ਰੂਸ ਤੇ ਯੂਕਰੇਨ ਵਿਚ ਜਾਰੀ ਜੰਗ ਦਾ ਅੱਜ 7ਵਾਂ ਦਿਨ ਹੈ। ਰੂਸ ਦੀ ਫੌਜ ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਲਗਾਤਾਰ ਬੰਬ ਸੁੱਟ ਰਹੀ ਹੈ। ਮਿਜ਼ਾਈਲਾਂ ਦਾਗ ਰਹੀ ਹੈ। ਇਸ ਤੋਂ ਇਲਾਵਾ ਖੀਰਸਨ ਸ਼ਹਿਰ ‘ਤੇ ਰੂਸੀ ਫੌਜ ਦਾ ਕਬਜ਼ਾ ਹੋ ਗਿਆ ਹੈ ਤੇ ਖਾਰਕੀਵ ਵਿਚ ਵੀ ਰੂਸ ਦੇ ਸੈਨਿਕ ਪਹੁੰਚ ਗਏ ਹਨ।
ਯੂਕਰੇਨ ‘ਤੇ ਹਮਲੇ ਵਿਚ ਰੂਸ ਨੇ ਧਮਕੀ ਦਿੱਤੀ ਹੈ ਕਿ ਜੇਕਰ ਤੀਜਾ ਵਿਸ਼ਵ ਯੁੱਧ ਹੁੰਦਾ ਹੈ ਤਾਂ ਪ੍ਰਮਾਣੂ ਹਥਿਆਰ ਵੀ ਸ਼ਾਮਲ ਹੋਣਗੇ ਤੇ ਇਹ ਵਿਨਾਸ਼ਕਾਰੀ ਹੋਵੇਗਾ। ਰੂਸੀ ਸੈਨਾ ਯੂਕਰੇਨ ਦੇ ਕਈ ਸ਼ਹਿਰਾਂ ਨੂੰ ਤਬਾਹ ਕਰਨ ਵਿਚ ਲੱਗੀ ਹੋਈ ਹੈ। ਅੱਜ ਰੂਸੀ ਫੌਜ ਨੇ ਖਾਰਕੀਵ ਮਿਲਟਰੀ ਅਕਾਦਮੀ ਨੂੰ ਆਪਣਾ ਨਿਸ਼ਾਨਾ ਵੀ ਬਣਾਇਆ ਹੈ ਤੇ ਇਸ ‘ਤੇ ਰਾਕੇਟ ਦਾਗਿਆ ਹੈ। ਰੂਸੀ ਸੈਨਾ ਨੇ ਕਈ ਰਿਹਾਇਸ਼ੀ ਇਲਾਕਿਆਂ ‘ਤੇ ਵੀ ਹਮਲਾ ਕੀਤਾ ਹੈ।
ਦੂਜੇ ਪਾਸੇ ਯੂਕਰੇਨ ‘ਚ ਫਸੇ ਭਾਰਤੀ ਨਾਗਰਿਕਾਂ ਲਈ ਭਾਰਤ ਸਰਕਾਰ ਵੱਲੋਂ ਕੰਟਰੋਲ ਰੂਮ ਐਕਟਿਵ ਕੀਤੇ ਗਏ ਹਨ। ਇਹ ਕੰਟਰੋਲ ਰੂਮ ਪੋਲੈਂਡ, ਰੋਮਾਨੀਆ, ਹੰਗਰੀ ਤੇ ਸਲੋਵਾਕ ਵਿਚ ਸਥਾਪਤ ਕੀਤੇ ਗਏ ਹਨ। ਭਾਰਤੀ ਦੂਤਾਵਾਸ ਨੇ ਖਾਰਕੀਵ ਵਿਚ ਫਸੇ ਭਾਰਤੀ ਨਾਗਰਿਕਾਂ ਲਈ ਤਤਕਾਲ ਐਡਵਾਈਜਰੀ ਜਾਰੀ ਕੀਤੀ ਹੈ। ਇਸ ਵਿਚ ਖਾਰਕੀਵ ਤੋਂ ਤੁਰੰਤ ਨਿਕਲਣ ਲਈ ਪੇਸੋਚਿਨ, ਬੇਜਲਯੂਦੋਵਕਾ ਤੇ ਬਾਬਯੇ ਵੱਲੋਂ ਜਲਦ ਤੋਂ ਜਲਦ ਵਧਣ ਲਈ ਕਿਹਾ ਗਿਆ ਹੈ। ਐਡਵਾਇਜਰੀ ਮੁਤਾਬਕ ਨਾਗਰਿਕਾਂ ਨੂੰ ਅੱਜ ਸ਼ਾਮ 6 ਵਜੇ ਇਨ੍ਹਾਂ ਥਾਵਾਂ ‘ਤੇ ਹਰ ਹਾਲਤ ਵਿਚ ਪਹੁੰਚਣਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਇਹ ਵੀ ਪੜ੍ਹੋ : ਯੂਕਰੇਨ ਤੋਂ ਪਰਤ ਰਹੇ ਹਰਿਆਣਾ ਵਾਸੀਆਂ ਲਈ ਅੱਜ ਤੋਂ ਮੁੰਬਈ ਏਅਰਪੋਰਟ ‘ਤੇ ਵੀ ਹੋਵੇਗਾ ਹੈਲਪ ਡੈਸਕ
ਗੌਰਤਲਬ ਹੈ ਕਿ ਰੂਸ ਤੇ ਯੂਕਰੇਨ ਵਿਚ ਕਈ ਦਿਨਾਂ ਤੋਂ ਯੁੱਧ ਚੱਲ ਰਿਹਾ ਹੈ ਤੇ ਇਸ ਯੁੱਧ ਨੂੰ ਖਤਮ ਕਰਨ ਲਈ ਦੋਵੇਂ ਦੇਸ਼ਾਂ ਵਿਚ ਗੱਲਬਾਤ ਵੀ ਸ਼ੁਰੂ ਹੋਈ ਸੀ ਜੋ ਕਿ ਅਸਫਲ ਰਹੀ ਜਿਸ ਤੋਂ ਬਾਅਦ ਰੂਸ ਹੋਰ ਹਮਲਾਵਰ ਹੋ ਗਿਆ ਹੈ। ਰੂਸ ਤੇਜ਼ੀ ਨਾਲ ਯੂਕਰੇਨ ਦੇ ਕਈ ਸ਼ਹਿਰਾਂ ‘ਤੇ ਹਮਲਾ ਕਰ ਰਿਹਾ ਹੈ।