ਮੱਧ ਰੂਸ ਦੇ ਇਜ਼ੇਵਸਕ ਵਿਚ ਇਕ ਸਕੂਲ ਵਿਚ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ। ਇਸ ‘ਚ 13 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 21 ਲੋਕ ਜ਼ਖਮੀ ਹਨ। ਇਸ ਖ਼ਬਰ ਨੇ ਯੂਕਰੇਨ ਯੁੱਧ ਦੇ ਵਿਚਕਾਰ ਸਨਸਨੀ ਮਚਾ ਦਿੱਤੀ। ਰੂਸ ਦੀ ਸਰਕਾਰੀ ਨਿਊਜ਼ ਏਜੰਸੀ ਟਾਸ (TASS) ਨੇ ਇਹ ਖਬਰ ਦਿੱਤੀ ਹੈ। ਗੋਲੀਬਾਰੀ ਦੀ ਘਟਨਾ ਇਜ਼ੇਵਸਕ ਦੇ ਸਕੂਲ ਨੰਬਰ 88 ਵਿੱਚ ਵਾਪਰੀ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਮਲਾਵਰ ਨੇ ਗੋਲੀ ਕਿਉਂ ਚਲਾਈ।
ਜਾਣਕਾਰੀ ਮੁਤਾਬਕ ਰੂਸੀ ਸ਼ਹਿਰ ਇਜ਼ੇਵਸਕ ਦੇ ਇਕ ਸਕੂਲ ‘ਚ ਬੰਦੂਕਧਾਰੀ ਨੇ ਗੋਲੀਬਾਰੀ ਕੀਤੀ। ਟੈਲੀਗ੍ਰਾਮ ਮੈਸੇਂਜਰ ਐਪ ‘ਤੇ ਇਕ ਬਿਆਨ ‘ਚ ਖੇਤਰ ਦੇ ਗਵਰਨਰ ਅਲੈਗਜ਼ੈਂਡਰ ਬ੍ਰੇਚਲੋਵ ਨੇ ਕਿਹਾ ਕਿ ਸੁਰੱਖਿਆ, ਰਾਹਤ ਅਤੇ ਬਚਾਅ ਟੀਮਾਂ ਸਕੂਲ ਪਹੁੰਚ ਗਈਆਂ ਹਨ। ਰਾਜਪਾਲ ਨੇ ਕਿਹਾ ਕਿ ਹਮਲਾਵਰ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ। ਜ਼ਖ਼ਮੀਆਂ ਵਿੱਚ 14 ਬੱਚੇ ਅਤੇ 7 ਬਾਲਗ ਸ਼ਾਮਲ ਹਨ। ਉਦਮੁਰਤੀਆ ਦੇ ਗਵਰਨਰ ਅਲੈਗਜ਼ੈਂਡਰ ਬ੍ਰੇਚਲੋਵ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਅਣਪਛਾਤੇ ਬੰਦੂਕਧਾਰੀ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਰਾਜਪਾਲ ਨੇ ਦੱਸਿਆ ਕਿ ਜਿਸ ਸਕੂਲ ਵਿੱਚ ਹਮਲਾ ਹੋਇਆ ਹੈ, ਉੱਥੇ ਪਹਿਲੀ ਤੋਂ 11ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਕਮੇਟੀ ਨੇ ਕਿਹਾ ਕਿ ਬੰਦੂਕਧਾਰੀ ਨੇ ਕਾਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ ਜਿਸ ‘ਤੇ ਨਾਜ਼ੀ ਚਿੰਨ੍ਹ ਲਿਖਿਆ ਹੋਇਆ ਸੀ। ਹਮਲਾਵਰ ਕੌਣ ਸੀ ਅਤੇ ਉਸ ਦਾ ਮਕਸਦ ਕੀ ਸੀ, ਇਸ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਜ਼ੇਵਸਕ ਵਿੱਚ ਲਗਭਗ 640,000 ਲੋਕ ਰਹਿੰਦੇ ਹਨ। ਇਹ ਮੱਧ ਰੂਸ ਦੇ ਉਰਲ ਪਹਾੜ ਖੇਤਰ ਦੇ ਪੱਛਮ ਵਿੱਚ ਸਥਿਤ ਹੈ।