ਰੂਸ ਵੱਲੋਂ ਯੂਕਰੇਨ ਖਿਲਾਫ ਜੰਗ ਨੂੰ ਦੋ ਹਫਤੇ ਹੋ ਚੁੱਕੇ ਹਨ। ਯੂਕਰੇਨ ਦੀ ਫ਼ੌਜ ਨੇ ਰੂਸ ਦੇ ਹਮਲੇ ਤੋਂ ਕੀਵ ਨੂੰ ਅਜੇ ਵੀ ਬਚਾ ਕੇ ਰਖਿਆ ਹੈ। ਪਿਛਲੇ ਹਫਤੇ ਸਾਹਮਣੇ ਆਈਆਂ ਸੈਟੇਲਾਈਟ ਤਸਵੀਰਾਂ ਮੁਤਾਬਕ ਰੂਸ ਨੇ ਕੀਵ ਨੂੰ ਘੇਰਨ ਲਈ 64 ਕਿਲੋਮੀਟਰ ਲੰਮਾ ਟੈਂਕਾਂ ਦਾ ਬੇੜਾ ਵੀ ਸ਼ਹਿਰ ਦੇ ਠੀਕ ਬਾਹਰ ਲਗਾ ਦਿੱਤਾ ਹੈ। ਇਸ ਦੇ ਬਾਵਜੂਦ ਰੂਸ ਹੁਣ ਤੱਕ ਕੀਵ ‘ਤੇ ਕਬਜ਼ਾ ਕਰਨ ਵਿੱਚ ਨਾਕਾਮ ਰਿਹਾ ਹੈ।
ਯੂਕਰੇਨ ‘ਤੇ ਹਮਲਾ ਰੂਸੀ ਫੌਜੀਆਂ ਲਈ ਵੀ ਮੁਸੀਬਤ ਬਣਿਆ ਹੋਇਆ ਹੈ। ਯੂਕਰੇਨ ਦੇ ਮੌਸਮ ਵਿੱਚ ਤਬਦੀਲੀ ਨਾਲ ਯੂਕਰੇਨ ਦੀ ਮਾਈਨਸ 20 ਡਿਗਰੀ ਸੈਲਸੀਅਸ ਹੱਡ ਕੰਬਾਊ ਠੰਡ ਰੂਸੀ ਫੌਜੀਆਂ ਲਈ ਜਾਨਲੇਵਾ ਸਿੱਧ ਹੋ ਰਹੀ ਹੈ। ਕੀਵ ਤੇ ਖਾਰਕੀਵ ਵਿੱਚ ਇਸ ਹਫਤੇ ਤੱਕ ਸੀਤ ਲਹਿਰ ਕਰਕੇ ਤਾਪਮਾਨ ਹੋਰ ਡਿੱਗਣ ਦੀ ਸੰਭਾਵਨਾ ਹੈ।
ਯੂਕਰੇਨ ਵਿੱਚ ਭਾਰੀ ਬਰਫ਼ਬਾਰੀ ਕਰਕੇ ਰੂਸੀ ਫੌਜ ਦੇ ਟੈਂਕ ਕੀਵ ਤੋਂ ਲਗਭਗ 30 ਕਿ.ਮੀ. ਦੂਰ ਹੀ ਫਸੇ ਹਨ। ਇਸ ਭਿਆਨਕ ਠੰਡ ਵਿੱਚ ਰੂਸੀ ਜਵਾਨਾਂ ਦੇ ਕੋਲ ਨਾ ਤਾਂ ਰਾਸ਼ਨ ਦੀ ਸਪਲਾਈ ਹੋ ਪਾ ਰਹੀ ਹੈ ਤੇ ਨਾ ਹੀ ਉਨ੍ਹਾਂ ਦੀਆਂ ਯੋਜਨਾਵਾਂ ਸਫਲ ਹੋ ਰਹੀਆਂ ਹਨ। ਇਸ ਵਿਚਾਲੇ ਕਈ ਸੈਨਿਕਾਂ ਦੇ ਟੈਂਕ ਈਂਧਨ ਦੀ ਸਪਲਾਈ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ।
