ਨਾਭਾ ਦੇ ਪਿੰਡ ਖੁਰਦ ਵਿੱਚ ਸਥਿਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਧੀ ਨੂੰ ਮਿਲਣ ਆਏ ਨੌਜਵਾਨ ਨੂੰ ਸਬਕ ਸਿਖਾਉਣ ਲਈ ਸਾਰੀਆਂ ਹੱਦਾਂ ਤੋੜ ਦਿੱਤੀਆਂ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਅਨਾਊਂਸੈਂਟ ਕਰਵਾ ਦਿੱਤੀ।
ਇਸ ਦਾ ਵੀਡੀਓ ਬਣਾਉਣ ਤੋਂ ਬਾਅਦ ਇਸ ਨੂੰ ਵਾਇਰਲ ਵੀ ਕਰ ਦਿੱਤਾ। ਜਦੋਂ ਪੁਲਿਸ ਨੇ ਇਸ ਮਾਮਲੇ ਵਿੱਚ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਮਾਮਲਾ ਕੁਝ ਹੋਰ ਹੀ ਨਿਕਲਿਆ। ਥਾਣਾ ਸਦਰ ਨਾਭਾ ਨੇ ਗ੍ਰੰਥੀ ਤਰਸੇਮ ਸਿੰਘ, ਉਸਦੀ ਪਤਨੀ ਜਸਵਿੰਦਰ ਕੌਰ, ਪੁੱਤਰੀ ਕਿਰਨਦੀਪ ਕੌਰ ਨਿਵਾਸੀ ਪਿੰਡ ਨਨਹੇੜਾ ਮੌਜੂਦਾ ਨਿਵਾਸੀ ਗੁਰਦੁਆਰਾ ਸਾਹਿਬ ਕੁਆਰਟਰ ਦੇ ਖਿਲਾਫ ਗੁਰਦੁਆਰਾ ਕਮੇਟੀ ਦੇ ਮੁਖੀ ਲਖਵੀਰ ਸਿੰਘ ਦੇ ਬਿਆਨਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਅਨੁਸਾਰ ਇਹ ਘਟਨਾ 1 ਅਗਸਤ ਨੂੰ ਅੱਧੀ ਰਾਤ 12 ਵਜੇ ਵਾਪਰੀ। ਗ੍ਰੰਥੀ ਦੀ ਤਰਫੋਂ ਬੇਅਦਬੀ ਦਾ ਐਲਾਨ ਮਿਲਣ ਤੋਂ ਬਾਅਦ ਪੁਲਿਸ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮੌਕੇ ‘ਤੇ ਪਹੁੰਚੇ। ਜਦੋਂ ਧਾਰਮਿਕ ਜਥਬੰਦੀ ਵੀ ਪਹੁੰਚੀ ਤਾਂ 2 ਅਗਸਤ ਨੂੰ ਪੂਰੇ ਦਿਨ ਦੀ ਜਾਂਚ ਕੀਤੀ ਗਈ। ਦੇਰ ਸ਼ਾਮ ਇਹ ਸਪੱਸ਼ਟ ਹੋ ਗਿਆ ਕਿ ਗ੍ਰੰਥੀ ਤਰਸੇਮ ਸਿੰਘ ਨੇ ਆਪਣੀ ਧੀ ਨੂੰ ਮਿਲਣ ਪਹੁੰਚੇ ਨੌਜਵਾਨ ਕਰਨਬੀਰ ਨੂੰ ਘਟਨਾ ਵਾਲੀ ਥਾਂ ਰਾਤ ਫੜ ਲਿਆ ਸੀ। ਉਸ ਨੂੰ ਬੇਅਦਬੀ ਦੇ ਕੇਸ ਵਿੱਚ ਫਸਾਉਣ ਲੀ ਗ੍ਰੰਥੀ ਤਰਸੇਮ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ‘ਤੇ ਰੱਖੇ ਰੁਮਾਲ ਜ਼ਮੀਨ ‘ਤੇ ਹੇਠਾ ਸੁੱਟ ਦਿੱਤੇ ਸਨ। ਇਸ ਦਾ ਵੀਡੀਓ ਬਣਾਉਣ ਤੋਂ ਬਾਅਦ ਅਨਾਊਂਸਮੈਂਟ ਕਰ ਦਿੱਤੀ।
