ਯੂਕਰੇਨ ਉਤੇ ਰੂਸੀ ਸੈਨਾ ਦਾ ਹਮਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹੁਣ ਰੂਸ ਨੇ Facebook, Twitter ਖਿਲਾਫ ਕਾਰਵਾਈ ਕਰਦੇ ਹੋਏ ਇਨ੍ਹਾਂ ‘ਤੇ ਪੂਰਨ ਪ੍ਰਤੀਬੰਧ ਲਗਾ ਦਿੱਤਾ ਹੈ। ਰੂਸ ਨੇ ਇਹ ਕਹਿ ਕੇ ਪ੍ਰਤੀਬੰਧ ਲਗਾਇਆ ਹੈ ਕਿ ਸਾਡੇ ਖਿਲਾਫ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਲਈ ਰੂਸ ਵਿਚ ਕਾਨੂੰਨ ਬਣਾਇਆ ਗਿਆ ਹੈ।
ਰੂਸ ਵਿਚ ਸ਼ੁੱਕਰਵਾਰ ਨੂੰ ਫੇਸਬੁੱਕ ਤੇ ਕਈ ਮੀਡੀਆ ਵੈੱਬਸਾਈਟ ਅੰਸ਼ਿਕ ਤੌਰ ‘ਤੇ ਡਾਊਨ ਸਨ। ਜਾਣਕਾਰਾਂ ਦਾ ਮੰਨਣਾ ਹੈ ਕਿ ਯੂਕਰੇਨ ‘ਚ ਲੜਾਈ ਵਧਣ ‘ਤੇ ਅਧਿਕਾਰੀਆਂ ਨੇ ਆਲੋਚਨਾਤਮਕ ਆਵਾਜ਼ਾਂ ‘ਤੇ ਨਕੇਲ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਸੇ ਤਹਿਤ ਫੇਸਬੁੱਕ ‘ਤੇ ਬੈਨ ਲਗਾ ਦਿੱਤਾ ਗਿਆ ਹੈ ਜਦੋਂਕਿ ਟਵਿਟਰ ਦੇ ਰੀਚ ਨੂੰ ਹੀ ਪ੍ਰਤੀਬੰਧਿਤ ਕਰ ਦਿੱਤਾ ਗਿਆ ਹੈ।
ਰੂਸ ਦੀ ਸੰਸਦ ਨੇ ਸ਼ੁੱਕਰਵਾਰ ਨੂੰ ਲੈ ਕੇ ਵੱਡੇ ਕਾਨੂੰਨ ਦਾ ਐਲਾਨ ਕੀਤਾ ਸੀ। ਸੰਸਦ ਦਾ ਦੋਸ਼ ਹੈ ਕਿ ਯੁੱਧ ਦੌਰਾਨ ਰੂਸੀ ਸੈਨਾ ਖਿਲਾਫ ਫੇਕ ਨਿਊਜ਼ ਚਲਾਇਆ ਜਾ ਰਿਹਾ ਹੈ। ਸੰਸਦ ਦੇ ਪਾਸ ਨਵੇਂ ਕਾਨੂੰਨ ਵਿਚ ਸੈਨਾਂ ਖਿਲਾਫ ਜਾਣਬੁਝ ਕੇ ਫਰਜ਼ੀ ਖਬਰ ਫੈਲਾਉਣ ‘ਤੇ 15 ਸਾਲ ਤੱਕ ਜੇਲ੍ਹ ਦੀ ਸਜ਼ਾ ਦੀ ਵੀ ਵਿਵਸਥਾ ਕੀਤੀ ਗਈ ਹੈ। ਦੂਜੇ ਪਾਸੇ ਰੂਸੀ ਰਾਜ ਸੰਚਾਰ ਏਜੰਸੀ ਨੇ ਕਿਹਾ ਕਿ ਉਸ ਨੇ ਫੇਸਬੁੱਕ ਤੋਂ ਰਾਜ ਸਮਾਚਾਰ ਏਜੰਸੀ RIA ਨੋਵੋਸਤੀ, ਰਾਜ ਟੀਵੀਚੈਨਾਲ Zvezda ਅਤੇ ਕ੍ਰੇਮਲਿਨ ਸਮਰਥਕ ਸਮਾਚਾਰ ਸਾਈਟਾਂ Lenta. Ru ਤੇ Gazeta Ru ‘ਤੇ ਵੀਰਵਾਰ ਨੂੰ ਲਗਾਏ ਗਏ ਪ੍ਰਤੀਬੰਧਾਂ ਨੂੰ ਹਟਾਉਣ ਦੀ ਮੰਗ ਕੀਤੀ। ਫੇਸਬੁੱਕ ਨੇ ਮੀਡੀਆ ਆਊਟਲੈਟਸ ਨੂੰ ਬਹਾਲ ਨਹੀਂ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਇਹ ਵੀ ਪੜ੍ਹੋ : ਕੀਵ ‘ਚ ਜ਼ਖ਼ਮੀ ਵਿਦਿਆਰਥੀ ਹਰਜੋਤ ਨੇ ਸੁਣਾਈ ਹੱਡਬੀਤੀ, ਕਿਹਾ- ਹੁਣ ਹਾਲਤ ਪਹਿਲਾਂ ਨਾਲੋਂ ਬਿਹਤਰ
ਰੋਸਕੋਮਨਾਡਜੋਰ ਨੇ ਕਿਹਾ ਸੀ ਕਿ ਫੇਸਬੁੱਕ ਪ੍ਰਤੀਬੰਧ ਦਾ ਅਸਰ ਸ਼ੁੱਕਰਵਾਰ ਨੂੰ ਦਿਖਣਾ ਸ਼ੁਰੂ ਹੋ ਗਿਆ ਸੀ। ਰੂਸੀ ਮੀਡੀਆ ਦੀ ਸੁਰੱਖਿਆ ਦੇ ਉਪਾਵਾਂ ਵਿਚ ਆਪਣੀ ਕਾਰਵਾਈ ਦਾ ਐਲਾਨ ਕੀਤਾ ਸੀ। ਨਾਲ ਹੀ ਕਿਹਾ ਸੀ ਕਿ ਰੂਸ ਦੇ ਵਿਦੇਸ਼ ਮੰਤਰਾਲੇ ਤੇ ਪ੍ਰੋਸੀਕਿਊਟਰ ਜਨਰਲ ਦੇ ਦਫਤਰ ਨੇ ਫੇਸਬੁੱਕ ਨੂੰ ਮੌਲਿਕ ਅਧਿਕਾਰਾਂ ਤੇ ਆਜ਼ਾਦੀ ਦੇ ਨਾਲ-ਨਾਲ ਰੂਸੀ ਨਾਗਰਿਕਾਂ ਦੇ ਅਧਿਕਾਰਾਂ ਤੇ ਆਜ਼ਾਦੀ ਦੀ ਉਲੰਘਣਾ ਵਿਚ ਸ਼ਾਮਲ ਪਾਇਆ ਗਿਆ। ਇਸੇ ਲਈ ਫੇਸਬੁੱਕ ‘ਤੇ ਪ੍ਰਤੀਬੰਧ ਲਗਾਇਆ ਗਿਆ ਹੈ।