ਯੂਕਰੇਨ-ਰੂਸ ਜੰਗ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਭਾਰਤ ਯਾਤਰਾ ‘ਤੇ ਆਏ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਸ਼ੁੱਕਰਵਾਰ ਨੂੰ ਭਾਰਤ ਦੀ ਨਿਰਪੱਖ ਵਿਦੇਸ਼ ਨੀਤੀ ਦੀ ਵਾਰ-ਵਾਰ ਤਾਰੀਫ ਕੀਤੀ ਤੇ ਕਿਹਾ ਕਿ ਜੇ ਨਵੀਂ ਦਿੱਲੀ ਰੂਸ ਤੋਂ ਕੁਝ ਵੀ ਖਰੀਦਣਾ ਚਾਹੁੰਦੀ ਹੈ ਤਾਂ ਅਸੀਂ ਇਸ ‘ਤੇ ਚਰਚਾ ਕਰਨ ਲਈ ਤਿਆਰ ਹਾਂ।
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਤੋਂ ਬਾਅਦ ਲਾਵਰੋਵ ਨੇ ਪੱਤਰਕਾਰਾਂ ਨੂੰ ਕਿਹਾ ਕਿਹਾ ਭਾਰਤ ਰੂਸ ਤੋਂ ਜੋ ਕੁਝ ਵੀ ਖਰੀਦਣਾ ਚਾਹੁੰਦਾ ਹੈ ਅਸੀਂ ਉਸ ਦੀ ਸਪਲਾਈ ਕਰਨ ਲਈ ਤਿਆਰ ਹਾਂ। ਅਸੀਂ ਗੱਲਬਾਤ ਲਈ ਤੇ ਆਪਸੀ ਤੌਰ ‘ਤੇ ਸਹਿਯੋਗ ਤੱਕ ਪਹੁੰਚਣ ਲਈ ਤਿਆਰ ਹਾਂ।’
ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਵੀਰਵਾਰ ਨੂੰ ਦੋ ਦਿਨਾ ਅਧਿਕਾਰਕ ਯਾਤਰਾ ‘ਤੇ ਭਾਰਤ ਪਹੁੰਚੇ। ਉਹ ਚੀਨ ਯਾਤਰਾ ਖਤਮ ਕਰਨ ਤੋਂ ਬਾਅਦ ਭਾਰਤ ਆਏ ਹਨ। ਯੂਕਰੇਨ ‘ਤੇ ਪਿਛਲੇ ਮਹੀਨੇ ਰੂਸ ਦੇ ਹਮਲੇ ਤੋਂ ਬਾਅਦ ਉਨ੍ਹਾਂ ਦੀ ਇਥੇ ਪਹਿਲੀ ਯਾਤਰਾ ਹੈ।
ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਪਣੇ ਰੂਸੀ ਹਮਰੁਤਾ ਸਰਗੇਈ ਲਾਵਰੇਵ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਭਾਰਤ ਨੇ ਆਪਣਏ ਏਜੰਡੇ ਦਾ ਵਿਸਥਾਰ ਕਰਦੇ ਹੋਏ ਸਹਿਯੋਗ ਵਿੱਚ ਵੰਨ-ਸੁਵੰਨਤਾ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਜੈਸ਼ੰਕਰ ਨੇ ਕਿਹਾ ਕਿ ਸਾਡੀ ਅੱਜ ਦੀ ਬੈਠਕ ਕੌਮਾਂਤਰੀ ਪੱਧਰ ‘ਤੇ ਫੈਲੇ ਤਣਾਅ ਵਾਲੇ ਹਾਲਾਤਾਂ ਵਿੱਚ ਹੋ ਰਹੀ ਹੈ ਤੇ ਭਾਰਤ ਹਮੇਸ਼ਾ ਤੋਂ ਮਤਭੇਦਾਂ ਜਾਂ ਵਿਵਾਦਾਂ ਨੂੰ ਗੱਲਬਾਤ ਤੇ ਕੂਟਨੀਤੀ ਰਾਹੀਂ ਸੁਲਝਾਉਣ ਦੇ ਪੱਖ ਵਿੱਚ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਭਾਰਤ ਤੇ ਰੂਸ ਵਿਚਾਲੇ ਇਹ ਉੱਚ ਪੱਧਰੀ ਬੈਠਕ ਉਨ੍ਹਾਂ ਸੰਕੇਤਾਂ ਦੇ ਪਿਛੋਕੜ ਵਿੱਚ ਹੋਈ ਜਿਸ ਵਿੱਚ ਵੱਡੀ ਛੋਟ ‘ਤੇ ਰੂਸ ਤੋਂ ਵੱਡੀ ਮਾਤਰਾ ‘ਚ ਤੇਲ ਖਰੀਦਣ ਦੀਆਂ ਭਾਰਤ ਦੀਆਂ ਸੰਭਾਵਨਾਵਾਂ ਤੇ ਦੋ-ਪੱਖੀ ਵਪਾਰ ਲਈ ਰੁਪਏ-ਰੂਬਲ ਦੀ ਐਕਸਚੇਂਜ ਵਿਵਸਥਾ ਦੀ ਗੱਲ ਸਾਹਮਣੇ ਆਈ।