ਯੂਕਰੇਨ ਵਿੱਚ ਜੰਗ ਕਰਨ ਦੇ ਨਾਲ-ਨਾਲ ਰੂਸੀ ਫੌਜ ਆਪਣੇ ਦੇਸ਼ ਲਈ ਬੰਧੁਆ ਮਜ਼ਦੂਰ ਵੀ ਜੁਟਾ ਰਹੀ ਹੈ। ਯੂਕਰੇਨ ਦੇ ਅਧਿਕਾਰੀਆਂ ਨੇ ਰੂਸੀ ਫੌਜ ‘ਤੇ ਮਾਰਿਉਪੋਲ ਤੋਂ 4500 ਲਕਾਂ ਨੂੰ ਅਗਵਾ ਕਰਨ ਦਾ ਦੋਸ਼ ਲਾਇਆ ਹੈ। ਯੂਕਰੇਨ ਦਾ ਕਹਿਣਾ ਹੈ ਕਿ ਇਨ੍ਹਾਂ ਨਾਗਰਿਕਾਂ ਨੂੰ ਰੂਸੀ ਫ਼ੌਜ ਆਪਣੀ ਸਰਹੱਦ ਵਿੱਚ ਲੈ ਗਈ ਹੈ ਤੇ ਉਨ੍ਹਾਂ ਦੇ ਪਾਸਪੋਰਟ ਜ਼ਬਤ ਕਰ ਲਏ ਹਨ। ਇਨ੍ਹਾਂ ਤੋਂ ਬੰਧੁਆ ਮਜ਼ਦੂਰੀ ਕਰਵਾਉਣ ਦੀ ਤਿਆਰੀ ਹੈ।
ਹਾਲਾਂਕਿ ਇਸ ਦਾਅਵੇ ਤੋਂ ਪਹਿਲਾਂ ਰੂਸ ਨੇ ਕਿਹਾ ਸੀ ਕਿ ਯੂਕਰੇਨੀ ਨਾਗਰਿਕਾਂ ਨੇ ਉਸ ਕੋਲੋਂ ਸ਼ਰਨ ਮੰਗੀ ਹੈ। ਉਹ ਯੂਕਰੇਨ ਵਿੱਚ ਆਮ ਲੋਕਾਂ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ।
ਇੱਕ ਨਿਊਜ਼ ਰਿਪੋਰਟ ਮੁਤਾਬਕ ਮਾਰਿਉਪਲ ਦੇ ਮੇਅਰ ਦੇ ਅਸਿਸਟੈਂਟ ਪਾਓਤ੍ਰ ਆਂਦ੍ਰੇਯੂਸਚੇਂਕੋ ਨੇ ਸ਼ਨੀਵਾਰ ਨੂੰ ਕਿਹਾ ਕਿ ਰੂਸੀ ਫੌਜ ਸਾਡੇ ਸ਼ਹਿਰ ਦੇ ਚਾਰ ਤੋਂ ਸਾਢੇ ਚਾਰ ਹਜ਼ਾਰ ਨਾਗਰਿਕਾਂ ਨੂੰ ਜ਼ਬਰਦਸਤੀ ਲੈ ਗਈ ਹੈ। ਇਨ੍ਹਾਂ ਸਾਰਿਆਂ ਨੂੰ ਸਾਊਥ-ਵੈਸਟ ਰੂਸੀ ਸ਼ਹਿਰ ਟੈਗਨਾਨੋਗ ਵਿੱਚ ਰਖਿਆ ਗਿਆ ਹੈ। ਹਾਲਾਂਕਿ, ਯੂਕਰੇਨ ਵਿੱਚ ਜੰਗ ਕਰਕੇ ਫੈਲੀ ਅਵਿਵਸਥਾ ਵਿਚਾਲੇ ਆੰਦ੍ਰੇਯੂਸਚੇਂਕੋ ਦੇ ਦਾਅਵੇ ਨੂੰ ਵੈਰੀਫਾਈ ਕਰਨ ਦਾ ਕੋਈ ਤਰੀਕਾ ਹਨੀਂ ਹੈ ਪਰ ਰਿਪੋਰਟ ਮੁਤਾਬਕ ਹਾਲ ਹੀ ਵਿੱਚ ਸ਼ਹਿਰ ਛੱਡ ਕੇ ਭੱਜਣ ਵਾਲਿਆਂ ਦੇ ਬਿਆਨ ਨਾਲ ਉਨ੍ਹਾਂ ਦਾ ਦੋਸ਼ ਸਹੀ ਸਿੱਧ ਹੋ ਰਿਹਾ ਹੈ।
