ਯੂਕਰੇਨ ਨਾਲ ਚੱਲ ਰਹੀ ਜੰਗ ਵਿਚ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਪੁਤਿਨ ਕੁਝ ਸਮੇਂ ਲਈ ਆਪਣਾ ਅਹੁਦਾ ਛੱਡ ਸਕਦੇ ਹਨ। ਸੂਤਰਾਂ ਮੁਤਾਬਕ ਪੁਤਿਨ ਪੇਟ ਦੇ ਕੈਂਸਰ ਤੋਂ ਪੀੜਤ ਹਨ। 69 ਸਾਲ ਦੇ ਰੂਸੀ ਰਾਸ਼ਟਰਪਤੀ ਦੇ ਪੇਟ ਦੇ ਕੈਂਸਰ ਦੀ ਸਰਜਰੀ ਹੋਣੀ ਹੈ ਜਿਸ ਲਈ ਉਹ ਆਪਣੇ ਖਾਸ ਸਹਿਯੋਗੀ ਤੇ ਹਾਰਡਲਾਈਨ ਸਪਾਈ ਚੀਫ ਨਿਕੋਲਈ ਪਾਤਰੂਸ਼ੇਵ ਨੂੰ ਸੱਤਾ ਸੌਂਪਣ ਵਾਲੇ ਹਨ।
ਯੂਕਰੇਨ ਖਿਲਾਫ ਯੁੱਧ ਦੀ ਰਣਨੀਤੀ ਬਣਾਉਣ ਵਾਲਿਆਂ ਵਿਚ 70 ਸਾਲ ਦੇ ਨਿਕੋਲਈ ਪਾਤਰੂਸ਼ੇਵ ਮੁੱਖ ਵਿਅਕਤੀ ਮੰਨੇ ਜਾਂਦੇ ਹਨ। ਉਨ੍ਹਾਂ ਨੇ ਹੀ ਰੂਸੀ ਰਾਸ਼ਟਰਪਤੀ ਨੂੰ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਯੂਕਰੇਨ ਦੀ ਸਰਕਾਰ ਰੂਸ ਖਿਲਾਫ ਵੱਡੀਆਂ ਸਾਜ਼ਿਸ਼ਾਂ ਰਚ ਰਹੀ ਹੈ।
ਪੁਤਿਨ ਜਲਦ ਹੀ ਆਪਣੇ ਮੈਡੀਕਲ ਜਾਂਚ ਦੀ ਪ੍ਰਕਿਰਿਆ ਸ਼ੁਰੂ ਕਰਵਾਉਣ ਜਾ ਰਹੇ ਹਨ। ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੈਂਸਰ ਦਾ ਤੁਰੰਤ ਆਪ੍ਰੇਸ਼ਨ ਕਰਾਉਣ ਦੀ ਲੋੜ ਹੈ। ਆਪ੍ਰੇਸ਼ਨ ਦੇ ਬਾਅਦ ਜਦੋਂ ਤੱਕ ਉਹ ਫਿਟ ਨਹੀਂ ਹੋ ਜਾਂਦੇ, ਉਦੋਂ ਤੱਕ ਸਰਕਾਰ ਨਹੀਂ ਚਲਾ ਸਕਣਗੇ।
ਦੱਸ ਦੇਈਏ ਕਿ ਪੁਤਿਨ ਲੰਮੇ ਸਮੇਂ ਤੋਂ ਬੀਮਾਰ ਹਨ। ਉਹ ਕੈਂਸਰ ਤੋਂ ਪੀੜਤ ਹਨ। ਆਪ੍ਰੇਸ਼ਨ ਨਾ ਕਰਵਾਉਣ ਕਾਰਨ ਉਨ੍ਹਾਂ ਦੀ ਬੀਮਾਰੀ ਲਗਾਤਾਰ ਵਧਦੀ ਜਾ ਰਹੀ ਹੈ। ਉਹ ਕਦੋਂ ਆਪ੍ਰੇਸ਼ਨ ਕਰਾਉਣਗੇ, ਅਜੇ ਇਹ ਤੈਅ ਨਹੀਂ ਹੋਇਆ ਹੈ ਪਰ ਇੰਨਾ ਸਪੱਸ਼ਟ ਹੈ ਕਿ ਉਹ 9 ਮਈ ਤੋਂ ਪਹਿਲਾਂ ਆਪ੍ਰੇਸ਼ਨ ਬਾਰੇ ਨਹੀਂ ਸੋਚਣਗੇ ਕਿਉਂਕਿ 9 ਮਈ ਨੂੰ ਰੂਸ ਦਾ ਨੈਸ਼ਨਲ ਵਿਕਟਰੀ ਡੇ ਹੁੰਦਾ ਹੈ। ਉਸੇ ਦਿਨ ਰੂਸ ਨੇ ਹਿਟਲਰ ਦੀ ਨਾਜ਼ੀ ਫੌਜ ‘ਤੇ ਜਿੱਤ ਹਾਸਲ ਕੀਤੀ ਸੀ। ਦੂਜੇ ਪਾਸੇ ਬ੍ਰਿਟੇਨ ਦੇ ਰੱਖਿਆ ਸਕੱਤਰ ਬੇਨ ਚਾਲੇਸ ਨੇ ਚੇਤਾਵਨੀ ਦਿੱਤੀ ਸੀ ਕਿ ਪੁਤਿਨ 9 ਮਈ ਨੂੰ ਯੂਕਰੇਨ ਖਿਲਾਫ ਆਲ ਆਊਟ ਵਾਰ ਦਾ ਐਲਾਨ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: