ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੇ 6ਵੇਂ ਦਿਨ ਹੁਸ਼ਿਆਰਪੁਰ ‘ਚ ਸੁਰੱਖਿਆ ਦੇ ਵਿੱਚ ਦੂਜੀ ਵਾਰ ਚੂਕ ਹੋਈ। ਪਹਿਲਾਂ ਇਕ ਨੌਜਵਾਨ ਦੌੜਦਾ ਆਇਆ ਅਤੇ ਰਾਹੁਲ ਗਾਂਧੀ ਨੂੰ ਸਿੱਧੇ ਗਲੇ ਲਗ ਗਿਆ। ਇਹ ਦੇਖ ਕੇ ਰਾਹੁਲ ਗਾਂਧੀ ਨੇ ਉਨ੍ਹਾਂ ਦੇ ਨਾਲ ਆਏ ਪੰਜਾਬ ਪ੍ਰਧਾਨ ਰਾਜਾ ਵੜਿੰਗ ਦੀ ਮਦਦ ਨਾਲ ਉਸ ਨੂੰ ਧੱਕਾ ਦੇ ਕੇ ਪਿੱਛੇ ਹਟਾਇਆ।
ਦੂਜੀ ਵਾਰ ਪਿੰਡ ਬੱਸੀ ‘ਚ ਟੀ-ਬ੍ਰੇਕ ‘ਤੇ ਜਾਣ ਵੇਲੇ ਰਾਹੁਲ ਗਾਂਧੀ ਦੇ ਸੁਰੱਖਿਆ ਘੇਰੇ ‘ਚ ਇਕ ਨੌਜਵਾਨ ਸਿਰ ‘ਤੇ ਕੇਸਰੀ ਪਰਨਾ ਆ ਵੜਿਆ। ਉਹ ਰਾਹੁਲ ਗਾਂਧੀ ਦੇ ਬਹੁਤ ਨੇੜੇ ਆ ਗਿਆ। ਪਰ ਸੁਰੱਖਿਆ ਮੁਲਾਜ਼ਮਾਂ ਨੇ ਉਸ ਨੂੰ ਫੜ ਕੇ ਇਕ ਪਾਸੇ ਧੱਕ ਦਿੱਤਾ ਅਤੇ ਆਪਣੇ ਨਾਲ ਲੈ ਗਏ।
ਦੱਸ ਦੇਈਏ ਕਿ ਪੰਜਾਬ ਵਿੱਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਛੇਵਾਂ ਦਿਨ ਹੈ। ਅੱਜ ਯਾਤਰਾ ਹੁਸ਼ਿਆਰਪੁਰ ਤੋਂ ਸਵੇਰੇ 7 ਵਜੇ ਸ਼ੁਰੂ ਹੋਈ। ਇੱਥੇ ਰਾਹੁਲ ਦਸੂਹਾ ਤੋਂ ਯਾਤਰਾ ਸ਼ੁਰੂ ਕਰ ਰਹੇ ਹਨ। ਜਿਸ ਵਿੱਚ ਉਹ 27 ਕਿਲੋਮੀਟਰ ਪੈਦਲ ਚੱਲਣਗੇ। ਉਹ ਰਾਤ ਨੂੰ ਮੁਕੇਰੀਆਂ ਵਿੱਚ ਠਹਿਰਣਗੇ।
ਇਹ ਵੀ ਪੜ੍ਹੋ : ਰਾਹੁਲ ਨੂੰ ਕਸ਼ਮੀਰ ‘ਚ ਖ਼ਤਰਾ! ‘ਭਾਰਤ ਜੋੜੋ ਯਾਤਰਾ’ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਨੇ ਕੀਤਾ ਅਲਰਟ
ਇਹ ਰਾਹੁਲ ਦੀ ਯਾਤਰਾ ਦਾ ਅੰਤਿਮ ਪੜਾਅ ਹੈ। ਯਾਤਰਾ 18 ਜਨਵਰੀ ਨੂੰ ਹਿਮਾਚਲ ਪ੍ਰਦੇਸ਼ ਵਿੱਚ ਦਾਖਲ ਹੋਵੇਗੀ ਅਤੇ ਇਸ ਤੋਂ ਬਾਅਦ ਆਖਰੀ ਪੜਾਅ ਜੰਮੂ-ਕਸ਼ਮੀਰ ਵਿੱਚ ਦਾਖਲ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: