ਐਡਵੋਕੇਟ ਅਨਮੋਲ ਰਤਨ ਸਿੱਧੂ ਵੱਲੋਂ ਵਾਲਮੀਕਿ ਭਾਈਰੇ ਨੂੰ ਲੈ ਕੇ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਐੱਸ.ਸੀ. ਭਾਈਚਾਰੇ ਨੇ 12 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਬੱਸ ਮੁਲਾਜ਼ਮ ਨੇ ਸਵਾਰੀ ਤੱਕ ਪਹੁੰਚਾਇਆ ਲੱਖਾਂ ਰੁ. ਨਾਲ ਭਰਿਆ ਬੈਗ, CM ਮਾਨ ਨੇ ਕੀਤੀ ਹੌਂਸਲਾ ਅਫਜ਼ਾਈ
ਪਾਵਨ ਵਾਲਮੀਕਿ ਤੀਰਥ ਅੰਮ੍ਰਿਤਸਰ ਵੱਲੋਂ 12 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਸੰਸਥਾ ਦੇ ਸਾਬਕਾ ਸੋਸ਼ਲ ਮੀਡੀਆ ਵਿੰਗ ਦੇ ਜਨਰਲ ਸਕੱਤਰ ਸ਼ਾਮ ਸਿੰਘ ਭੰਗਵਾਂ ਨੇ ਗੁਰੂ ਗਿਆਨ ਨਾਥ ਵਾਲਮੀਕਿ ਧਰਮ ਦੇ ਕੌਮੀ ਚੇਅਰਮੈਨ ਬਾਬਾ ਨਛੱਤਰ ਨਾਥ ਸ਼ੇਰਗਿੱਲ ਨੂੰ 12 ਅਗਸਤ ਦਿਨ ਸ਼ੁੱਕਰਵਾਰ ਨੂੰ ਪੰਜਾਬ ਬੰਦ ਦੀ ਕਾਲ ਨੂੰ ਸਫਲ ਬਣਾਉਣ ਲਈ ਵਾਲਮੀਕਿ ਭਾਈਚਾਰੇ ਦਾ ਸਾਥ ਦੇਣ ਤੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਵੀਡੀਓ ਲਈ ਕਲਿੱਕ ਕਰੋ -: