ਇੰਗਲੈਂਡ ਦੇ ਗ੍ਰੇਟ ਯਾਰਮਾਊਥ ਵਿੱਚ ਸ਼ੁੱਕਰਵਾਰ ਨੂੰ ਇੱਕ ਸੈਕੰਡ ਵਰਲਡ ਵਾਰ ਦੇ ਵੇਲੇ ਦਾ ਬੰਬ ਮਿਲਿਆ, ਜੋਕਿ ਡਿਫਿਊਜ਼ ਕੀਤੇ ਜਾਣ ਤੋਂ ਪਹਿਲਾਂ ਹੀ ਫਟ ਗਿਆ। ਘਟਨਾ ਸ਼ਾਮ ਕਰੀਬ 5 ਵਜੇ ਵਾਪਰੀ। ਬੰਬ ਧਮਾਕੇ ਦੀ ਆਵਾਜ਼ ਲੋਕਾਂ ਨੇ 15 ਮੀਲ ਯਾਨੀ 24 ਕਿਲੋਮੀਟਰ ਦੂਰ ਤੱਕ ਸੁਣੀ।
ਪੁਲਿਸ ਮੁਤਾਬਕ ਬੰਬ ਧਮਾਕੇ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ, ਇਲਾਕੇ ਦੇ ਸਾਰੇ ਲੋਕ ਸੁਰੱਖਿਅਤ ਹਨ। ਏਰੀਆ ਕਮਾਂਡਰ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਕਈ ਘਰਾਂ ਅਤੇ ਕਾਰਾਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ ਅਤੇ ਪੁਲ ਦੀ ਬਾਊਂਡਰੀ ਵੀ ਡੈਮੇਜ ਹੋ ਗਏ।
ਰਿਪੋਰਟ ਮੁਤਾਬਕ ਦੋ ਗੈਸ ਪਾਈਪਲਾਈਨਾਂ ਨੇੜੇ ਬੰਬ ਹੋਣ ਦੀ ਸੂਚਨਾ ਮੰਗਲਵਾਰ ਨੂੰ ਹੀ ਮਿਲੀ ਸੀ। ਇਸ ਤੋਂ ਬਾਅਦ ਬੰਬ ਦੇ ਨੇੜੇ 200 ਅਤੇ 400 ਮੀਟਰ ਦੀ ਦੂਰੀ ‘ਤੇ ਪੁਲਿਸ ਐਮਰਜੈਂਸੀ ਸੇਵਾਵਾਂ ਅਤੇ ਬਚਾਅ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਸੀ। ਹਾਲਾਂਕਿ ਬੰਬ ਧਮਾਕੇ ਤੋਂ ਬਾਅਦ ਇਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ।
ਮੰਗਲਵਾਰ ਨੂੰ ਬੰਬ ਦੀ ਸੂਚਨਾ ਮਿਲਦੇ ਹੀ ਸਥਾਨਕ ਪ੍ਰਸ਼ਾਸਨ ਨੇ ਆਸ-ਪਾਸ ਦੇ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਸੀ। ਸੈਂਕੜੇ ਲੋਕਾਂ ਨੂੰ ਇਲਾਕੇ ਤੋਂ ਦੂਰ ਜਾਣ ਲਈ ਕਿਹਾ ਗਿਆ, ਨਾਲ ਹੀ ਸਾਰੀਆਂ ਸੜਕਾਂ ਅਤੇ ਗਲੀਆਂ ਨੂੰ ਸੀਲ ਕਰ ਦਿੱਤਾ ਗਿਆ।
ਬੰਬ ਧਮਾਕੇ ਕਾਰਨ ਹੋਏ ਨੁਕਸਾਨ ਨੂੰ ਘੱਟ ਕਰਨ ਲਈ ਇਸ ਨੂੰ ਚਾਰੇ ਪਾਸਿਓਂ ਮਿੱਟੀ ਨਾਲ ਘੇਰ ਦਿੱਤਾ ਗਿਆ ਸੀ। ਏਰੀਆ ਕਮਾਂਡਰ ਨਾਥਨ ਕਲਾਰਕ ਮੁਤਾਬਕ ਜੇ ਇਸ ਬੰਬ ਦੇ ਆਲੇ-ਦੁਆਲੇ ਰੇਤ ਦਾ ਬੈਰੀਅਰ ਨਾ ਬਣਾਇਆ ਗਿਆ ਹੁੰਦਾ ਤਾਂ ਇਹ ਖਤਰਨਾਕ ਹੋ ਸਕਦਾ ਸੀ। ਇਸ ਦੇ ਨਾਲ ਹੀ ਨਾਰਫੋਕ ਦੇ ਅਸਿਸਟੈਂਟ ਚੀਫ ਕਾਂਸਟੇਬਲ ਨਿਕ ਡੇਵਿਸਨ ਨੇ ਦੱਸਿਆ ਕਿ ਜਿਵੇਂ ਹੀ ਮਾਹਿਰਾਂ ਦੀ ਟੀਮ ਨੇ ਬੰਬ ਨੂੰ ਡਿਫਿਊਜ਼ ਕਰਨ ਦਾ ਕੰਮ ਸ਼ੁਰੂ ਕੀਤਾ ਤਾਂ ਇਹ ਧਮਾਕਾ ਹੋ ਗਿਆ। ਸ਼ੁਕਰ ਹੈ ਕਿ ਟੀਮ ਦਾ ਕੋਈ ਵੀ ਮੈਂਬਰ ਉਸ ਸਮੇਂ ਨੇੜੇ ਨਹੀਂ ਸੀ।
ਇਹ ਵੀ ਪੜ੍ਹੋ : ਬਿਜ਼ਨੈੱਸ ਟੂਰ ਲਈ ਤੁਰਕੀ ਗਏ ਭਾਰਤੀ ਦੀ ਭੂਚਾਲ ‘ਚ ਮੌਤ, ਟੈਟੂ ਤੋਂ ਹੋਈ ਪਛਾਣ
ਦਰਅਸਲ ਫੌਜ ਦੇ ਮਾਹਿਰ ਨੇ ਬੰਬ ਨੂੰ ਡਿਫਿਊਜ਼ ਕਰਨ ਦੀ ਯੋਜਨਾ ਬਣਾਈ ਸੀ। ਉਹ ਰੋਬੋਟ ਰਾਹੀਂ ਬੰਬ ਦਾ ਫਿਊਜ਼ ਕੱਟਣਾ ਚਾਹੁੰਦੇ ਸਨ। ਪਰ, ਇਸ ਕੰਮ ਵਿਚ ਉਨ੍ਹਾਂ ਨੂੰ ਪਾਣੀ ਦੀ ਵੀ ਲੋੜ ਸੀ, ਜਿਸ ਕਾਰਨ ਸੈਂਡ ਬੈਰੀਅਰ ਦੀ ਸਮਰੱਥਾ ਘੱਟ ਹੋ ਜਾਂਦੀ। ਆਰਮੀ ਇੱਕ ਯੋਜਨਾ ਤਿਆਰ ਕਰ ਰਹੀ ਸੀ ਕਿ ਰੇਤ ਦੇ ਬੈਰੀਅਰ ਨੂੰ ਕਿਵੇਂ ਮਜ਼ਬੂਤ ਕੀਤਾ ਜਾਵੇ। ਹਾਲਾਂਕਿ ਯੋਜਨਾ ਪੂਰੀ ਹੋਣ ਤੋਂ ਪਹਿਲਾਂ ਹੀ ਬੰਬ ਫਟ ਗਿਆ।
ਵੀਡੀਓ ਲਈ ਕਲਿੱਕ ਕਰੋ -: