ਰੂਸ ਦੇ ਹਮਲੇ ਤੋਂ ਬਾਅਦ ਯੂਕਰੇਨ ਨੂੰ ਕਈ ਦੇਸ਼ਾਂ ਦਾ ਸਮਰਥਨ ਮਿਲ ਰਿਹਾ ਹੈ। ਇਸ ਦੇ ਕਾਰਨ ਬੌਖਲਾਹਟ ਵਧਦੀ ਜਾ ਰਹੀ ਹੈ। 30 ਤੋਂ ਵੱਧ ਦੇਸ਼ਾਂ ਨੇ ਰੂਸ ਲਈ ਏਅਰ ਸਪੇਸ ਬੰਦ ਕਰ ਦਿੱਤੇ ਹਨ। ਇਸ ਦੇ ਜਵਾਬ ਵਿੱਚ ਹੁਣ ਰੂਸ ਨੇ ਆਪਣੇ ਸਪੇਸ ਰਾਕੇਟ ਤੋਂ ਅਮਰੀਕਾ, ਜਾਪਾਨ ਤੇ ਬਿਟੇਨ ਦਾ ਫਲੈਗ ਹਟਾ ਦਿੱਤਾ ਹੈ।
ਖਾਸ ਗੱਲ ਇਹ ਹੈ ਕਿ ਰੂਸ ਨੇ ਇੰਡੀਅਨ ਫਲੈਗ ਨੂੰ ਬਰਕਰਾਰ ਰਖਿਆ ਹੈ। ਰੂਸੀ ਸਪੇਸ ਏਜੰਸੀ ਰੋਸਕੋਸਮੋਸ ਦੇ ਮੁਖੀ ਦਮਿੱਤਰੀ ਰੋਗੋਜਿਨ ਨੇ ਸੋਸ਼ਲ ਮੀਡੀਆ ‘ਤੇ ਰੂਸੀ ਸਪੇਸ ਰਾਕੇਟ ਦਾ ਵੀਡੀਓ ਸ਼ੇਅਰ ਕੀਤਾ ਹੈ।
ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਰੂਸੀ ਸਪੇਸ ਰਾਕੇਟ ‘ਤੇ ਬਰਕਰਾਰ ਹੈ। ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ, ‘ਬੈਕੋਨੂਰ ਵਿੱਚ ਸਾਡੀ ਟੀਮ ਨੇ ਫੈਸਲਾ ਲਿਆ ਕਿ ਸਾਡਾ ਰਾਕੇਟ ਕੁਝ ਦੇਸ਼ਾਂ ਦੇ ਝੰਡੇ ਤੋਂ ਬਗੈਰ ਬਿਹਤਰ ਦਿਸੇਗਾ।’ ਕਜ਼ਾਕਿਸਤਾਨ ਦੇ ਬੈਕੋਨੂਰ ਵਿੱਚ ਰੂਸ ਨੇ ਰਾਕੇਟ ਲਾਂਚ ਪੈਡ ਬਣਾਇਆ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਰੋਸਕੋਸਮੋਸ ਰੂਸੀ ਸਪੇਸ ਏਜੰਸੀ ਦੁਨੀਆ ਦੀ ਸਭ ਤੋਂ ਵੱਡੀ ਸਪੇਸ ਏਜੰਸੀਆਂ ਵਿੱਚੋਂ ਇੱਕ ਹੈ, ਜਿਥੋਂ ਰੂਸੀ ਰਾਕੇਟ ਲਾਂਚ ਕੀਤਾ ਜਾਂਦਾ ਹੈ। ਰੋਸਕੋਸਮੋਸ 4 ਮਾਰਚ ਨੂੰ 3 ਦਰਜਨ ਵਨਵੇਬ ਇੰਟਰਨੈੱਟ ਸੈਟੇਲਾਈਟ ਲਾਂਚ ਕਰਨ ਵਾਲਾ ਸੀ, ਪਰ ਹੁਣ ਇਹ ਜਾਣਕਾਰੀ ਮਿਲ ਰਹੀ ਹੈ ਕਿ ਜਦੋਂ ਤੱਕ ਵਨਵੇਬ ਕੰਪਨੀ ਰੋਸਕੋਸਮੋਸ ਦੀਆਂ ਨਵੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ, ਉਦੋਂ ਤੱਕ ਰੂਸੀ ਏਜੰਸੀ ਇਸ ਸੈਟੇਲਾਈਟ ਨੂੰ ਲਾਂਚ ਨਹੀਂ ਕਰੇਗੀ।