ਜੋੜੀਆਂ ਵਾਕਈ ਉਪਰੋਂ ਬਣ ਕੇ ਆਉਂਦੀਆਂ ਹਨ, ਇਸ ਦੀ ਮਿਸਾਲ ਇਸ ਜੋੜੀ ਨੂੰ ਵੇਖ ਕੇ ਮਿਲਦੀ ਹੈ, ਜਿਥੇ ਪੰਜਾਬੀ ਮੁੰਡੇ ਨਾਲ ਵਿਆਹ ਕਰਵਾਉਣ ਲਈ ਕੁੜੀ ਰਸ਼ੀਆ ਤੋਂ ਇਥੇ ਆਈ, ਪੂਰੇ ਰੀਤੀ ਰਿਵਾਜਾਂ ਨਾਲ ਵਿਆਹ ਕਰਵਾ ਕੇ ਇਥੇ ਹੀ ਰਹਿ ਰਹੀ ਹੈ। ਪੰਜਾਬ ਦਾ ਰਹਿਣ ਵਾਲਾ ਜਸਵਿੰਦਰ ਸਿੰਘ ਇੱਕ ਗੁਰਸਿੱਖ ਮੁੰਡਾ ਹੈ, ਉਸ ਦੇ ਸਿੱਖ ਹੋਣ ਕਰਕੇ ਹੀ ਰਸ਼ੀਅਨ ਕੁੜੀ ਜੈਨੀ ਨੂੰ ਫੇਸਬੁੱਕ ‘ਤੇ ਪਹਿਲੀ ਵਾਰ ਗੱਲ ਕਰਨ ਤੋਂ ਬਾਅਦ ਹੀ ਉਸ ਨਾਲ ਪਿਆਰ ਹੋ ਗਿਆ।
ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਰਹੱਦਾਂ ਪਾਰ ਕਰਕੇ ਜਨਵਰੀ ਵਿੱਚ ਵਿਆਹ ਕਰਵਾਉਣ ਇਥੇ ਆਈ, ਉਸ ਦੀ ਫੈਮਿਲੀ ਨਾਲ ਨਹੀਂ ਆ ਸਕੀ, ਜਿਸ ਕਰਕੇ ਇਥੋਂ ਹੀ ਜਸਵਿੰਦਰ ਦੇ ਕੁਝ ਪਰਿਵਾਰ ਵਾਲਿਆਂ ਨੇ ਕੁੜੀ ਵਾਲੇ ਬਣ ਕੇ ਸਾਰੇ ਰੀਤੀ-ਰਿਵਾਜ ਨਿਭਾਏ। ਉਸ ਨੂੰ ਚੂੜਾ ਪਹਿਨਾਇਆ, ਹਲਦੀ ਲਾਈ, ਮਹਿੰਦੀ ਲੱਗੀ ਤੇ ਪੂਰੇ ਸਿੱਖ ਰੀਤੀ-ਰਿਵਾਜਾਂ ਨਾਲ ਗੁਰਦੁਆਰੇ ਵਿੱਚ ਦੋਹਾਂ ਦਾ ਵਿਆਹ ਹੋਇਆ।
ਜੈਨੀ ਨੇ ਇੱਕ ਸਿੱਖ ਮੁੰਡੇ ਨਾਲ ਵਿਆਹ ਕਿਉਂ ਕਰਵਾਇਆ ਇਸ ਬਾਰੇ ਉਸ ਨੇ ਦੱਸਿਆ ਕਿ ਅਕਸ਼ੈ ਕੁਮਾਰ ਦੀ ਫਿਲਮ ‘ਕੇਸਰੀ’ ਵੇਖ ਕੇ ਉਸ ਨੂੰ ਸਿੱਖ ਕਲਚਰ ਬਹੁਤ ਪਸੰਦ ਆਇਆ। ਜਦੋਂ ਉਸ ਨੇ ਫੇਸਬੁਕ ‘ਤੇ ਜਸਵਿੰਦਰ ਦਾ ਮੈਸੇਜ ਵੇਖਿਆ ਤੇ ਉਸ ਨੂੰ ਪਤਾ ਲੱਗਾ ਕਿ ਉਹ ਇੱਕ ਸਰਦਾਰ ਮੁੰਡਾ ਹੈ ਤਾਂ ਉਸ ਨੂੰ ਬਹੁਤ ਵਧੀਆ ਲੱਗਾ ਤੇ ਉਸ ਨੇ ਪਹਿਲੇ ਹੀ ਉਸ ਨਾਲ ਅੱਧਾ ਘੰਟਾ ਗੱਲ ਕੀਤੀ। ਇਸ ਪਿੱਛੋਂ ਉਸ ਨੇ ਜਸਵਿੰਦਰ ਨਾਲ ਵਿਆਹ ਕਰਵਾਉਣ ਦਾ ਫੈਸਲਾ ਲਿਆ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਉਸ ਨੇ ਦੱਸਿਆ ਕਿ ਉਸ ਨੂੰ ਸਿੱਖ ਰੀਤੀ-ਰਿਵਾਜ ਬਹੁਤ ਪਸੰਦ ਆਏ। ਉਸ ਨੇ ਮੂਲ ਮੰਤਰ ਦਾ ਪਾਠ ਵੀ ਸਿੱਖਿਆ ਜੋਕਿ ਉਹ ਰੋਜ਼ ਕਰਦੀ ਹੈ। ਸ੍ਰੀ ਹਰਿਮੰਦਰ ਸਾਹਿਬ ਜਾ ਕੇ ਮੱਥਾ ਵੀ ਟੇਕਿਆ। ਜੈਨੀ ਨੇ ਕਿਹਾ ਕਿ ਉਥੇ ਜਾ ਕੇ ਉਸ ਨੂੰ ਬਹੁਤ ਸ਼ਾਂਤੀ ਮਿਲੀ, ਉਸ ਨੂੰ ਇੰਝ ਲੱਗਾ ਜਿਵੇਂ ਉਸ ਦਾ ਸੁਪਨਾ ਸੱਚ ਹੋ ਗਿਆ ਹੋਵੇ। ਉਸ ਨੇ ਦੱਸਿਆ ਕਿ ਜਸਵਿੰਦਰ ਦੇ ਪਰਿਵਾਰ ਵਾਲੇ ਵੀ ਉਸ ਦੀ ਬਹੁਤ ਮਦਦ ਕਰਦੇ ਹਨ।