ਗ੍ਰੰਥੀ ਤਰਸੇਮ ਸਿੰਘ ਕਰੀਬ ਸੱਤ ਸਾਲਾਂ ਤੋਂ ਪਿੰਡ ਖੁਰਦ ਦੇ ਗੁਰਦੁਆਰਾ ਸਾਹਿਬ ਵਿਖੇ ਡਿਊਟੀ ਨਿਭਾ ਰਹੇ ਹਨ। ਉਹ ਆਪਣੀ ਪਤਨੀ, ਤਿੰਨ ਧੀਆਂ ਅਤੇ ਇੱਕ ਪੁੱਤਰ ਨਾਲ ਗੁਰਦੁਆਰਾ ਸਾਹਿਬ ਦੇ ਨਾਲ ਵਾਲੇ ਕੁਆਰਟਰ ਵਿੱਚ ਰਹਿੰਦਾ ਸੀ। 1 ਅਗਸਤ ਦੀ ਰਾਤ ਨੂੰ ਉਸਨੇ ਇਹ ਅਨਾਊਂਸਮੈਂਟ ਕੀਤੀ ਕਿ ਇੱਕ ਮੋਨੇ ਨੌਜਵਾਨ ਨੂੰ ਗੁਰਦੁਆਰੇ ਵਿੱਚ ਫੜਿਆ ਗਿਆ ਹੈ। ਇਸ ਨੌਜਵਾਨ ਨੇ ਗੁਰਦੁਆਰੇ ਵਿੱਚ ਦਾਖਲ ਹੋ ਕੇ ਬੇਅਦਬੀ ਕੀਤੀ ਹੈ। ਇਸ ਤੋਂ ਬਾਅਦ ਪਿੰਡ ਦੇ ਲੋਕ ਅਤੇ ਗੁਰਦੁਆਰਾ ਕਮੇਟੀ ਦੇ ਮੈਂਬਰ ਪਹੁੰਚੇ, ਜਿਨ੍ਹਾਂ ਨੇ ਦੇਖਿਆ ਕਿ ਨੌਜਵਾਨ ਕਰਮਬੀਰ ਸਿੰਘ ਬਾਵਾ ਸੀ। ਲੋਕਾਂ ਦੇ ਆਉਣ ਤੋਂ ਪਹਿਲਾਂ ਹੀ ਤਰਸੇਮ ਸਿੰਘ ਨੇ ਵੀਡੀਓ ਨੂੰ ਵਾਇਰਲ ਕਰ ਦਿੱਤੀ ਸੀ।
ਜਦੋਂ ਪੁਲਿਸ ਦੇ ਪਹੁੰਚਣ ਤੋਂ ਬਾਅਦ ਜਾਂਚ ਸ਼ੁਰੂ ਹੋਈ ਤਾਂ ਪਤਾ ਲੱਗਾ ਕਿ 1 ਅਗਸਤ ਦੀ ਰਾਤ ਨੂੰ ਕਰਨਬੀਰ ਉਸ ਦ ਵਿਚਕਾਰਲੀ ਧੀ ਨੂੰ ਮਿਲਣ ਲਈ ਗ੍ਰੰਥੀ ਤਰਸੇਮ ਸਿੰਘ ਦੇ ਘਰ ਪਹੁੰਚਿਆ ਸੀ। ਉੱਥੇ ਗ੍ਰੰਥੀ ਨੇ ਉਸਨੂੰ ਫੜ ਲਿਆ। ਉਸ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਲਿਜਾ ਕੇ ਉਸ ਨੂੰ ਸੁਖਆਸਨ ਵਾਲੇ ਕਮਰੇ ਵਿੱਚ ਬੰਦ ਕਰ ਦਿੱਤਾ। ਇਸ ਤੋਂ ਬਾਅਦ ਤਰਸੇਮ ਦੀ ਵੱਡੀ ਧੀ ਕਿਰਨਦੀਪ ਕੌਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰੁਮਾਲਾ ਉਤਾਰਿਆ, ਫਰਸ਼ ‘ਤੇ ਸੁੱਟ ਦਿੱਤਾ ਅਤੇ ਅਨਾਊਂਸਮੈਂਟ ਕਰਵਾ ਦਿੱਤੀ।
ਇਹ ਵੀ ਪੜ੍ਹੋ : ‘ਕੀ ਤੁਸੀਂ ਚਾਹੁੰਦੇ ਹੋ ਅਗਲਾ CM ਬਲਬੀਰ ਸਿੰਘ ਰਾਜੇਵਾਲ ਹੋਵੇ’- ਖੰਨਾ ‘ਚ ਲੱਗੇ ਪੋਸਟਰ
ਗ੍ਰੰਥੀ ਜਦੋਂ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਇਆ ਤਾਂ ਉਸ ਨੇ ਸੀਸੀਟੀਵੀ ਬੰਦ ਕਰ ਦਿੱਤੇ ਸਨ। ਫੜੇ ਗਏ ਨੌਜਵਾਨ ਦੇ ਬਿਆਨ ਤੋਂ ਬਾਅਦ ਪੁਲਿਸ ਨੇ ਵਿਚਕਾਰਲੀ ਕੁੜੀ ਤੋਂ ਪੁੱਛਗਿੱਛ ਕੀਤੀ। ਘਟਨਾ ਤੋਂ ਪਹਿਲਾਂ ਦੇ ਸੀਸੀਟੀਵੀ ਫੁਟੇਜ ਵਿੱਚ ਕੁਝ ਵੀ ਨਹੀਂ ਮਿਲਿਆ। ਘੋਸ਼ਣਾ ਤੋਂ ਕੁਝ ਸਮਾਂ ਪਹਿਲਾਂ ਕੈਮਰੇ ਬੰਦ ਸਨ। ਸਖਤ ਪੁੱਛਗਿੱਛ ਤੋਂ ਬਾਅਦ ਪਰਿਵਾਰ ਨੇ ਸੱਚਾਈ ਉਗਲ ਦਿੱਤੀ।