ਰੂਸ ਤੇ ਯੂਕਰੇਨ ਵਿਚਾਲੇ ਜੰਗ ਦਾ ਅੱਜ 9ਵਾਂ ਦਿਨ ਹੈ। ਰੂਸੀ ਸੈਨਾ ਨੇ ਜਪੋਜੀਰੀਆ ਨਿਊਕਲੀਅਰ ਪਲਾਂਟ ‘ਤੇ ਕਬਜ਼ਾ ਕਰ ਲਿਆ ਹੈ। ਇਸ ਤੋਂ ਪਹਿਲਾਂ ਇਥੇ ਗੋਲੀਬਾਰੀ ਹੋਈ ਜਿਸ ਨਾਲ ਪਲਾਂਟ ‘ਚ ਅੱਗ ਲੱਗ ਗਈ ਸੀ। ਰੂਸ ਦੇ ਸੈਨਿਕਾਂ ਨੇ ਪਲਾਂਟ ਦੀ ਐਡਮਿਨ ਤੇ ਕੰਟਰੋਲ ਬਿਲਡਿੰਗ ‘ਤੇ ਕਬਜ਼ਾ ਕਰ ਲਿਆ। ਚੇਰਨੀਹੀਵ ‘ਚ ਰੂਸ ਹਵਾਈ ਹਮਲੇ ਕਰ ਰਿਹਾ ਹੈ ਤੇ ਹੁਣ ਤੱਕ ਹਮਲਿਆਂ ‘ਚ 47 ਲੋਕਾਂ ਦੀ ਮੌਤ ਹੋ ਗਈ ਹੈ।
ਰੂਸੀ ਫਾਈਟਰ ਜੈੱਟਸ ਨੇ ਸਾਰੀਆਂ ਅਪੀਲਾਂ ਦੇ ਬਾਵਜੂਦ ਸਕੂਲਾਂ ‘ਤੇ ਹਮਲੇ ਬੰਦ ਨਹੀਂ ਕੀਤੇ ਹਨ। ਕੁਝ ਦੇਰ ਪਹਿਲਾਂ ਰੂਸੀ ਫਾਈਟਰ ਜੈੱਟਸ ਨੇ ਝਾਯਟੋਮਿਰ ‘ਚ ਇੱਕ ਮਿਡਲ ਸਕੂਲ ‘ਤੇ ਹਮਲਾ ਕੀਤਾ। ਸਕੂਲ ਦੀ ਬਿਲਡਿੰਗ ਤਬਾਹ ਹੋ ਗਈ। ਇਸ ਤੋਂ ਕੁਝ ਦੇਰ ਪਹਿਲਾਂ ਇਸੇ ਸਕੂਲ ਦੀ ਪਲੇਅਗਰਾਊਂਡ ‘ਚ ਮਿਜ਼ਾਈਲ ਡਿੱਗੀ ਸੀ। ਸਕੂਲ ਬੰਦ ਸੀ। ਇਸ ਲਈ ਕਿਸੇ ਨੂੰ ਨੁਕਸਾਨ ਨਹੀਂ ਹੋਇਆ। ਰੂਸ ਹੁਣ ਤੱਕ ਚਾਰ ਸੂਕਲਾਂ ਨੂੰ ਤਬਾਹ ਕਰ ਚੁੱਕਾ ਹੈ।
ਜਪੋਰਿਜੀਆ ਵਿਚ ਐਮਰਜੈਂਸੀ ਰਿਸਪਾਂਡਰਸ ਨੂੰ ਅੰਦਰ ਜਾਣ ਦੇ ਹੁਕਮ ਮਿਲ ਗਏ ਹਨ। ਅਮਰੀਕੀ ਅਫਸਰਾਂ ਮੁਤਾਬਕ ਪਲਾਂਟ ਤੋਂ ਰੇਡੀਏਸ਼ਨ ਲੈਵਲ ਵਧਣ ਦਾ ਕੋਈ ਸੰਕਤ ਨਹੀਂ ਦਿਖਿਆ ਹੈ। ਨਿਗਰਾਨੀ ਕੀਤੀ ਜਾ ਰਹੀ ਹੈ। ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨੇ ਕਿਹਾ ਪੁਤਿਨ ਚੇਰਨੋਬਿਲ ਪ੍ਰਮਾਣੂ ਦੁਰਘਟਨਾ ਵਰਗੀ ਦੂਜੀ ਘਟਨਾ ਨੂੰ ਅੰਜਾਮ ਦੇਣਾ ਚਾਹੁੰਦੇ ਹਨ। ਜੇਲੇਂਸਕੀ ਦਾ ਇਹ ਬਿਆਨ ਉਦੋਂ ਸਾਹਮਣੇ ਆਇਆ ਹੈ ਜਦੋਂ ਰੂਸ ਤੋਂ ਇਲਾਵਾ ਕਿਸੇ ਦੂਜੇ ਦੇਸ਼ ਨੇ ਨਿਊਕਲੀਅਰ ਪਲਾਂਟ ‘ਤੇ ਹਮਲਾ ਨਹੀਂ ਕੀਤਾ ਹੈ। ਇਤਿਹਾਸ ਵਿਚ ਇਹ ਪਹਿਲੀ ਵਾਰ ਹੈ। ਰੂਸ ਨੇ ਪ੍ਰਮਾਣੂ ਅੱਤਵਾਦ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ। ਬ੍ਰਿਟਿਸ਼ ਪੀਐੱਮ ਜਾਨਸਨ ਨੇ ਵੀ ਜਪੋਰਿਜੀਆ ‘ਤੇ ਹਮਲੇ ਤੋਂ ਬਾਅਦ ਪੁਤਿਨ ‘ਤੇ ਪੂਰੇ ਯੂਰਪ ਨੂੰ ਖਤਰੇ ਵਿਚ ਪਾਉਣ ਦਾ ਦੋਸ਼ ਲਗਾਇਆ ਹੈ।
ਵੀਡੀਓ ਲਈ ਕਲਿੱਕ ਕਰੋ -: