ਰੂਸ ਤੇ ਯੂਕਰੇਨ ਦੀ ਜੰਗ ਨੂੰ 40 ਦਿਨ ਤੋਂ ਵੀ ਵੱਧ ਹੋ ਚੁੱਕੇ ਹਨ ਪਰ ਹੁਣ ਤੱਕ ਰਾਜਧਾਨੀ ਕੀਵ ‘ਤੇ ਰੂਸੀ ਝੰਡਾ ਨਹੀਂ ਲਹਿਰਾ ਸਕਿਆ ਹੈ। ਇਸ ਨੂੰ ਵੇਖਦੇ ਹੋਏ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਹੁਣ ਆਪਣੀ ਸਟ੍ਰੈਟਜੀ ਬਦਲੀ ਹੈ। ਉਨ੍ਹਾਂ ਨੇ ਰੂਸ ਦੇ ਦੱਖਣੀ ਫੌਜੀ ਜ਼ਿਲ੍ਹੇ ਦੇ ਕਮਾਂਡਰ ਜਨਰਲ ਅਲੈਗ਼ੇਂਡਰ ਡਵੋਰਨਿਕੋਵ ਨੂੰ ਯੂਕਰੇਨ ਜੰਗ ਦੀ ਵਾਗਡੋਰ ਸੌਂਪੀ ਹੈ।
ਯੂਕਰੇਨ ਵਿੱਚ ਰੂਸ ਦੇ ਮਿਲਟਰੀ ਕੈਂਪੇਨ ਦੇ ਥਿਏਟਰ ਕਮਾਂਡ ਦੀ ਕਮਾਨ ਹੁਣ ਡਵੋਰਨਿਕੋਵ ਦੇ ਹੱਥਾਂ ਵਿੱਚ ਹੋਵੇਗੀ। ਸੀ.ਐੱਨ.ਐੱਨ. ਨੇ ਯੂ.ਐੱਸ. ਅਧਿਕਾਰੀਆਂ ਤੇ ਫੌਜੀ ਮਾਹਰਾਂ ਦੇ ਹਵਾਲੇ ਨਾਲ ਕਿਹਾ ਕਿ ਇਹ ਵੀ ਕਿਆਸ ਹਨ ਕਿ 9 ਮਈ ਨੂੰ ਵਿਕਟਰੀ ਡੇ ਤੋਂ ਪਹਿਲਾਂ ਰੂਸੀ ਜਨਰਲ ਪੁਤਿਨ ਨੂੰ ਜੰਗ ਵਿੱਚ ਕੁਝ ਵੱਡਾ ਕਰਕੇ ਦਿਖਾਉਣਾ ਚਾਹੁੰਦੇ ਹਨ।
9 ਮਈ ਨੂੰ ਰੂਸ ਵਿੱਚ ਵਿਕਟਰੀ ਡੇ ਮਨਾਇਆ ਜਾਂਦਾ ਹੈ। ਇਸ ਦਿਨ ਦੂਜੀ ਵਿਸ਼ਵ ਜੰਗ ਵਿੱਚ ਜਰਮਨੀ ਦੇ ਉਪਰ ਸੋਵੀਅਤ ਸੰਘ ਨੇ ਜਿੱਤ ਹਾਸਲ ਕੀਤੀ ਸੀ। ਯੂਰਪ ਦੇ ਅਧਿਕਾਰੀਆਂ ਨੇ ਵਿਕਟਰੀ ਡੇ ਨੂੰ ‘ਖੁਦ ਲਾਗੂ ਕੀਤੀ ਗਈ ਡੇਡਲਾਈਨ’ ਦੱਸਦੇ ਹੋਏ ਕਿਹਾ ਕਿ ਰੂਸ ਹੋਰ ਵੱਧ ਗਲਤੀਆਂ ਕਰ ਸਕਦਾ ਹੈ ਜਾਂ ਫਿਰ ਰੂਸੀ ਫੌਜ ਬੂਚਾ ਵਾਂਗ ਹੋਰ ਕਰੂਰਤਾ ਕਰ ਸਕਦੀ ਹੈ।
ਯੂਕੇ ਮਿਲਟਰੀ ਇੰਟੈਲੀਜੈਂਸ ਦੇ ਸ਼ਨੀਵਾਰ ਦੇ ਅਪਡੇਟ ਮੁਤਾਬਕ ਰੂਸ ਦਾ ਉੱਤਰੀ ਯੂਕਰੇਨ ਤੋਂ ਜਾਣਾ ਇਹ ਦਿਖਾਉਂਦਾ ਹੈ ਕਿ ਆਮ ਨਾਗਰਿਕਾਂ ਨੂੰ ਕਰੂਰਤਾ ਦਾ ਨਿਸ਼ਾਨਾ ਬਣਾਇਆ ਗਿਆ ਹੈ। ਬ੍ਰਿਟੇਨ ਦੇ ਰੱਖਿਆ ਮੰਤਰਾਲਾ ਮੁਤਾਬਕ, ਰੂਸ ਦੀਆਂ ਫੌਜਾਂ ਉੱਤਰੀ ਯੂਕਰੇਨ ਤੋਂ ਜਾ ਚੁੱਕੀਆਂ ਹਨ। ਇਸ ਵਿਚਾਲੇ ਯੂਕਰੇਨ ਦੀ ਏਅਰਪੋਰਸ ਨੇ ਦੱਸਿਆ ਕਿ ਰੂਸ ਦੇ 13 ਏਰੀਅਲ ਟਾਰਗੇਟਸ ਨੂੰ ਸ਼ਨੀਵਾਰ ਨੂੰ ਨਸ਼ਟ ਕਰ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਦਿ ਕੀਵ ਇੰਡੀਪੇਂਡੇਂਟ ਨੇ ਟਵੀਟ ਵਿੱਚ ਦੱਸਿਆ ਕਿ ਯੂਕਰੇਨ ਦੀ ਏਅਰਫੋਰਸ ਨੇ ਰੂਸ ਦੇ 13 ਏਰੀਅਲ ਟਾਰਗੇਟਸ ਨੂੰ ਤਬਾਹ ਕਰ ਦਿੱਤਾ ਹੈ। ਰੂਸ ਨੇ 5 ਯੂਏਵੀ, 4 ਮਿਜ਼ਾਇਲ, 3 ਹਵਾਈ ਜਹਾਜ਼, ਇੱਕ ਹੈਲੀਕਾਪਟਰ ਨੂੰ 9 ਅਪ੍ਰੈਲ ਨੂੰ ਉਡਾ ਦਿੱਤਾ।
ਸ਼ਨੀਵਾਰ ਨੂੰ ਬ੍ਰਿਟੇਨ ਦੇ ਪੀ.ਐੱਮ. ਬੋਰਿਸ ਜਾਨਸਨ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੇਲੇਂਸਕੀ ਤੋਂ ਕੀਵ ਵਿੱਚ ਮੁਲਾਕਾਤ ਕੀਤੀ ਸੀ। ਜਾਨਸਨ ਨੇ ਕਿਹਾ ਕਿ ਯੂਕਰੇਨ ਦੇ ਲੋਕਾਂ ਦਾ ਸਮਰਥਨ ਕਰਨ ਲਈ ਉਨ੍ਹਾਂ ਨੇ ਕੀਵ ਵਿੱਚ ਰਾਸ਼ਟਰਪਤੀ ਜ਼ੇਲੇਂਸਕੀ ਤੋਂ ਮੁਲਾਕਾਤ ਕੀਤੀ।