ਰਿਪੋਰਟ ਮੁਤਾਬਕ ਯੂਕਰੇਨ ਦੇ ਸ਼ਹਿਰ ਮਾਰਿਉਪੋਲ ਤੋਂ ਕੱਢੇ ਗਏ ਲੋਕਾਂ ਨੂੰ ਰੂਸ ਦੇ ਰੋਸਤੋਵ ਰੀਜਨ ਵਿੱਚ ਟੈਗਨਾਨੋਗ ਸ਼ਹਿਰ ਦੇ ਇੱਕ ਸਕੂਲ ਵਿੱਚ ਰਖੇ ਜਾਣ ਦੀ ਤਸਵੀਰ ਜਾਰੀ ਕੀਤੀ ਹੈ। ਇਸ ਤਸਵੀਰ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਸਾਰਿਆਂ ਲਈ ਸਕੂਲ ਵਿੱਚ ਟੈਂਪਰੇਰੀ ਸ਼ੈਲਟਰ ਹੋਮ ਬਣਾਇਆ ਗਿਆ ਹੈ।
ਆਂਦ੍ਰੇਯੂਸਚੇਂਕੀ ਦੇ ਦੋਸ਼ ਤੋਂ ਇੱਕ ਦਿਨ ਪਹਿਲਾਂ ਸ਼ੁੱਕਰਵਾਰ ਰਾਤ ਨੂੰ ਰੂਸ ਦੇ ਨੈਸ਼ਨਲ ਡਿਫੈਂਸ ਕੰਟਰੋਲ ਸੈਂਟਰ ਦੇ ਹੈੱਡ ਮਿਖਾਇਲ ਮਿਜਿਨਤਸੋਵ ਨੇ ਵੱਖਰਾ ਹੀ ਦਾਅਵਾ ਕੀਤਾ ਹੈ। ਮਿਖਾਇਲ ਨੇ ਕਿਹਾ ਸੀ ਕਿ ਪਿਛਲੇ 24 ਘੰਟਿਆਂ ਦੌਰਾਨ 7800 ਯੂਕਰੇਨ ਦੇ ਨਾਗਰਿਕਾਂ ਨੇ ਰੂਸੀ ਗਣਰਾਜ ਵਿੱਚ ਸ਼ਰਨ ਦਿੱਤੇ ਜਾਣ ਦੀ ਗੁਹਾਰ ਲਾਈ ਸੀ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਯੂਕਰੇਨ ਦੀ ਫੌਜ ਮਾਰਿਉਪੋਲ ‘ਤੇ ਹੁਣ ਆਪਣਾ ਕਬਜ਼ਾ ਹੋਣ ਦਾ ਦਾਅਵਾ ਕਰ ਰਹੀ ਹੈ ਪਰ ਰੂਸੀ ਫੌਜ ਸ਼ਹਿਰ ਦੇ ਸੈਂਟਰ ਤੱਕ ਪਹੁੰਚ ਚੁੱਕੀ ਹੈ ਤੇ ਸੜਕਾਂ ‘ਤੇ ਲੜਾਈ ਚੱਲ ਰਹੀ ਹੈ। ਆਂਦ੍ਰੇਯੂਸਚੇਂਕੋ ਨੇ ਕਿਹਾ ਕਿ ਸ਼ਹਿਰ ਦੇ ਸੈਂਟਰ ਵਿੱਚ ਮੌਜੂਦ ਫਿਟਨੈੱਸ ਕੰਪਲੈਕਸ ਟੇਰਾਰਸਪੋਰਟ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਰਨ ਲਈ ਸੀ। ਇਨ੍ਹਾਂ ਲੋਕਾਂ ਨੂੰ ਰੂਸੀ ਫੌਜ ਨੇ ਆਪਣਾ ਬੰਧਕ ਬਣਾ ਕੇ ਸਰਹੱਦ ਪਾਰ ਕਰਵਾਈ ਹੈ।