ਬ੍ਰਿਟਿਸ਼ ਫੌਜ ਦੇ ਸਾਬਕਾ ਮੇਜਰ ਕੇਵਿਨ ਪ੍ਰਾਈਸ ਮੁਤਾਬਕ, ਟੈਂਕ ਵਿੱਚ ਬੰਦ ਫੌਜੀਆਂ ਨੂੰ ਇਸ ਸਮੇਂ ਸਭ ਤੋਂ ਵੱਧ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਪੂਰੀ ਤਰ੍ਹਾਂ ਤੋਂ ਲੋਹੇ ਨਾਲ ਬਣੇ ਟੈਂਕਾਂ ਵਿੱਚ ਤਾਪਮਾਨ ਹੋਰ ਘੱਟ ਹੋਵੇਗਾ। ਇਹ ਟੈਂਕ ਇੱਕ ਲੋਹੇ ਦੇ ਫ੍ਰੀਜ਼ਰ ਵਾਂਗ ਕੰਮ ਕਰ ਰਹੇ ਹਨ।
ਇਸ ਸਥਿਤੀ ਵੱਚ ਉਨ੍ਹਾਂ ਵਿੱਚ ਬਚਮ ਦਾ ਇੱਕੋ-ਇੱਕ ਰਸਤਾ ਟੈਂਕ ਅੰਦਰ ਲੱਗੇ ਹੀਟਰ ਹਨ, ਜੋਕਿ ਈਂਧਨ ਦੇ ਇਸਤੇਮਾਲ ਨਾਲ ਚੱਲਦੇ ਹਨ। ਪਰ ਸਪਲਾਈ ਨਾ ਹੋਣ ਕਰਕੇ ਉਨ੍ਹਾਂ ‘ਤੇ ਜ਼ਿਆਦਾ ਈਂਧਨ ਇਸਤੇਮਾਲ ਨਾ ਕਰਨ ਦਾ ਦਬਾਅ ਹੋਵੇਗਾ। ਇਸ ਦਾ ਸਾਫ ਮਤਲਬ ਹੈ ਕਿ ਇਨ੍ਹਾਂ ਹਾਲਾਤਾਂ ਵਿੱਚ ਜ਼ਿਆਦਾ ਦੇਰ ਤੱਕ ਰਹਿਣ ਨਾਲ ਫੌਜੀਆਂ ਦੀ ਜਾਨ ਨੂੰ ਖਤਰਾ ਹੋਵੇਗਾ। ਇਸ ਤੋਂ ਇਲਾਵਾ ਜੋ ਇਸ ਸਥਿਤੀ ਦਾ ਸਾਹਮਣਾ ਕਰ ਲੈਣਗੇ, ਉਨ੍ਹਾਂ ਅੱਗੇ ਜੰਗ ਲੜਨ ਦੀ ਹਿੰਮਤ ਵੀ ਟੁੱਟ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਰਿਪੋਰਟ ਮੁਤਾਬਕ ਠੰਡਦ ਦੇ ਇਹ ਹਾਲਾਤ ਯੂਕਰੇਨੀ ਫੌਜੀਆਂ ਲਈ ਕਾਫੀ ਫਾਇਦੇਮੰਦ ਹੋ ਸਕਦੀ ਹੈ ਕਿਉਂਕਿ ਰੂਸੀ ਫੌਜੀ ਫਿਲਹਾਲ ਫਸੇ ਹੋਏ ਹਨ। ਇਨ੍ਹਾਂ ਹਾਲਾਤਾਂ ਵਿੱਚ ਯੂਕਰੇਨੀ ਫੌਜੀ ਮੌਕੇ ਦਾ ਫਾਇਦਾ ਚੁੱਕ ਕੇ ਟੈਂਕਾਂ ਨੂੰ ਖਦੇੜਨ ਦਾ ਕੰਮ ਕਰ ਸਕਦੇ ਹਨ। ਰੂਸ ਦੇ ਜਵਾਨਾਂ ਲਈ ਟੈਂਕ ਵਿੱਚ ਬੈਠੇ ਰਹਿਣਾ ਮੌਤ ਨੂੰ ਸੱਦਾ ਦੇਣ ਵਾਂਗ ਹੈ।