ਯੂਕਰੇਨ ਤੇ ਰੂਸ ਵਿਚਾਲੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਰਿਪੋਰਟਾਂ ਮੁਤਾਬਕ ਰੂਸ ਨੇ ਯੂਕਰੇਨ ਦੀ ਹੱਦ ਵਿੱਚ ਦਾਖਲ ਹੋਣ ਤੇ ਦੋ ਸ਼ਹਿਰਾਂ ਡੋਨਤਸਕ ਤੇ ਲੁਹਾਂਸਕ ‘ਤੇ ਕਬਜ਼ਾ ਕਰਨ ਲਈ ਰੂਸੀ ਸੈਨਿਕ ਭੇਜ ਦਿੱਤੇ ਹਨ। 100 ਤੋਂ ਵੱਧ ਮਿਲਟਰੀ ਟਰੱਕ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਵਿੱਚ ਦਾਖਲ ਹੋ ਚੁੱਕੇ ਹਨ।
ਦੂਜੇ ਪਾਸੇ ਪੁਤਿਨ ਨੇ ਯੂਕਰੇਨ ਦੀ ਸਰਹੱਦ ‘ਤੇ ਤਾਇਨਾਤ ਸੈਨਿਕਾਂ ਲਈ ਮੈਡੀਕਲ ਸਹਾਇਤਾ ਵੀ ਭੇਜਣੀ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਅਮਰੀਕਾ ਨੇ ਵੀ ਬਾਲਟਿਕ ਦੇਸ਼ਾਂ ਵਿੱਚ ਆਪਣੇ ਸੈਨਿਕ ਤੇ ਹਥਿਆਰ ਭੇਜਣੇ ਸ਼ੁਰੂ ਕਰ ਦਿੱਤੇ ਹਨ। ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਜੇ ਪੁਤਿਨ ਜੰਗ ਨਹੀਂ ਕਰਨਾ ਚਾਹੁੰਦੇ ਤਾਂ ਉਹ ਸੈਨਿਕਾਂ ਲਈ ਵਾਧੂ ਬਲੱਡ ਤੇ ਮੈਡੀਕਲ ਸਹਾਇਤਾਂ ਦੇ ਹੁਕਮ ਕਿਉਂ ਦੇ ਰਹੇ ਹਨ।
ਇਹ ਵੀ ਪੜ੍ਹੋ : 4 ਨਕਾਬਪੋਸ਼ਾਂ ਵੱਲੋਂ ਮੋਗਾ ‘ਚ ਦਿਨ-ਦਿਹਾੜੇ ਨਾਬਾਲਗ ਕੁੜੀ ਅਗਵਾ, CCTV ਫੁਟੇਜ ਆਈ ਸਾਹਮਣੇ
ਯੂਕਰੇਨ ‘ਤੇ ਹਮਲਾਵਰ ਰੁਖ਼ ਅਖਤਿਆਰ ਕੀਤੇ ਰੂਸ ‘ਤੇ ਯੂਰਪੀ ਦੇਸ਼ ਇੱਕ ਤੋਂ ਬਾਅਦ ਇੱਕ ਸਖਤ ਪਾਬੰਦੀਆਂ ਲਾ ਰਹੇ ਹਨ। ਇਸੇ ਵਿਚਾਲੇ ਰੂਸ ਨੇ ਭਾਰਤ ਤੋਂ ਦੋਸਤੀ ਦੀ ਅਪੀਲ ਕੀਤੀ ਹੈ। ਬੁੱਧਵਾਰ ਨੂੰ ਭਾਰਤ ਵਿੱਚ ਰੂਸੀ ਦੂਤਘਰ ਵੱਲੋਂ ਕਿਹਾ ਗਿਆ ਹੈ ਕਿ ਸਾਨੂੰ ਉਮੀਦ ਹੈ ਕਿ ਸਾਡੀ ਸਾਂਝੇਦਾਰੀ ਉਸੇ ਪੱਧਰ ‘ਤੇ ਅੱਗੇ ਵੀ ਜਾਰੀ ਰਹੇਗੀ, ਜਿਵੇਂ ਅੱਜ ਦੇ ਸਮੇਂ ਵਿੱਚ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਦੂਤਘਰ ਨੇ ਕਿਹਾ ਕਿ ਖਾਸ ਤੌਰ ‘ਤੇ ਦਸੰਬਰ 2021 ਵਿੱਚ ਹਾਲ ਦੇ ਰੂਸੀ-ਭਾਰਤੀ ਦੋ-ਪੱਖੀ ਸਿਖਰ ਸੰਮੇਲਨ ਦੇ ਨਤੀਜਿਆਂ ‘ਤੇ ਇੱਕ ਨਜ਼ਰ ਮਾਰੀ ਜਾਵੇ। ਅਸੀਂ ਰੱਖਿਆ ਖੇਤਰ ਵਿੱਚ 10 ਸਾਲ ਦੇ ਸਹਿਯੋਗ ਪ੍ਰੋਗਰਾਮ ‘ਤੇ ਦਸਤਖ਼ਤ ਕੀਤੇ ਹਨ। ਸਾਡੇ ਕੋਲ ਇੱਕ ਵੱਡੀ ਪਾਈਪਲਾਈਨ ਯੋਜਨਾ ਹੈ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸਾਰੀਆਂ ਯੋਜਨਾਵਾਂ ਸਫਲਤਾਪੂਰਵਕ ਲਾਗੂ ਹੋਣਗੀਆਂ।