ਲੋਕਾਂ ਅੰਦਰ ਸਹਿਣਸ਼ੀਲਤਾ ਇਸ ਹੱਦ ਤੱਕ ਖਤਮ ਹੋ ਚੁੱਕੀ ਹੈ ਕਿ ਨਿੱਕੀ ਜਿਹੀ ਗੱਲ ‘ਤੇ ਬਿਨਾਂ ਨਤੀਜਾ ਸੋਚੇ ਗੁੱਸੇ ਵਿੱਚ ਕੁਝ ਵੀ ਕਰ ਗੁਜ਼ਰਣ ਲਈ ਤਿਆਰ ਹੋ ਜਾਂਦੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਅੰਮ੍ਰਿਤਸਰ ਤੋਂ ਗੁਰੂ ਅਰਜਨ ਦੇਵ ਨਗਰ ਦੀ ਹੈ, ਜਿਥੇ ਇਕ ਹਲਵਾਈ ਨੇ ਸਮੋਸਿਆਂ ਦੇ ਪੈਸਿਆਂ ਨੂੰ ਲੈ ਕੇ ਗੁੱਸੇ ‘ਚ ਆ ਕੇ 6 ਲੋਕਾਂ ‘ਤੇ ਉਬਲਦਾ ਤੇਲ ਪਾ ਦਿੱਤਾ। ਲੋਕਾਂ ਦਾ ਕਸੂਰ ਸਿਰਫ਼ ਇਹ ਸੀ ਕਿ ਉਨ੍ਹਾਂ ਨੇ ਉਸ ਤੋਂ ਬਕਾਇਆ ਪੈਸੇ ਮੰਗੇ ਸਨ। ਇਸ ਪੂਰੀ ਘਟਨਾ ‘ਚ 6 ਸਾਲ ਦੀ ਬੱਚੀ ਸਣੇ ਕੁੱਲ 6 ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਹੁਣ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਘਟਨਾ ਅੰਮ੍ਰਿਤਸਰ ਦੇ ਅਰਜਨ ਦੇਵ ਨਗਰ ਦੀ ਹੈ। ਦਾਦੀ ਗੀਤਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਧੀ ਸਕੂਲ ਤੋਂ ਵਾਪਸ ਆਈ ਤਾਂ ਉਹ ਸਮੋਸੇ ਖਾਣ ਦੀ ਜ਼ਿੱਦ ਕਰਨ ਲੱਗੀ। ਉਸ ਨੂੰ 40 ਰੁਪਏ ਦੇ ਕੇ ਸਮੋਸੇ ਲੈਣ ਲਈ ਭੇਜਿਆ ਪਰ ਸਮੋਸੇ ਵੇਚਣ ਵਾਲੇ ਨੇ ਦੋ ਸਮੋਸੇ ਦੇਣ ਤੋਂ ਬਾਅਦ ਵੀ ਪੈਸੇ ਵਾਪਸ ਨਹੀਂ ਕੀਤੇ। ਜਦੋਂ ਉਸ ਦੇ ਪੁੱਤ-ਨੂੰਹ ਆਏ ਤਾਂ ਉਹ ਕੁੜੀ ਨੂੰ ਲੈ ਕੇ ਸਮੋਸਾ ਵੇਚਣ ਵਾਲੇ ਕੋਲ ਬਕਾਇਆ ਪੈਸੇ ਲੈਣ ਗਏ ਪਰ ਸਮੋਸੇ ਵੇਚਣ ਵਾਲੇ ਨੇ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ।
ਗੀਤਾ ਨੇ ਦੱਸਿਆ ਕਿ ਉਸ ਦੀ ਨੂੰਹ ਅਤੇ ਪੁੱਤ ਦਾ ਸਮੋਸੇ ਵਾਲੇ ਨਾਲ ਝਗੜਾ ਹੋ ਗਿਆ। ਗੁੱਸੇ ਵਿੱਚ ਆ ਕੇ ਸਮੋਸੇ ਵਾਲੇ ਨੇ ਬਿਨਾਂ ਸੋਚੇ-ਸਮਝੇ ਕੜਾਹੀ ਦਾ ਤੇਲ ਉਨ੍ਹਾਂ ‘ਤੇ ਪਾ ਦਿੱਤਾ। ਤੇਲ ਛੋਟੀ ਬੱਚੀ, ਨੂੰਹ ਅਤੇ ਨੇੜੇ ਖੜ੍ਹੇ ਤਿੰਨ ਹੋਰ ਲੋਕਾਂ ‘ਤੇ ਡਿੱਗਿਆ।
ਇਹ ਵੀ ਪੜ੍ਹੋ : ਨਸ਼ਿਆਂ ਖਿਲਾਫ਼ ਜੰਗ, ਪੰਜਾਬ ਪੁਲਿਸ ਨੇ ਇੱਕੋ ਵੇਲੇ 28 ਜ਼ਿਲ੍ਹਿਆਂ ‘ਚ ਚਲਾਇਆ ਸਰਚ ਆਪਰੇਸ਼ਨ
ਆਸ-ਪਾਸ ਦੇ ਲੋਕਾਂ ਨੇ ਜ਼ਖਮੀਆਂ ਨੂੰ ਤੁਰੰਤ ਗੁਰੂ ਨਾਨਕ ਦੇਵ ਹਸਪਤਾਲ ਪਹੁੰਚਾਇਆ। ਬੱਚੀ ਦੀ ਗਰਦਨ ਅਤੇ ਹੱਥ ਬੁਰੀ ਤਰ੍ਹਾਂ ਸੜ ਗਏ। ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਦੇ ਮੋਢੇ ਅਤੇ ਗਰਦਨ ਪੂਰੀ ਤਰ੍ਹਾਂ ਝੁਲਸ ਗਏ ਹਨ। ਬਾਕੀਆਂ ਨੂੰ ਹਸਪਤਾਲ ਤੋਂ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: