ਅਬੋਹਰ ਦੇ ਪਿੰਡ ਬਹਾਦਰਖੇੜਾ ਨੇੜੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਵੈਨਾਂ ਦੀ ਆਪਸ ਵਿੱਚ ਟੱਕਰ ਹੋ ਗਈ। ਇਸ ਹਾਦਸੇ ‘ਚ ਟਾਟਾ ਐੱਸ ਪਲਟ ਗਈ, ਜਿਸ ‘ਚ 7 ਬੱਚੇ ਹੇਠਾਂ ਦੱਬਣ ਕਾਰਨ ਫੱਟੜ ਹੋ ਗਏ। ਆਸਪਾਸ ਦੇ ਲੋਕਾਂ ਨੇ ਤੁਰੰਤ ਬੱਚਿਆਂ ਨੂੰ ਬਾਹਰ ਕੱਢ ਕੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ।
ਜਾਣਕਾਰੀ ਮੁਤਾਬਕ ਟਾਟਾ ਐੱਸ ਦਾ ਡਰਾਈਵਰ ਮਲੂਕਪੁਰਾ ਦੇ ਸਰਕਾਰੀ ਸਮਾਰਟ ਸਕੂਲ ਦੇ ਬੱਚਿਆਂ ਨੂੰ ਛੁੱਟੀ ਤੋਂ ਬਾਅਦ ਸਰਦਾਰਪੁਰਾ ਸਥਿਤ ਉਨ੍ਹਾਂ ਦੇ ਘਰ ਛੱਡਣ ਜਾ ਰਿਹਾ ਸੀ। ਰਸਤੇ ਵਿੱਚ ਬਹਾਦੁਰਖੇੜਾ ਨੇੜੇ ਉਹ ਸੜਕ ਕਿਨਾਰੇ ਖੜ੍ਹਾ ਸਕੂਲ ਬੈਗ ਠੀਕ ਕਰ ਰਿਹਾ ਸੀ।
ਇਸੇ ਦੌਰਾਨ ਝਾਮਕੂ ਦੇਵੀ ਸੀਨੀਅਰ ਸੈਕੰਡਰੀ ਸਕੂਲ ਦੀ ਵੈਨ ਤੇਜ਼ ਰਫ਼ਤਾਰ ਨਾਲ ਆਈ ਅਤੇ ਉਸ ਦੀ ਟਾਟਾ ਐੱਸ ਨਾਲ ਟੱਕਰ ਹੋ ਗਈ। ਹਾਦਸੇ ਵਿੱਚ ਉਸਦੀ ਟਾਟਾ ਐੱਸ ਸੜਕ ਕਿਨਾਰੇ ਪਲਟ ਗਈ। ਵੈਨ ਦੇ ਹੇਠਾਂ 20 ਦੇ ਕਰੀਬ ਬੱਚੇ ਦੱਬ ਗਏ। ਰੌਲਾ ਸੁਣ ਕੇ ਆਸਪਾਸ ਦੇ ਲੋਕ ਦੌੜ ਗਏ ਅਤੇ ਬੱਚਿਆਂ ਨੂੰ ਤੁਰੰਤ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋ : CM ਮਾਨ ਲਈ ਛਾਤੀ-ਪਿੱਠ ‘ਤੇ ‘ਮੈਸੇਜ’ ਲਿਖ ਕੇ ਥਾਂ-ਥਾਂ ਘੁੰਮ ਰਿਹਾ ਬੰਦਾ, ਕਹਿੰਦਾ- ‘ਮੁੱਖ ਮੰਤਰੀ ਨੂੰ ਮਿਲਣੈ’
ਇਸ ਘਟਨਾ ਵਿੱਚ ਨੌਵੀਂ ਜਮਾਤ ਦੇ ਪਵਨ ਕੁਮਾਰ ਅਤੇ ਉਸਦੀ ਭੈਣ ਆਰਤੀ, ਰਾਜੀਵ, ਪੂਨਮ, ਸੁਮਨ, ਅਮਨਦੀਪ ਅਤੇ ਰਮਨ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: