ਜੰਮੂ-ਕਸ਼ਮੀਰ ਵਿੱਚ ਅਵੰਤੀਪੋਰਾ ਦੇ ਤ੍ਰਾਲ ਵਿੱਚ ਸੁਰੱਖਿਆ ਬਲਾਂ ਨੂੰ ਅੱਜ ਸਵੇਰੇ ਵੱਡੀ ਸਫਲਤਾ ਮਿਲੀ। ਇਥੇ ਐਨਕਾਊਂਟਰ ਵਿੱਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਸੁੱਟਿਆ। ਜੰਮੂ-ਕਸ਼ਮੀਰ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇਲਾਕੇ ਵਿੱਚ ਹੁਣ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਮਾਰੇ ਗਏ ਦੋਵੇਂ ਅੱਤਵਾਦੀ ਵੱਖ-ਵੱਖ ਅੱਤਵਾਦੀ ਸੰਗਠਨਾਂ ਨਾਲ ਤਾਅਲੁਕ ਰਖਦੇ ਸਨ।
IGP ਕਸ਼ਮੀਰ ਵਿਜੇ ਕੁਮਾਰ ਨੇ ਦੱਸਿਆ ਕਿ ਅੰਸਾਰ ਗਜ਼ਵਤ-ਉਲ-ਹਿੰਦ ਦਾ ਅੱਤਵਾਦੀ ਸਫਤ ਮੁਜ਼ੱਫਰ ਸੋਫੀ ਉਰਫ ਮੁਆਵੀਆ ਤੇ ਲਸ਼ਕਰ ਦਾ ਅੱਤਵਾਦੀ ਉਮਰ ਤੇਲੀ ਉਰਫ ਤਲਹਾ ਤ੍ਰਾਲ ਵਿੱਚ ਮਾਰਿਆ ਗਿਆ। ਦੋਵੇਂ ਅੱਤਵਾਦੀ ਸ਼੍ਰੀਨਗਰ ਵਿੱਚ ਹਾਲ ਹੀ ਵਿੱਚ ਹੋਈਆਂ ਅੱਤਵਾਦੀ ਘਟਨਾਵਾਂ ਵਿੱਚ ਸ਼ਾਮਲ ਸਨ। ਇਹ ਸਰਪੰਚ (ਸਮੀਰ ਅਹਿਮਦ) ਦੇ ਕਤਲ ਵਿੱਚ ਵੀ ਸ਼ਾਮਲ ਸਨ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਦੂਜੇ ਪਾਸੇ ਇਸ ਐਨਕਾਊੰਟਰ ਤੋਂ ਪਹਿਲਾਂ ਕੱਲ੍ਹ ਜੰਮੂ-ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਅੱਤਵਾਦੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਨਾਗਰਿਕਾਂ ਤੇ ਸੁਰੱਖਿਆ ਬਲਾਂ ‘ਤੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਹਮਲੇ ਇੱਕ ਗੁਆਂਢੀ ਦੇਸ਼ ਤੋਂ ਕਰਵਾਏ ਜਾ ਰਹੇ ਹਨ, ਜਿਥੇ ਕੁਝ ਲੋਕ ਘਾਟੀ ਵਿੱਚ ਅਮਨ-ਚੈਨ ਨੂੰ ਹਜ਼ਮ ਨਹੀਂ ਕਰ ਪਾ ਰਹੇ ਹਨ।