ਰੂਸ-ਯੂਕਰੇਨ ਵਿਚ ਜੰਗ ਦਾ ਅੱਜ ਚੌਥਾ ਦਿਨ ਹੈ। ਕੀਵ ‘ਤੇ ਕਬਜ਼ੇ ਲਈ ਰੂਸ ਨੇ ਹਮਲੇ ਹੋਰ ਵੀ ਤੇਜ਼ ਕਰ ਦਿੱਤੇ ਹਨ। ਰੂਸੀ ਹਮਲਿਆਂ ਵਿਚ ਹੁਣ ਤੱਕ ਸੈਂਕੜੇ ਨਾਗਰਿਕਾਂ ਦੇ ਮਾਰੇ ਜਾਣ ਦੀ ਖਬਰ ਹੈ। ਦੂਜੇ ਪਾਸੇ ਰੂਸ ਦੇ ਸੈਂਟਰਲ ਬੈਂਕ ‘ਤੇ ਅਮਰੀਕਾ, ਯੂਰਪੀ ਸੰਘ ਤੇ ਬ੍ਰਿਟੇਨ ਨੇ ਪ੍ਰਤੀਬੰਧ ਲਗਾ ਦਿੱਤਾ ਹੈ। ਜਰਮਨੀ ਨੇ ਰੂਸੀ ਜਹਾਜ਼ਾਂ ਲਈ ਆਪਣੇ ਏਅਰਸਪੇਸ ਨੂੰ ਬੰਦ ਕਰ ਦਿੱਤਾ ਹੈ।
ਰੂਸ ਵੱਲੋਂ ਗੱਲਬਾਤ ਦੀ ਪੇਸ਼ਕਸ਼ ਤੇ ਬੇਲਾਰੂਸ ਵਿਚ ਪ੍ਰਤੀਨਿਧੀ ਮੰਡਲ ਭੇਜੇ ਜਾਣ ਤੋਂ ਬਾਅਦ ਯੂਕਰੇਨ ਨੇ ਸ਼ਰਤ ਰੱਖੀ ਹੈ। ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ ਪਰ ਬੇਲਾਰੂਸ ਵਿਚ ਨਹੀਂ। ਇਹ ਗੱਲਬਾਤ ਕਿਤੇ ਹੋਰ ਹੋਵੇਗੀ। ਇਸ ਤੋਂ ਪਹਿਲਾਂ ਰੂਸ ਵੱਲੋਂ ਸ਼ਰਤ ਰੱਖੀ ਗਈ ਸੀ ਜਦੋਂ ਤੱਕ ਯੂਕਰੇਨ ਆਤਮ ਸਮਰਪਣ ਨਹੀਂ ਕਰਦਾ ਉਦੋਂ ਤੱਕ ਗੱਲਬਾਤ ਸੰਭਵ ਨਹੀਂ ਹੈ।
ਦੱਸ ਦੇਈਏ ਕਿ ਰੂਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਸ ਨੇ ਯੂਕਰੇਨ ਦੇ ਦੋ ਵੱਡੇ ਸ਼ਹਿਰਾਂ ਦਾ ਘਿਰਾਓ ਕਰ ਲਿਆ ਹੈ।ਇਸ ਵਿਚੋਂ ਇੱਕ ਸ਼ਹਿਰ ਦੱਖਣ ਤੇ ਦੂਜਾ ਦੱਖਣ-ਪੂਰਬ ਵਿਚ ਹੈ। ਇਸ ਦਰਮਿਆਨ ਯੂਕਰੇਨ ਦੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿਚ ਰੂਸੀ ਫੌਜ ਦੇ ਦਾਖਲ ਹੋਣ ਦੀ ਵੀ ਖਬਰ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਰੂਸ ਵੱਲੋਂ ਕੀਤੇ ਗਏ ਹਮਲੇ ਵਿਚ ਹੁਣ ਤੱਕ 240 ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਇਹ ਗਿਣਤੀ ਹੋਰ ਵੀ ਜ਼ਿਆਦਾ ਹੋ ਸਕਦੀ ਹੈ। ਰੂਸ ਹਮਲਾਵਰ ਹੈ ਤਾਂ ਯੂਕਰੇਨ ਵੀ ਪੂਰੀ ਤਾਕਤ ਨਾਲ ਮੈਦਾਨ ਵਿਚ ਉਤਰ ਚੁੱਕਾ ਹੈ। ਇਸ ਵਿਚ ਯੂਕਰੇਨ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਸ ਨੇ ਕੀਵ ਦੇ ਬਾਹਰ 56 ਟੈਂਕਾਂ ਵਾਲੀ ਚੇਚਨ ਵਿਸ਼ੇਸ਼ ਬਲਾਂ ਦੀ ਮਜ਼ਬੂਤ ਦੀਵਾਰ ਨੂੰ ਵੀ ਤੋੜ ਦਿੱਤਾ ਹੈ।
ਕੀਵ ਵਿਚ ਤੇਲ ਡਿਪੂ ਉੁਤੇ ਮਿਜ਼ਾਈਲ ਹਮਲੇ ਤੋਂ ਬਾਅਦ ਜ਼ਹਿਰੀਲਾ ਧੂੰਆਂ ਫੈਲ ਗਿਆ ਹੈ। ਇਸ ਨਾਲ ਲੋਕਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਆ ਰਹੀ ਹੈ। ਇਸ ਦਰਮਿਆਨ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਲੋਕ ਘਰਾਂ ਤੋਂ ਬਾਹਰ ਨਾ ਨਿਕਲਣ ਤੇ ਘਰ ਦੀ ਖਿੜਕੀ ਤੱਕ ਨਾ ਖੋਲ੍ਹਣ।