ਰੂਸੀ ਫੌਜ ਨੇ ਕਈ ਸਾਲਾਂ ਤੋਂ ਬੰਦ ਪਏ ਚੇਰਨੋਬਲ ਨਿਊਕਲੀਅਰ ਪਾਵਰ ਪਲਾਂਟ ‘ਤੇ ਕਬਜ਼ਾ ਕਰ ਲਿਆ ਹੈ।ਇਹ ਪਾਵਰ ਪਲਾਂਟ ਉੱਤਰੀ ਯੂਕਰੇਨ ਦੇ ਸ਼ਹਿਰ ਚੇਰਨੋਬਲ ਵਿਚ ਅਤੇ ਪ੍ਰਿਪਯਾਤ ਸ਼ਹਿਰ ਕੋਲ ਹੈ। 1986 ਵਿਚ ਚੇਰਨੋਬਲ ਨਿਊਕਲੀਅਰ ਪਾਵਰ ਪਲਾਂਟ ਦੁਨੀਆ ਦੇ ਸਭ ਤੋਂ ਭਿਆਨਕ ਪ੍ਰਮਾਣੂ ਹਾਦਸੇ ਦਾ ਗਵਾਹ ਬਣਿਆ ਸੀ। ਇਹ ਭਿਆਨਕ ਪ੍ਰਮਾਣੂ ਹਾਦਸਾ ਚੇਰਨੋਬਲ ਅਤੇ ਪ੍ਰਿਪਯਾਤ ਦੋਵੇਂ ਸ਼ਹਿਰਾਂ ‘ਚ ਲੱਖਾਂ ਲੋਕਾਂ ਦੇ ਪਲਾਇਨ ਦੀ ਵਜ੍ਹਾ ਬਣਿਆ ਸੀ। ਇਸ ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਅਸਲੀ ਗਿਣਤੀ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਚੇਰਨੋਬਲ ਯੂਕਰੇਨ ਦਾ ਉਹ ਸ਼ਹਿਰ ਹੈ ਜੋ ਬੇਲਾਰੂਸ ਅਤੇ ਕੀਵ ਦੇ ਸਭ ਤੋਂ ਛੋਟੇ ਰਸਤੇ ‘ਤੇ ਪੈਂਦਾ ਹੈ। ਇਸ ਤਰ੍ਹਾਂ ਯੂਕਰੇਨ ‘ਤੇ ਕਬਜ਼ਾ ਕਰਨ ਲਈ ਰੂਸ ਦੀ ਫੌਜ ਲਈ ਇਸ ‘ਤੇ ਕਬਜ਼ਾ ਕਰਨਾ ਜ਼ਰੂਰੀ ਹੋ ਜਾਂਦਾ ਹੈ। ਰੂਸ ਬੇਲਾਰੂਸ ਦੇ ਸਭ ਤੋਂ ਆਸਾਨ ਰਸਤੇ ਦਾ ਇਸਤੇਮਾਲ ਕਰ ਰਿਹਾ ਹੈ। ਇਸ ਦੇਸ਼ ਦੀ ਸਰਹੱਦ ਯੂਕਰੇਨ ਨਾਲ ਲੱਗਦੀ ਹੈ ਜਿਥੇ ਭਾਰੀ ਗਿਣਤੀ ਵਿਚ ਰੂਸੀ ਸੈਨਿਕ ਤੇ ਹਥਿਆਰ ਮੌਜੂਦ ਹਨ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨੇ ਸ਼ੰਕਾ ਪ੍ਰਗਟਾਈ ਹੈ ਕਿ ਚੇਰਨੋਬਲ ‘ਤੇ ਰੂਸ ਦਾ ਕਬਜ਼ਾ ਹੋਣ ਨਾਲ ਇੱਕ ਵਾਰ ਫਿਰ 1986 ਵਰਗਾ ਪ੍ਰਮਾਣੂ ਹਾਦਸਾ ਹੋ ਸਕਦਾ ਹੈ। 26 ਅਪ੍ਰੈਲ 1986 ਨੂੰ ਯੂਕਰੇਨ ਦੇ ਚੇਰਨੋਬਲ ਨਿਊਕਲੀਅਰ ਪਲਾਂਟ ‘ਤੇ ਸਥਾਨਕ ਬਿਜਲੀ ਬੰਦ ਹੋਣ ਦੀ ਸਥਿਤੀ ਨੂੰ ਲੈ ਕੇ ਟੈਸਟ ਕੀਤਾ ਜਾ ਰਿਹਾ ਸੀ। ਚੇਰਨੋਬਲ ਉਸ ਸਮੇਂ ਸੋਵੀਅਤ ਸੰਘ ਦਾ ਹਿੱਸਾ ਸੀ।
ਚੇਰਨੋਬਲ ਨਿਊਕਲੀਅਰ ਪਲਾਂਟ ‘ਚ ਹਾਦਸੇ ਤੋਂ ਬਾਅਦ ਜੋ ਰੈਡੀਏਸ਼ਨ ਨਿਕਲਿਆ ਜੋ ਹੀਰੋਸ਼ਿਮਾ ਤੇ ਨਾਗਾਸਾਕੀ ‘ਤੇ ਡੇਗੇ ਗਏ ਪ੍ਰਮਾਣੂ ਬੰਬ ਤੋਂ 400 ਗੁਣਾ ਵੱਧ ਸੀ। ਜ਼ਿਆਦਾਤਰ ਮਲਬਾ ਚੇਰਨੋਬਲ ਦੇ ਆਸ-ਪਾਸ ਦੇ ਇਲਾਕਿਆਂ ਵਿਚ ਡਿੱਗਿਆ ਜਿਵੇਂ ਯੂਕਰੇਨ, ਬੇਲਾਰੂਸ ਤੇ ਰੂਸ। ਹਵਾ ਦੇ ਨਾਲ ਇਹ ਰੇਡੀਏਸ਼ਨ ਉੱਤਰੀ ਤੇ ਪੂਰਬੀ ਯੂਰਪ ਵਿਚ ਫੈਲ ਗਿਆ ਸੀ। ਰੇਡੀਏਸ਼ਨ ਫੈਲਣ ਨਾਲ ਰੂਸ, ਯੂਕਰੇਨ ਤੇ ਬੇਲਾਰੂਸ ਦੇ 50 ਲੱਖ ਲੋਕ ਇਸ ਦੀ ਚਪੇਟ ਵਿਚ ਆਏ। ਰੇਡੀਏਸ਼ਨ ਫੈਲਣ ਨਾਲ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਨਾਲ 4 ਹਜ਼ਾਰ ਲੋਕ ਮਾਰੇ ਗਏ ਸਨ।