ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਸੰਘਰਸ਼ ਨੂੰ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਜੰਗ ਦੀ ਸ਼ੁਰੂਆਤ ਵਿੱਚ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਯੂਕਰੇਨ ਰੂਸ ਦੇ ਸਾਹਮਣੇ ਨਹੀਂ ਟਿਕ ਸਕੇਗਾ। ਪਰ ਯੂਕਰੇਨ ਨੇ ਇਨ੍ਹਾਂ ਅਨੁਮਾਨਾਂ ਨੂੰ ਗਲਤ ਠਹਿਰਾ ਦਿੱਤਾ। ਅੱਜ ਵੀ ਜੰਗ ਦੇ ਮੈਦਾਨ ਵਿੱਚ ਯੂਕਰੇਨ ਦੇ ਸਾਹਮਣੇ ਖੜ੍ਹਾ ਹੈ। ਇਸ ਤੋਂ ਰੂਸ ਹੈਰਾਨ ਹੈ। ਜਿਸ ਦੇ ਨਤੀਜੇ ਵੀ ਸਾਹਮਣੇ ਆ ਰਹੇ ਹਨ।
ਇਸ ਵਾਰ ਵਿਕੀਪੀਡੀਆ ਰੂਸ ਦੇ ਨਿਸ਼ਾਨੇ ‘ਤੇ ਹੈ। ਦਰਅਸਲ, ਮਾਸਕੋ ਦੀ ਅਦਾਲਤ ਨੇ ਯੂਕਰੇਨ ‘ਤੇ ਹਮਲੇ ਨਾਲ ਸਬੰਧਤ ਇੱਕ ਰੂਸੀ ਭਾਸ਼ਾ ਦੇ ਲੇਖ ਨੂੰ ਹਟਾਉਣ ਤੋਂ ਇਨਕਾਰ ਕਰਨ ਲਈ ਵਿਕੀਪੀਡੀਆ ਨੂੰ ਫਿਰ ਤੋਂ ਜੁਰਮਾਨਾ ਲਗਾਇਆ ਹੈ। ਰੂਸ ਦਾ ਦੋਸ਼ ਹੈ ਕਿ ਵਿਕੀਪੀਡੀਆ ਨੇ ਨਿਰਪੱਖ ਤੌਰ ‘ਤੇ ਰਿਪੋਰਟਿੰਗ ਨਹੀਂ ਕੀਤੀ। ਇਸ ਤੋਂ ਨਾਰਾਜ਼ ਹੋ ਕੇ ਅਦਾਲਤ ਨੇ ਵਿਕੀਪੀਡੀਆ ‘ਤੇ ਜੁਰਮਾਨਾ ਲਗਾਇਆ ਹੈ।
ਅਦਾਲਤ ਨੇ ਇਹ ਕਦਮ ਜੰਗ ਦੀ ਨਿਰਪੱਖ ਰਿਪੋਰਟਿੰਗ ਜਾਂ ਆਲੋਚਨਾ ਨੂੰ ਰੋਕਣ ਅਤੇ ਰੂਸੀ ਜਨਤਾ ਦੀ ਜਾਣਕਾਰੀ ਤੱਕ ਪਹੁੰਚ ਵਿੱਚ ਰੁਕਾਵਟ ਪਾਉਣ ਲਈ ਚੁੱਕਿਆ ਹੈ। ਅਦਾਲਤ ਨੇ ਵਿਕੀਮੀਡੀਆ ਫਾਊਂਡੇਸ਼ਨ, ਇੱਕ ਗੈਰ-ਸਰਕਾਰੀ ਸੰਸਥਾ, ਜੋ ਕਿ ਇੱਕ ਮੁਫਤ ਅਤੇ ਜਨਤਕ ਤੌਰ ‘ਤੇ ਸੰਪਾਦਿਤ ਆਨਲਾਈਨ ਐਨਸਾਈਕਲੋਪੀਡੀਆ ਚਲਾਉਂਦੀ ਹੈ, ਨੂੰ ‘ਜ਼ਾਪੋਰਿਜ਼ਝਿਆ ਖੇਤਰ ‘ਤੇ ਰੂਸ ਦਾ ਕਬਜ਼ਾ’ ਸਿਰਲੇਖ ਵਾਲੇ ਵਿਕੀਪੀਡੀਆ ਲੇਖ ਨੂੰ ਨਾ ਹਟਾਉਣ ਲਈ 2 ਮਿਲੀਅਨ ਰੂਬਲ ($24,464) ਦਾ ਜੁਰਮਾਨਾ ਕੀਤਾ ਹੈ।
ਇਹ ਵੀ ਪੜ੍ਹੋ : ਇਟਲੀ ‘ਚ ਲੈਬ ਵਿੱਚ ਬਣੇ ਮਾਸ ਦੀ ਵਰਤੋਂ ‘ਤੇ ਬੈਨ, ਅਜਿਹਾ ਕਰਨ ਵਾਲਾ ਬਣਿਆ ਪਹਿਲਾ ਦੇਸ਼
ਅਦਾਲਤ ਦੇ ਇਸ ਫੈਸਲੇ ‘ਤੇ ਸਟੇਟ ਟਾਸ ਨਿਊਜ਼ ਏਜੰਸੀ ਨੇ ਕਿਹਾ ਕਿ ਰੂਸ ਦੇ ਰਾਜ ਸੰਚਾਰ ਨਿਗਰਾਨ ਰੋਸਕੋਮਨਾਡਜ਼ੋਰ ਨੇ ਵਿਕੀਪੀਡੀਆ ਤੋਂ ਗਲਤ ਜਾਣਕਾਰੀ ਵਾਲੇ ਲੇਖਾਂ ਨੂੰ ਹਟਾਉਣ ਦੀ ਮੰਗ ਕੀਤੀ ਸੀ, ਜਿਸ ਨੂੰ ਵਿਕੀਪੀਡੀਆ ਨੇ ਹਟਾਉਣ ਤੋਂ ਇਨਕਾਰ ਕਰ ਦਿੱਤਾ। ਨਿਊਜ਼ ਏਜੰਸੀ ਮੁਤਾਬਕ ਵਿਕੀਪੀਡੀਆ ਦੇ ਪ੍ਰਤੀਨਿਧੀ ਨੇ ਅਦਾਲਤ ਨੂੰ ਲੇਖ ਨੂੰ ਅਸਪੱਸ਼ਟ ਦੱਸਦੇ ਹੋਏ ਇਸ ਨੂੰ ਹਟਾਉਣ ਦੀ ਮੰਗ ਨੂੰ ਰੱਦ ਕਰਨ ਲਈ ਕਿਹਾ ਹੈ। ਹਾਲ ਹੀ ਦੇ ਸਾਲਾਂ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੀ ਸਰਕਾਰ ਦੇ ਵਿਚਾਰਾਂ ਨਾਲ ਮੇਲ ਨਹੀਂ ਖਾਂਦੀ ਅਲੋਚਨਾ ਅਤੇ ਤੱਥਾਂ ਦੀ ਰਿਪੋਰਟਿੰਗ ‘ਤੇ ਆਪਣੀ ਕਾਰਵਾਈ ਵਧਾ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: