ਰੋਪੜ ਦੀ ਸੱਤ ਸਾਲਾ ਸਾਨਵੀ ਸੂਦ ਨੇ ਮਾਊਂਟ ਐਵਰੈਸਟ ਦੇ ਬੇਸ ਕੈਂਪ ‘ਤੇ ਪਹੁੰਚ ਕੇ ਇਤਿਹਾਸ ਰਚ ਦਿੱਤਾ ਹੈ। ਰੋਪੜ ਦੀ ਰਹਿਣ ਵਾਲੀ ਸਾਨਵੀ ਸੂਦ ਮਾਊਂਟ ਐਵਰੈਸਟ ਦੇ ਬੇਸ ਕੈਂਪ ‘ਤੇ ਭਾਰਤੀ ਝੰਡਾ ਲਹਿਰਾਉਣ ਵਾਲੀ ਭਾਰਤ ਦੀ ਪਹਿਲੀ ਸਭ ਤੋਂ ਛੋਟੀ ਕੁੜੀ ਹੈ।
ਘੱਟ ਆਕਸੀਜਨ ਵਿੱਚ ਠੰਡੀਆਂ ਅਤੇ ਤੇਜ਼ ਹਵਾਵਾਂ ਨੂੰ ਸਹਿਣ ਵਾਲੀ ਸਾਨਵੀ ਨੇ ਤੰਗ ਅਤੇ ਮੁਸ਼ਕਲ ਰਸਤਿਆਂ ਤੋਂ ਲੰਘ ਕੇ ਕਰੀਬ 65 ਕਿਲੋਮੀਟਰ ਦਾ ਇਹ ਟ੍ਰੈਕ ਨੌਂ ਦਿਨਾਂ ਵਿੱਚ ਪਾਰ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ।
ਸਾਨਵੀ ਸੂਦ ਨੇ 5364 ਮੀਟਰ ਦੀ ਉਚਾਈ ਤੈਅ ਕਰਕੇ ਦੇਸ਼ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਇਸ ਦੇ ਨਾਲ ਹੀ ਆਪਣੇ ਮਾਤਾ-ਪਿਤਾ ਦੀਪਕ ਸੂਦ ਦਾ ਨਾਂ ਵੀ ਛੋਟੀ ਉਮਰ ‘ਚ ਹੀ ਰੌਸ਼ਨ ਕੀਤਾ ਹੈ। ਯਾਦਵਿੰਦਰਾ ਸਕੂਲ ਮੁਹਾਲੀ ਵਿੱਚ ਦੂਜੀ ਜਮਾਤ ਵਿੱਚ ਪੜ੍ਹਣ ਵਾਲੀ ਸਾਨਵੀ ਸੂਦ ਦੇ ਇਸ ਜਜ਼ਬੇ ਨੂੰ ਹਰ ਕੋਈ ਸਲਾਮ ਕਰ ਰਿਹਾ ਹੈ।
ਇਹ ਪ੍ਰਾਪਤੀ ਹਾਸਲ ਕਰਦੇ ਹੋਏ ਸਾਨਵੀ ਪੂਰੀ ਤਰ੍ਹਾਂ ਥੱਕ ਚੁੱਕੀ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਸਭ ਤੋਂ ਛੋਟੀ ਉਮਰ ‘ਚ ਮਾਊਂਟ ਐਵਰੈਸਟ ਦੇ ਬੇਸ ਕੈਂਪ ‘ਤੇ ਪਹੁੰਚ ਕੇ ਭਾਰਤ ਅਤੇ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੀ ਸਾਨਵੀ ਸੂਦ ਦੀ ਸਰਕਾਰ ਕਿਸ ਤਰ੍ਹਾਂ ਹੌਂਸਲਾ ਅਫਜ਼ਾਈ ਕਰਦੀ ਹੈ।
ਵੀਡੀਓ ਲਈ ਕਲਿੱਕ ਕਰੋ -: