ਰੂਸ ਨੇ ਸੋਮਵਾਰ ਨੂੰ 36 ਤੋਂ ਵੱਧ ਯੂਰਪੀ ਦੇਸ਼ਾਂ ਦੇ ਨਾਲ-ਨਾਲ ਕੈਨੇਡਾ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਕਰ ਦਿੱਤਾ। ਯੂਰਪੀ ਸੰਘ ਵੱਲੋਂ ਰੂਸੀ ਏਅਰਲਾਈਨਾਂ ਨੂੰ ਉਨ੍ਹਾਂ ਦੇ ਹਵਾਈ ਖੇਤਰ ਨੂੰ ਦਾਖਲ ਹੋਣ ‘ਤੇ ਪ੍ਰਤੀਬੱਧ ਲਗਾਉਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਦਰਅਸਲ, ਪੱਛਮੀ ਦੇਸ਼ਾਂ ਨੇ ਯੂਕਰੇਨ ‘ਤੇ ਹਮਲੇ ਦੇ ਜਵਾਬ ‘ਚ ਰੂਸ ਖਿਲਾਫ ਕਈ ਤਰ੍ਹਾਂ ਦੇ ਪ੍ਰਤੀਬੰਧ ਲਗਾ ਤੇ ਰੂਸੀ ਅਰਥਵਿਵਸਥਾ ਦੀ ਕਮਰ ਤੋੜਨ ਦੀ ਯੋਜਨਾ ਬਣਾਈ ਹੈ।
ਇਸ ਦਰਮਿਆਨ ਯੂਕਰੇਨ ਦੇ ਸੈਨਿਕਾਂ ਕੋਲ ਹਥਿਆਰਾਂ ਦੀ ਗਿਣਤੀ ਭਾਵੇਂ ਹੀ ਘੱਟ ਹੋਵੇ ਪਰ ਦ੍ਰਿੜ੍ਹ ਇਰਾਦਿਆਂ ਨਾਲ ਭਰਪੂਰ ਇਨ੍ਹਾਂ ਸੈਨਿਕਾਂ ਨੂੰ ਘੱਟ ਤੋਂ ਘੱਟ ਫਿਲਹਾਲ ਰਾਜਧਾਨੀ ਕੀਵ ਤੇ ਹੋਰ ਮੁੱਖ ਸ਼ਹਿਰਾਂ ਵਿਚ ਰੂਸੀ ਸੈਨਿਕ ਦੀ ਰਫਤਾਰ ਘੱਟ ਕੀਤੀ ਹੈ। ਯੂਕਰੇਨੀ ਸੈਨਿਕਾਂ ਤੋਂ ਮਿਲ ਰਹੇ ਸਖਤ ਮੁਕਾਬਲੇ ਕਾਰਨ ਪੁਤਿਨ ਨੇ ਰੂਸ ਦੇ ਪ੍ਰਮਾਣੂ ਬਲਾਂ ਨੂੰ ਹਾਈ ਅਲਰਟ ‘ਤੇ ਰਹਿਣ ਦਾ ਹੁਕਮ ਦਿੱਤਾ ਹੈ।
ਯੂਕਰੇਨ ਦੇ ਡਰੇ ਹੋਏ ਲੋਕ ਤਹਿਖਾਣਿਆਂ ਤੇ ਕਾਰੀਡੋਰ ਵਿਚ ਸਹਾਰੇ ਦੀ ਭਾਲ ਕਰ ਰਹੇ ਹਨ। ਮ੍ਰਿਤਕਾਂ ਦੀ ਸਹੀ ਗਿਣਤੀ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਘੱਟ ਤੋਂ ਘੱਟ 16 ਬੱਚੇ ਮਾਰੇ ਗਏ ਹਨ ਅਤੇ 45 ਜ਼ਖਮੀ ਹੋਏ ਹਨ। ਲੱਖਾਂ ਲੋਕ ਆਪਣਾ ਘਰ-ਬਾਰ ਛੱਡ ਕੇ ਭੱਜ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਇਹ ਵੀ ਪੜ੍ਹੋ : ਮੋਗਾ : ਪਿਸਤੌਲ ਦੀ ਨੋਕ ‘ਤੇ 3 ਬਾਈਕ ਸਵਾਰ ਨਕਾਬਪੋਸ਼ ਬਦਮਾਸ਼ਾਂ ਨੇ ਬੈਂਕ ਤੋਂ ਲੁੱਟੇ 3.66 ਲੱਖ
ਅਮਰੀਕਾ ਦੇ ਇੱਕ ਸੀਨੀਅਰ ਖੁਫੀਆ ਅਧਿਕਾਰੀ ਨੇ ਦੱਸਿਆ ਕਿ ਇਸ ਵਿਚ ਗੁਆਂਢੀ ਦੇਸ਼ ਬੇਲਾਰੂਸ ਰੂਸ ਨੂੰ ਮਦਦ ਲਈ ਆਪਣੀ ਸੈਨਾ ਭੇਜ ਸਕਦਾ ਹੈ। ਅਧਿਕਾਰੀ ਇਸ ਮਾਮਲੇ ਵਿਚ ਸਿੱਧੇ ਤੌਰ ‘ਤੇ ਜਾਣਕਾਰੀ ਰੱਖਦੇ ਹਨ। ਦੂਜੇ ਪਾਸੇ ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਰੂਸੀ ਸੈਨਿਕ ਕੀਵ ਤੋਂ 30 ਕਿਲੋਮੀਟਰ ਉਤਰ ਵਿਚ ਹਨ ਪਰ ਯੂਕਰੇਨ ਦੀ ਸੈਨਿਕਾਂ ਨੇ ਉਨ੍ਹਾਂ ਦੀ ਰਫਤਾਰ ਹੌਲੀ ਕਰ ਦਿੱਤੀ ਹੈ।