ਰੂਸ ਤੇ ਯੂਕਰੇਨ ਵਿਚ ਯੁੱਧ ਨੂੰ 26 ਦਿਨ ਹੋ ਚੁੱਕੇ ਹਨ। ਦੁਨੀਆ ਦੇ ਜ਼ਿਆਦਾਤਰ ਦੇਸ਼ ਰੂਸ ਦਾ ਬਾਈਕਾਟ ਕਰ ਚੁੱਕੇ ਹਨ। ਤਣਾਅਪੂਰਨ ਹਾਲਾਤਾਂ ਵਿਚ ਰੂਸ ਨੇ ਆਪਣੇ ਦੇਸ਼ ਵਿਚ ਫੇਸਬੁੱਕ ਤੇ ਇੰਸਟਾਗ੍ਰਾਮ ‘ਤੇ ਪਾਬੰਦੀ ਲਗਾਈ ਹੈ।
ਰੂਸ ਨੇ ਸੋਸ਼ਲ ਨੈਟਵਰਕਿੰਗ ਸਾਈਟਸ ਨੂੰ ਕੱਟੜਪੰਥੀ ਸੰਗਠਨ ਕਰਾਰ ਦਿੱਤਾ ਹੈ। ਰੂਸ ਦੀ ਇੱਕ ਅਦਾਲਤ ਨੇ ਮੇਟਾ ਨੂੰ ਫੈਸਲਾ ਸੁਣਾਇਆ ਕਿ ਕੱਟੜਪੰਥੀ ਗਤੀਵਿਧੀਆਂ ਕਾਰਨ ਉਹ ਰੂਸ ਵਿਚ ਫੇਸਬੁੱਕ ਤੇ ਇੰਸਟਾਗ੍ਰਾਮ ‘ਤੇ ਤੁਰੰਤ ਰੋਕ ਲਗਾਏ। ਰੂਸੀ ਕੋਰਟ ਨੇ ਇਹ ਫੈਸਲਾ ਅਜਿਹੇ ਸਮੇਂ ਵਿਚ ਸੁਣਾਇਆ ਹੈ ਜਦੋਂ ਜ਼ਿਆਦਾਤਰ ਕੰਪਨੀਆਂ ਦੇਸ਼ ਨੂੰ ਛੱਡ ਕੇ ਜਾ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਕਈ ਦੇਸ਼ਾਂ ਦੇ ਰੂਸ ‘ਤੇ ਆਰਥਿਕ ਪ੍ਰਤੀਬੰਧਾਂ ਦੇ ਐਲਾਨ ਤੋਂ ਬਾਅਦ ਦੇਸ਼ ਦੀ ਸਭ ਤੋਂ ਵੱਡੀ ਡੇਅਰੀ ਕੰਪਨੀ Danone, ਕੋਕਾ ਕੋਲਾ ਆਪਣੇ ਕਾਰੋਬਾਰ ਨੂੰ ਬੰਦ ਕਰਨ ਦਾ ਐਲਾਨ ਕਰ ਚੁੱਕੀਆਂ ਹਨ। ਜੁੱਤਾ ਬਣਾਉਣ ਵਾਲੀ ਅਮਰੀਕੀ ਕੰਪਨੀ Nike ਤੇ ਹੋਮ ਫਰਨੀਸ਼ਿੰਗ ਨਾਲ ਜੁੜੀ ਸਵੀਡਿਸ਼ ਕੰਪਨੀ IKEA ਵੀ ਰੂਸ ਵਿਚ ਆਪਣੇ ਸਟੋਰ ਅਸਥਾਈ ਤੌਰ ‘ਤੇ ਬੰਦ ਕਰਨ ਦਾ ਐਲਾਨ ਕਰ ਚੁੱਕੀ ਹੈ।
ਇਹ ਵੀ ਪੜ੍ਹੋ : 126 ਸਾਲਾ ਸਵਾਮੀ ਸ਼ਿਵਾਨੰਦ ਪਦਮਸ਼੍ਰੀ ਨਾਲ ਸਨਮਾਨਿਤ, ਫਿਟਨੈੱਸ ਨਾਲ ਕੀਤਾ ਸਾਰਿਆਂ ਨੂੰ ਹੈਰਾਨ
Meta ਰੂਸ ਦੇ ਨਿਊਜ਼ ਆਊਟਲੈੱਟ RT ਤੇ Sputnik ਤੇ ਅਕਸੈਸ ਨੂੰ ਬਲਾਕ ਕਰਨ ਦਾ ਐਲਾਨ ਕਰ ਚੁੱਕੀ ਹੈ। ਟਵਿਟਰ ਨੇ ਰੂਸ ਦੀ ਸਰਕਾਰੀ ਮੀਡੀਆ ਦੇ ਕੰਟੈਂਟ ਦੀ ਵਿਜ਼ੀਬਿਲਟੀ ਤੇ ਐਪਲੀਕੇਸ਼ਨ ਘਟਾਉਣ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਹੈ।