾਨ ਯੂਕਰੇਨ ਦੇ ਸੈਨਿਕਾਂ ਨੇ ਜਵਾਬੀ ਕਾਰਵਾਈ ਵੀ ਕੀਤੀ ਸੀ।
ਯੂਕਰੇਨ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਰੂਸੀ ਸੈਨਿਕਾਂ ਨੇ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿਚ ਦਾਖਲ ਕਰ ਲਿਆ ਹੈ। ਇਹ ਲੜਾਈ ਹੁਣ ਸੜਕਾਂ ‘ਤੇ ਆ ਚੁੱਕੀ ਹੈ ਕਿਉਂਕਿ ਰੂਸੀ ਸੈਨਿਕ ਹਥਿਆਰ ਲੈ ਕੇ ਖਾਰਕੀਵ ਦੀਆਂ ਸੜਕਾਂ ‘ਤੇ ਘੁੰਮ ਰਹੇ ਹਨ। ਇਥੇ ਹਾਲਾਤ ਕਾਫੀ ਭਿਆਨਕ ਹੋ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਇਹ ਵੀ ਪੜ੍ਹੋ :
ਰੂਸ ਤੇ ਯੂਕਰੇਨ ਵਿਚ ਚੱਲ ਰਹੇ ਯੁੱਧ ਦੌਰਾਨ ਅੱਜ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਵਿਦੇਸ਼ ਮੰਤਰਾਲੇ ਨੇ ਮੌਤ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਯੂਕਰੇਨ ਦੇ ਖਾਰਕੀਵ ਵਿਚ ਅੱਜ ਸਵੇਰੇ ਗੋਲੀਬਾਰੀ ਵਿਚ ਇੱਕ ਭਾਰਤੀ ਵਿਦਿਆਰਥੀ ਦੀ ਜਾਨ ਚਲੀ ਗਈ। ਗੋਲੀਬਾਰੀ ਵਿਚ ਮਰਨ ਵਾਲੇ ਵਿਦਿਆਰਥੀ ਦੀ ਪਛਾਣ ਨਵੀਨ ਸ਼ੇਖਰੱਪਾ ਵਜੋਂ ਹੋਈ ਹੈ, ਜੋ ਕਰਨਾਟਕ ਦੇ ਹਾਵੇਰੀ ਜ਼ਿਲ੍ਹੇ ਦਾ ਰਹਿਣ ਵਾਲਾ ਸੀ।