ਦਿੱਲੀ ਵਿੱਚ ਦਿਨੋਂ-ਦਿਨ ਪਾਰਾ ਡਿੱਗਦਾ ਜਾ ਰਿਹਾ ਹੈ। ਧੁੰਦ ਦੇ ਕਹਿਰ ਤੋਂ ਲੋਕ ਪ੍ਰੇਸ਼ਾਨ ਹਨ। ਅਜਿਹੇ ‘ਚ ਦਿੱਲੀ ਸਰਕਾਰ ਨੇ ਹੁਕਮ ਜਾਰੀ ਕੀਤਾ ਹੈ ਕਿ 1 ਜਨਵਰੀ ਤੋਂ 15 ਜਨਵਰੀ 2023 ਤੱਕ ਸਾਰੇ ਸਰਕਾਰੀ ਸਕੂਲ ਬੰਦ ਰਹਿਣਗੇ। ਵਧਦੀ ਠੰਡ ਕਾਰਨ ਦਿੱਲੀ ਸਰਕਾਰ ਨੇ ਇਹ ਫੈਸਲਾ ਲਿਆ ਹੈ। ਇਹ ਹੁਕਮ ਸਿੱਖਿਆ ਡਾਇਰੈਕਟੋਰੇਟ ਵੱਲੋਂ ਜਾਰੀ ਕੀਤਾ ਗਿਆ ਹੈ ਅਤੇ ਨੌਵੀਂ ਤੋਂ ਬਾਰ੍ਹਵੀਂ ਜਮਾਤਾਂ ਲਈ, 2 ਜਨਵਰੀ ਤੋਂ 14 ਜਨਵਰੀ 2023 ਤੱਕ ਰੇਮੇਡੀਅਲ ਕਲਾਸਾਂ ਆਯੋਜਿਤ ਕੀਤੀਆਂ ਜਾਣਗੀਆਂ।
ਦਿੱਲੀ ਡਾਇਰੈਕਟੋਰੇਟ ਆਫ ਐਜੂਕੇਸ਼ਨ ਨੇ ਬੱਚਿਆਂ ਦੀ ਛੁੱਟੀ ਨੂੰ ਲੈ ਕੇ ਸਰਕੂਲਰ ਵੀ ਜਾਰੀ ਕੀਤਾ ਹੈ। ਸਰਕੂਲਰ ‘ਚ ਲਿਖਿਆ ਗਿਆ ਹੈ ਕਿ ਦਿੱਲੀ ਦੇ ਸਾਰੇ ਸਰਕਾਰੀ ਸਕੂਲ 1 ਤੋਂ 15 ਜਨਵਰੀ ਤੱਕ ਬੰਦ ਰਹਿਣਗੇ। ਦੂਜੇ ਪਾਸੇ ਦਿੱਲੀ ਸਰਕਾਰ ਨੇ ਰੇਮੇਡੀਅਲ ਕਲਾਸਾਂ ਦਾ ਆਯੋਜਨ ਕਰਨ ਦੇ ਹੁਕਮ ਦਿੱਤੇ ਹਨ ਤਾਂ ਜੋ ਨੌਵੀਂ ਤੋਂ ਬਾਰ੍ਹਵੀਂ ਤੱਕ ਦੇ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ।
ਰੇਮੇਡੀਅਲ ਸ਼੍ਰੇਣੀ ਨੂੰ ਐਕਸਟ੍ਰਾ ਕਲਾਸ ਵੀ ਕਿਹਾ ਜਾਂਦਾ ਹੈ। ਭਾਵ ਅੱਠਵੀਂ ਜਮਾਤ ਤੱਕ ਬੱਚਿਆਂ ਲਈ ਛੁੱਟੀ ਰਹੇਗੀ। ਇਸ ਦੇ ਨਾਲ ਹੀ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਬੱਚਿਆਂ ਲਈ ਰੇਮੇਡੀਅਲ ਕਲਾਸਾਂ ਚਲਾਈਆਂ ਜਾਣਗੀਆਂ।
ਇਹ ਵੀ ਪੜ੍ਹੋ : ਵੜਿੰਗ ਨੇ ਕੈਪਟਨ ਤੇ ਜਾਖੜ ‘ਤੇ ਵਿੰਨ੍ਹੇ ਨਿਸ਼ਾਨੇ, ਬੋਲੇ- ‘ਹਿੰਮਤ ਹੈ ਤਾਂ ਮੇਰੇ ਖਿਲਾਫ਼ ਚੋਣ ਲੜੋ’
ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ ਜਾਰੀ ਸਰਕੂਲਰ ਵਿੱਚ ਰੀਮੇਡੀਅਲ ਕਲਾਸਾਂ ਦੇ ਟਾਈਮ ਟੇਬਲ ਦਾ ਵੀ ਜ਼ਿਕਰ ਕੀਤਾ ਗਿਆ ਹੈ। ਸਕੂਲ ਦੋ ਸ਼ਿਫਟਾਂ ਵਿੱਚ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਹਨ। ਪਹਿਲੀ ਸ਼ਿਫਟ ਸਵੇਰੇ 8:30 ਵਜੇ ਤੋਂ ਦੁਪਹਿਰ 12:50 ਵਜੇ ਤੱਕ ਚੱਲੇਗੀ। ਜਦੋਂ ਕਿ ਦੂਜੀ ਸ਼ਿਫਟ ਦੁਪਹਿਰ 1:30 ਤੋਂ ਸ਼ਾਮ 5:50 ਤੱਕ ਚੱਲੇਗੀ। ਇਹ ਰੇਮੇਡੀਅਲ ਕਲਾਸ ਸਿਰਫ਼ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਬੱਚਿਆਂ ਲਈ ਹੈ। ਦੂਜੇ ਪਾਸੇ ਛੋਟੇ ਬੱਚਿਆਂ (ਅੱਠਵੀਂ ਜਮਾਤ ਤੱਕ) ਦੇ ਬੱਚਿਆਂ ਨੂੰ 1 ਤੋਂ 15 ਜਨਵਰੀ ਤੱਕ ਛੁੱਟੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: