ਯੂਕਰੇਨ ਤੇ ਰੂਸ ਵਿਚਾਲੇ 24 ਫਰਵਰੀ ਨੂੰ ਸ਼ੁਰੂ ਹੋਈ ਜੰਗ ਲਗਾਤਾਰ ਜਾਰੀ ਹੈ। ਦੋਵਾਂ ਦੇਸ਼ਾਂ ਵਿਚਾਲੇ ਜੰਗ ਦਾ ਅੱਜ 29ਵਾਂ ਦਿਨ ਹੈ। ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਜੰਗ ਰੋਕਣ ਨੂੰ ਲੈ ਕੇ ਰੂਸ-ਯੂਕਰੇਨ ਹੁਣ ਤੱਕ ਕਿਸੇ ਹੱਲ ‘ਤੇ ਨਹੀਂ ਪਹੁੰਚ ਸਕੇ ਹਨ। ਚਾਰੇ ਪਾਸਿਓਂ ਦਬਾਅ ਵਿਚਾਲੇ ਹੁਣ ਰੂਸ ਵੱਲੋਂ ਪਰਮਾਣੂ ਹਮਲੇ ਦੀ ਧਮਕੀ ਹੋਰ ਤੇਜ਼ ਹੋ ਗਈ ਹੈ। ਬੀਤੇ 24 ਘੰਟਿਆਂ ਵਿੱਚ ਰੂਸ ਦੋ ਵਾਰ ਯੂਕਰੇਨ ‘ਤੇ ਪਰਮਾਣੂ ਹਮਲਾ ਕਰਨ ਦੀ ਧਮਕੀ ਦੇ ਚੁੱਕਾ ਹੈ।
ਯੂਕਰੇਨ ‘ਤੇ ਹਮਲਿਆਂ ਨੂੰ ਲੈ ਕੇ ਰੂਸ ‘ਤੇ ਪੱਛਮੀ ਦੇਸ਼ ਲਗਾਤਾਰ ਦਬਾਅ ਬਣਾ ਰਹੇ ਹਨ। ਯੂਕਰੇਨ ‘ਤੇ ਜਾਰੀ ਰੂਸੀ ਹਮਲੇ ਨੂੰ ਲੈ ਕੇ ਅੱਜ ਵੀਰਵਾਰ ਨੂੰ ਨਾਟੋ ਤੇ ਅਮਰੀਕਾ ਵਿਚਾਲੇ ਬੈਠਕ ਵੀ ਹੋਈ। ਨਾਟੋ ਦੇ ਹਰ ਕਦਮ ਨਾਲ ਰੂਸ ਦੀ ਬੌਖਲਾਹਟ ਵੀ ਸਾਹਮਣੇ ਆ ਰਹੀ ਹੈ। ਯੂਕਰੇਨ ‘ਤੇ ਪਰਮਾਣੂ ਹਮਲੇ ਦੀ ਤਾਜ਼ਾ ਧਮਕੀ ਅਮਰੀਕਾ ਦੇ ਰੂਸ ਦੇ ਉਪ ਰਾਜਦੂਤ ਦਮਿਤ੍ਰੀ ਪੋਲਾਂਸਕੀ ਵੱਲੋਂ ਆਈ ਹੈ। ਇਸ ਤੋਂ ਪਹਿਲਾਂ ਕ੍ਰੇਮਲਿਨ ਦੇ ਬੁਲਾਰੇ ਦਮਿਤ੍ਰੀ ਪੇਸਕੋਵ ਨੇ ਯੂਕਰੇਨ ‘ਤੇ ਪਰਮਾਣੂ ਹਮਲੇ ਦੀ ਗੱਲ ਕਹੀ ਸੀ। ਯੂਕਰੇਨ ਨੂੰ ਲੈ ਕੇ ਰੂਸ ਵੱਲੋਂ ਪਰਮਾਣੂ ਹਮਲੇ ਦੀ ਇਹ 24 ਘੰਟਿਆਂ ਵਿੱਚ ਦੂਜੀ ਧਮਕੀ ਹੈ।
ਦਮਿਤ੍ਰੀ ਪੋਲਾਂਸਕੀ ਨੇ ਕਿਹਾ ਹੈ ਕਿ ਜੇ ਨਾਟੋ ਰੂਸ ਨੂੰ ਉਕਸਾਏਗਾ ਤਾਂ ਸਾਡੇ ਕੋਲ ਪਰਮਾਣੂ ਹਥਿਆਰਾਂ ਨੂੰ ਵਰਤਣ ਦਾ ਅਧਿਕਾਰ ਹੈ। ਵੀਰਵਾਰ ਨੂੰ ਇੱਕ ਇੰਟਰਵਿਊ ਵਿੱਚ ਪੋਲਾਂਸਕੀ ਨੇ ਕਿਹਾ ਕਿ ਜੇ ਰੂਸ ਦੇ ਸਾਹਮਣੇ ਹੋਂਦ ਦਾ ਖਤਰਾ ਹੋਵੇਗਾ ਤਾਂ ਪੁਤਿਨ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਸ ਤੋਂ ਇੱਕ ਦਿਨ ਪਹਿਲਾਂ ਬੁੱਧਵਾਰ ਨੂੰ ਕ੍ਰੇਮਲਿਨ ਦੇ ਬੁਲਾਰੇ ਦਮਿਤ੍ਰੀ ਪੇਸਕੋਵ ਨੇ ਯੂਕਰੇਨ ਨੂੰ ਲੈ ਕੇ ਪਰਮਾਣੂ ਹਮਲੇ ਦੀ ਗੱਲ ਕਹੀ ਸੀ। ਉਨ੍ਹਾਂ ਕਿਹਾ ਸੀ ਕਿ ਜੇ ਰੂਸ ਦੇ ਸਾਹਮਣੇ ਹੋਂਦ ਦਾ ਖ਼ਤਰਾ ਆਏਗਾ ਤਾਂ ਉਹ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਕਰੇਗਾ। ਦੱਸ ਦੇਈਏ ਕਿ ਦੁਨੀਆ ਵਿੱਚ ਪਰਮਾਣੂ ਹਥਿਆਰਾਂ ਦੀ ਸਭ ਤੋਂ ਵੱਧ ਖੇਪ ਰੂਸ ਦੇ ਕੋਲ ਹੀ ਹੈ।