ਰੂਸ ਤੇ ਯੂਕਰੇਨ ਵਿਚਾਲੇ ਜੰਗ ਦਾ ਲਗਾਤਾਰ 9ਵਾਂ ਦਿਨ ਹੈ ਤੇ ਰੂਸੀ ਫੌਜ ਦੇ ਹਮਲਿਆਂ ਨਾਲ ਯੂਕਰੇਨ ਵਿੱਚ ਭਾਰੀ ਤਬਾਹੀ ਮਚੀ ਹੋਈ ਹੈ। ਇਸ ਤੋਂ ਬਾਅਦ ਕਈ ਦੇਸ਼ਾਂ ਨੇ ਰੂਸ ‘ਤੇ ਪਾਬੰਦੀਆਂ ਲਾਈਆਂ ਹਨ, ਜਿਨ੍ਹਾਂ ਵਿੱਚੋਂ ਅਮਰੀਕਾ ਵੀ ਇੱਕ ਹੈ। ਇਸ ਦੇ ਜਵਾਬ ਵਿੱਚ ਹੁਣ ਰੂਸ ਨੇ ਅਮਰੀਕਾ ਨੂੰ ਵੱਡਾ ਝਟਕਾ ਦਿੱਤਾ ਹੈ। ਰੂਸ ਨੇ ਅਮਰੀਕਾ ਨੂੰ ਰਾਕੇਟ ਇੰਜਣਾਂ ਦੀ ਸਪਲਾਈ ਬੰਦ ਕਰਨ ਦਾ ਫੈਸਲਾ ਕੀਤੀ ਹੈ। ਰੂਸੀ ਪੁਲਾੜ ਏਜੰਸੀ ਰੋਸਕੋਸਮੋਸ ਦੇ ਮੁਖੀ ਦਿਮਿਤਰੀ ਰੋਗੋਜਿਨ ਨੇ ਇਹ ਜਾਣਕਾਰੀ ਦਿੱਤੀ।
ਦਿਮਿਤਰੀ ਰੋਗੋਜਿਨ ਨੇ ਰੂਸੀ ਟੈਲੀਵਿਜ਼ਨ ‘ਤੇ ਕਿਹਾ ਕਿ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਅਸੀਂ ਦੁਨੀਆ ਨੂੰ ਅਮਰੀਕਾ ਨੂੰ ਸਾਡੇ ਵੱਲੋਂ ਬਣਾਏ ਜਾ ਰਹੇ ਦੁਨੀਆ ਦੇ ਸਭ ਤੋਂ ਵਧੀਆ ਰਾਕੇਟ ਇੰਜਣਾਂ ਦੀ ਸਪਲਾਈ ਨਹੀਂ ਕਰ ਸਕਦੇ। ਉਨ੍ਹਾਂ ਨੂੰ ਝਾੜੂ ਜਾਂ ਕਿਸੇ ਹੋਰ ਚੀਜ਼ ‘ਤੇ ਉਡਣ ਦਿਓ।
ਦਿਮਿਤਰੀ ਰੋਗੋਜਿਨ ਮੁਤਾਬਕ ਰੂਸ ਨੇ 1990 ਦੇ ਦਹਾਕੇ ਤੋਂ ਹੁਣ ਅਮਰੀਕਾ ਨੂੰ ਕੁਲ 122 ਆਰਡੀ-180 ਇੰਜਣ ਦਿੱਤੇ ਹਨ, ਜਿਨ੍ਹਾਂ ਵਿੱਚੋਂ 98 ਦੀ ਵਰਤੋਂ ਐਟਲਸ ਨੂੰ ਲਾਂਚ ਲਈ ਬਿਜਲੀ ਦੇਣ ਵਿੱਚ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰੋਸਕੋਸਮੋਸ ਉਨ੍ਹਾਂ ਰਾਕੇਟ ਇੰਜਣਾਂ ਦੀ ਸਰਵਿਸਿੰਗ ਵੀ ਬੰਦ ਕਰੇਗਾ, ਜੋ ਪਹਿਲਾਂ ਅਮਰੀਕਾ ਨੂੰ ਦਿੱਤੇ ਗਏ ਹਨ। ਅਮਰੀਕਾ ਵਿੱਚ ਅਜੇ ਵੀ 24 ਇੰਜਣ ਹਨ, ਜਿਨ੍ਹਾਂ ਨੂੰ ਹੁਣ ਰੂਸੀ ਤਕਨੀਕੀ ਸਹਾਇਤਾ ਨਹੀਂ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਦੱਸ ਦੇਈਏ ਕਿ ਰੂਸ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਉਹ ਯੂਕਰੇਨ ‘ਤੇ ਪੱਛਮੀ ਪਾਬੰਦੀਆਂ ਦੇ ਜਵਾਬ ਵਿੱਚ ਫ੍ਰਂਚ ਗੁਆਨਾ ਦੇ ਕੌਰੋ ਸਪੇਸਪੋਰਟ ਤੋਂ ਰਾਕੇਟ ਦਾਗ਼ਣ ‘ਤੇ ਯੂਰਪ ਨਾਲ ਹੁਣ ਸਹਿਯੋਗ ਨਹੀਂ ਕਰੇਗਾ। ਇਸ ਦੇ ਨਾਲ ਹੀ ਰੂਸ ਨੇ ਬ੍ਰਿਟਿਸ਼ ਸੈਟੇਲਾਈਟ ਕੰਪਨੀ ਵਨਵੇਬ ਤੋਂ ਗਾਰੰਟੀ ਦੀ ਵੀ ਮੰਗ ਕੀਤੀ ਹੈ ਕਿ ਉਸ ਦੇ ਉਪਗ੍ਰਹਿਾਂ ਦਾ ਇਸਤੇਮਾਲ ਫੌਜੀ ਉਦੇਸ਼ਾਂ ਲਈ ਨਹੀਂ ਕੀਤਾ ਜਾਏਗਾ। ਰੋਗੋਜਿਨ ਨੇ ਕਿਹਾ ਕਿ ਰੂਸ ਹੁਣ ਰੋਸਕੋਸਮੋਸ ਰੱਖਿਆ ਪੁਲਾੜ ਰਾਕੇਟ ਬਣਾਉਣ ‘ਤੇ ਸਾਰਾ ਧਿਆਨ ਦੇਵੇਗਾ।