ਯੂਕਰੇਨ ਵਿਚ ਯੁੱਧ ਨੂੰ ਲੈ ਕੇ ਅਮਰੀਕਾ ਤੇ ਰੂਸ ਵਿਚ ਚੱਲ ਰਹੇ ਟਕਰਾਅ ਵਿਚ ਰੂਸੀ ਪੁਲਾੜ ਏਜੰਸੀ 2024 ਦੇ ਬਾਅਦ ਕੌਮਾਂਤਰੀ ਪੁਲਾੜ ਸਟੇਸ਼ਨ ‘ਤੇ ਆਪਣੀ ਸਾਂਝੇਦਾਰੀ ਛੱਡ ਦੇਵੇਗੀ ਮਤਲਬ ਰੂਸੀ 2024 ਦੇ ਬਾਅਦ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਵੱਖ ਹੋ ਜਾਵੇਗਾ।
ਰੂਸ 2024 ਦੇ ਬਾਅਦ ਆਪਣਾ ਖੁਦ ਦਾ ਪੁਲਾੜ ਸਟੇਸ਼ਨ ਬਣਾਉਣ ‘ਤੇ ਧਿਆਨ ਕੇਂਦਰਿਤ ਕਰੇਗਾ। ਦੇਸ਼ ਦੇ ਨਵ-ਨਿਯੁਕਤ ਪੁਲਾੜ ਮੁਖੀ ਯੂਰੀ ਬੋਰਿਸੋਵ ਨੇ ਇਹ ਗੱਲ ਕਹੀ। ਬੋਰਿਸੋਵ ਨੂੰ ਇਸ ਮਹੀਨੇ ਦੀ ਸ਼ੁਰੂਆਤ ਵਿਚ ਸਰਕਾਰ ਪੁਲਾੜ ਨਿਗਮ ਰੋਸਕੋਸਮੋਸ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਬੈਠਕ ਦੌਰਾਨ ਕਿਹਾ ਕਿ ਰੂਸ ਪਰਿਯੋਜਨਾ ਛੱਡਣ ਤੋਂ ਪਹਿਲਾਂ ਕੌਮਾਂਤਰੀ ਪੁਲਾੜ ਸਟੇਸ਼ਨ ਵਿਚ ਹੋਰ ਹਿੱਸੇਦਾਰਾਂ ਲਈ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰੇਗਾ।
ਬੋਰਿਸੋਵ ਨੇ ਕਿਹਾ ਕਿ 2024 ਦੇ ਬਾਅਦ ਸਟੇਸ਼ਨ ਛੱਡਣ ਦਾ ਫੈਸਲਾ ਕੀਤਾ ਹੈ। ਮੇਰਾ ਮੰਨਣਾ ਹੈ ਕਿ ਉਦੋਂ ਤੱਕ ਅਸੀਂ ਰੂਸੀ ਪੁਲਾੜ ਸਟੇਸ਼ਨ ਦਾ ਨਿਰਮਾਣ ਸ਼ੁਰੂ ਕਰ ਦੇਣਗੇ। ਇਹ ਐਲਾਨ ਯੂਕਰੇਨ ਵਿਚ ਕ੍ਰੇਮਲਿਨ ਦੀ ਫੌਜੀ ਕਾਰਵਾਈ ਨੂੰ ਲੈ ਕੇ ਰੂਸ ਤੇ ਪੱਛਮ ਵਿਚ ਵਧੇ ਤਣਾਅ ਦੇ ਵਿਚ ਆਈ ਹੈ। ਮਾਸਕੋ ਤੇ ਵਾਸ਼ਿੰਗਟਨ ਦੇ ਵਿਚ ਤਣਾਅ ਦੇ ਬਾਵਜੂਦ ਨਾਸਾ ਤੇ ਰੋਸਕੋਸਮੋਸ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਪੁਲਾੜ ਯਾਤਰੀਆਂ ਲਈ ਰੂਸੀ ਰਾਕੇਟ ਦੀ ਸਵਾਰੀ ਜਾਰੀ ਰੱਖਣ ਨੂੰ ਲੈ ਕੇ ਇਕ ਸਮਝੌਤੇ ‘ਤੇ ਹਸਤਾਖਰ ਕੀਤੇ ਸਨ।
ਵੀਡੀਓ ਲਈ ਕਲਿੱਕ ਕਰੋ -: