ਸਲਮਾਨ ਖਾਨ ਪਿਤਾ ਬਣਨਾ ਚਾਹੁੰਦੇ ਹਨ ਪਰ ਭਾਰਤ ਦਾ ਸੈਰੋਗੇਸੀ ਕਾਨੂੰਨ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਨਹੀਂ ਦੇ ਰਿਹਾ ਹੈ। ਭਾਈਜਾਨ ਨੇ ਕਿਹਾ ਕਿ ਉਹ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਹਨ ਤੇ ਉਨ੍ਹਾਂ ਨੇ ਇਕ ਵਾਰ ਬੱਚਾ ਪੈਦਾ ਕਰਨ ਬਾਰੇ ਸੋਚਿਆ ਵੀ ਸੀ ਪਰ ਭਾਰਤ ਵਿਚ ਇਹ ਸੰਭਵ ਨਹੀਂ। ਸਲਮਾਨ ਨੇ ਕਿਹਾ ਕਿ ਵਿਆਹ ਲਈ ਪਰਿਵਾਰ ਦਾ ਬਹੁਤ ਦਬਾਅ ਹੈ, ਇਸ ਲਈ ਉਹ ਆਪਣੀ ਜ਼ਿੰਦਗੀ ਦੇ ਆਖਰੀ ਪਿਆਰ ਦੀ ਤਲਾਸ਼ ਕਰ ਰੇ ਹਨ।
ਸਲਮਾਨ ਨੇ ਇਹ ਸਾਰੀਆਂ ਗੱਲਾਂ ਰਜਤ ਸ਼ਰਮਾ ਦੇ ਸ਼ੋਅ ‘ਆਪ ਕੀ ਅਦਾਲਤ’ ਵਿਚ ਕਹੀਆਂ। ਉਨ੍ਹਾਂ ਕਿਹਾ ਕਿ ‘ਨੂੰਹ ਦਾ ਪਲਾਨ ਨਹੀਂ, ਸਗੋਂ ਬੱਚੇ ਦਾ ਇਰਾਦਾ ਸੀ। ਹੁਣ ਦੇਖਾਂਗੇ ਕਿ ਕੀ ਕੀਤਾ ਜਾ ਸਕਦਾ ਹੈ।
ਸਲਮਾਨ ਨੇ ਫਿਲਮ ਮੇਕਰ ਕਰਨ ਜੌਹਰ ਦੇ ਦੋ ਬੱਚਿਆਂ ਦੇ ਪਿਤਾ ਬਣਨ ਦੀ ਗੱਲ ਕੀਤੀ। ਉਨ੍ਹਾਂ ਕਿਹਾ ਮੈਂ ਵੀ ਇਹੀ ਕੋਸ਼ਿਸ਼ ਕਰ ਰਿਹਾ ਸੀ ਪਰ ਹੁਣ ਕਾਨੂੰਨ ਵਿਚ ਸ਼ਾਇਦ ਬਦਲਾਅ ਹੋ ਰਿਹਾ ਹੈ। ਮੈਨੂੰ ਬੱਚਿਆਂ ਦਾ ਬਹੁਤ ਸ਼ੌਕ ਹੈ। ਉਨ੍ਹਾਂ ਨਾਲ ਬਹੁਤ ਪਿਆਰ ਹੈ ਪਰ ਬੱਚੇ ਜਦੋਂ ਆਉਂਦੇ ਹਨ ਤਾਂ ਮਾਂ ਵੀ ਆਉਂਦੀ ਹੈ। ਮਾਂ ਉਨ੍ਹਾਂ ਲਈ ਬਹੁਤ ਚੰਗੀ ਹੁੰਦੀ ਹੈ। ਉਂਝ ਤਾਂ ਸਾਡੇ ਘਰ ਵਿਚ ਮਾਂ ਹੀ ਮਾਂ ਹੈ। ਸਾਡੇ ਕੋਲ ਪੂਰਾ ਜ਼ਿਲ੍ਹਾ ਹੈ, ਪੂਰਾ ਪਿੰਡ ਹੈ ਉਹ ਸਾਰੇ ਬੱਚੇ ਦਾ ਖਿਆਲ ਰੱਖ ਲੈਣਗੇ ਪਰ ਮੇਰੇ ਬੱਚੇ ਦੀ ਅਸਲੀ ਮਾਂ ਹੀ ਮੇਰੀ ਪਤਨੀ ਹੋਵੇਗੀ।
ਸਲਮਾਨ ਨੇ ਕਿਹਾ ਕਿ ਮੇਰੇ ਉਪਰ ਬਹੁਤ ਦਬਾਅ ਆ ਰਿਹਾ ਹੈ। ਹੁਣ ਤਾਂ ਮੇਰੇ ਮਾਤਾ-ਪਿਤਾ ਵੀ ਬੋਲਣ ਲੱਗੇ ਹਨ। 57 ਸਾਲ ਦਾ ਹੋ ਗਿਆ ਹਾਂ, ਹੁਣ ਤਾਂ ਇਹ ਹੈ ਕਿ ਜੋ ਵੀ ਹੋਵੇ ਸਿਰਫ ਇਕ ਹੋਵੇ ਤੇ ਆਖਰੀ ਹੋਣੀ ਚਾਹੀਦੀ ਜੋ ਬੀਵੀ ਬਣੇ। ਉਪਰ ਵਾਲਾ ਚਾਹੇਗਾ ਤਾਂ ਹੀ ਅਜਿਹਾ ਹੋਵੇਗਾ। ਪਹਿਲਾਂ ਕਦੇ ਮੈਂ ਹਾਂ ਕੀਤਾ ਤਾਂ ਦੂਜੇ ਨੇ ਨਾ ਕੀਤਾ। ਕਦੇ ਇਸ ਦਾ ਉਲਟਾ ਵੀ ਹੋਇਆ ਪਰ ਹੁਣ ਦੋਵੇਂ ਸਾਈਡ ਤੋਂ ਨਾ ਆ ਰਿਹਾ ਹੈ। ਜਦੋਂ ਹਾਂ ਹੋ ਜਾਵੇਗੀ, ਉਦੋਂ ਵਿਆਹ ਵੀ ਹੋ ਜਾਵੇਗਾ।
ਪਿਛਲੇ ਬ੍ਰੇਕਅਪ ‘ਤੇ ਗੱਲ ਕਰਦੇ ਸਲਮਾਨ ਨੇ ਕਿਹਾ ਪਹਿਲਾ ਬ੍ਰੇਕਅੱਪ ਹੋਇਆ ਤਾਂ ਲੱਗਾ ਕਿ ਉਨ੍ਹਾਂ ਦੀ ਗਲਤੀ ਸੀ, ਦੂਜੇ, ਤੀਜੇ ਤੱਕ ਵੀ ਇਹੀ ਸੋਚ ਰਿਹਾ ਸੀ ਪਰ ਚੌਥੇ ਬ੍ਰੇਕਅੱਪ ਦੇ ਬਾਅਦ ਖੁਦ ‘ਤੇ ਡਾਊਟ ਹੋਇਆ ਤੇ ਫਿਰ ਉਸ ਦੇ ਬਾਅਦ ਡਾਊਟ ਹੋਰ ਵਧਦਾ ਗਿਆ। ਆਖਿਰ ਵਿਚ ਸਾਫ ਹੋ ਗਿਆ ਕਿ ਕਿਤੇ ਨਾ ਕਿਤੇ ਮੇਰੀ ਹੀ ਗਲਤੀ ਸੀ ਤੇ ਕਮੀ ਮੇਰੇ ਵਿਚ ਸੀ। ਬਾਕੀ ਸਾਰਾ ਆਪਣੀ ਜਗ੍ਹਾ ਚੰਗਾ ਸੀ। ਉਨ੍ਹਾਂ ਨੂੰ ਸ਼ਾਇਦ ਇਹ ਡਰ ਸੀ ਕਿ ਮੈਂ ਉਨ੍ਹਾਂ ਨੂੰ ਉਹ ਖੁਸ਼ੀ ਨਾ ਦੇ ਸਕਾਂ ਜੋ ਉਹ ਚਾਹੁੰਦੀ ਸੀ।
ਬੀਤੇ ਦਿਨੀਂ ਜਾਨ ਤੋਂ ਮਾਰਨ ਦੀਆਂ ਧਮਕੀਆਂ ‘ਤੇ ਸਲਮਾਨ ਨੇ ਕਿਹਾ ਕਿ ਅਸੁਰੱਖਿਆ ਤੋਂ ਬੇਹਤਰ ਹੈ ਸੁਰੱਖਿਆ ‘ਤੇ ਧਿਆਨ ਦਿੱਤਾ ਜਾਵੇ। ਮੈਨੂੰ ਸਕਿਓਰਿਟੀ ਦਿਤੀ ਗਈ ਹੈ ਹੁਣ ਸੜਕ ‘ਤੇ ਸਾਈਕਲ ਚਲਾਉਣ ਜਾਂ ਇਕੱਲੇ ਜਾਣਾ ਮੇਰੇ ਲਈ ਸੰਭਵ ਨਹੀਂ ਹੈ। ਮੈਨੂੰ ਸਭ ਤੋਂ ਵੱਧ ਮੁਸ਼ਕਲ ਉਦੋਂ ਹੁੰਦੀ ਹੈ ਜਦੋਂ ਮੈਂ ਟ੍ਰੈਫਿਰਕ ਵਿਚ ਹੁੰਦਾ ਹਾਂ। ਉਥੇ ਬਹੁਤ ਜ਼ਿਆਦਾ ਸਕਿਓਰਿਟੀ ਹੁੰਦੀ ਹੈ। ਗਾਰਡ ਦੀਆਂ ਗੱਡੀਆਂ ਦੀ ਵਜ੍ਹਾ ਨਾਲ ਆਮ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਉਹ ਲੋਕ ਮੈਨੂੰ ਗਲਤ ਵੀ ਸਮਝਦੇ ਹਨ। ਪਰ ਮੇਰੀ ਜਾਨ ਨੂੰ ਖਤਰਾ ਹੈ। ਇਸ ਲਈ ਸਕਿਓਰਿਟੀ ਦਿੱਤੀ ਗਈ ਹੈ।
ਮੈਂ ਉਹੀ ਕਰ ਰਿਹਾ ਹਾਂ ਜੋ ਮੈਨੂੰ ਕਿਹਾ ਗਿਾ ਹੈ। ਮੈਂ ਹਰ ਜਗ੍ਹਾ ਪੂਰੀ ਸੁਰੱਖਿਆ ਨਾਲ ਜਾਂਦਾ ਹਾਂ। ਮੈਂ ਇਹ ਜਾਣਦਾ ਹਾਂ ਕਿ ਜੋ ਹੋਣਾ ਹੈ ਉਹ ਤਾਂ ਹੋ ਕੇ ਹੀ ਰਹੇਗਾ ਪਰ ਅਜਿਹਾ ਨਹੀਂ ਕਿ ਮੈਂ ਬਿਨਾਂ ਸਕਿਓਰਿਟੀ ਦੇ ਘੁੰਮਣ ਲੱਗਾਂਗਾ। ਮੇਰੇ ਕੋਲ ਅੱਜ ਕਲ ਬਹੁਤ ਸਾਰੇ ਸ਼ੇਰਾ ਹਨ। ਮੈਂ ਇੰਨੀਆਂ ਸਾਰੀਆਂ ਬੰਦੂਕਾਂ ਨਾਲ ਘਿਰਿਆ ਰਹਿੰਦਾ ਹਾਂ ਕਿ ਕਈ ਵਾਰ ਮੈਨੂੰ ਖੁਦ ਡਰ ਲੱਗਦਾ ਹੈ।
ਵੀਡੀਓ ਲਈ ਕਲਿੱਕ ਕਰੋ -: