ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਘਰ ਸ਼ੱਕੀ ਵਿਅਕਤੀ ਦਾਖਲ ਹੋ ਗਿਆ। ਪ੍ਰਧਾਨ ਮੰਤਰੀ ਰਿਹਾਇਸ਼ ‘ਤੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੂੰ ਇਸ ਦਾ ਪਤਾ ਨਹੀਂ ਲੱਗ ਸਕਿਆ ਕਿ ਸ਼ਖਸ ਅੰਦਰ ਕਿਵੇਂ ਦਾਖਲ ਹੋਇਆ। ਫੌਰਨ ਕਾਰਵਾਈ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁੱਛਿਗਛ ਲਈ ਉਸ ਨੂੰ ਕਾਊਂਟਰ ਟੈਰਿਰਜ਼ਮ ਡਿਪਾਰਟਮੈਂਟ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਇਸਲਾਮਾਬਾਦ ਪੁਲਿਸ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਅਫਗਾਨਿਸਤਾਨ ਦਾ ਰਹਿਣ ਵਾਲਾ ਹੈ। ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਸ਼ੱਕੀ ਅਫਗਾਨ ਵਿਅਕਤੀ ਤਿੰਨ ਵੱਖ-ਵੱਖ ਰਸਤਿਆਂ ਤੋਂ ਹੁੰਦੇ ਹੋਏ ਪੀਐੱਮ ਹਾਊਸ ਵਿਚ ਪਹੁੰਚਿਆ ਸੀ। ਅਜੇ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਹੋਣ ਦੇ ਬਾਵਜੂਦ ਉਹ ਅੰਦਰ ਕਿਵੇਂ ਵੜਿਆ।
ਪਾਕਿਸਤਾਨੀ ਮੀਡੀਆ ਡੌਨ ਮੁਤਾਬਕ ਇਸਲਾਮਾਬਾਦ ਪੁਲਿਸ ਦੇ ਬੁਲਾਰੇ ਜਵਾਦ ਤਕੀ ਨੇ ਕਿਹਾ ਕਿ ਸ਼ਖਸ ਕੋਲ ਕੋਈ ਪਛਾਣ ਪੱਤਰ ਨਹੀਂ ਸੀ। ਅਸੀਂ ਗ੍ਰਿਫਤਾਰੀ ਸਮੇਂ ਉਸ ਕੋਲੋਂ ਪਛਾਣ ਪੱਤਰ ਮੰਗਿਆ ਸੀ ਜਿਸ ਨੂੰ ਉਹ ਪੇਸ਼ ਨਹੀਂ ਕਰ ਸਕਿਆ। ਉਸ ਨੂੰ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੀ ਦੀਵਾਰ ਕੋਲ ਹਿਰਾਸਤ ਵਿਚ ਲੈ ਲਿਆ ਗਿਆ।
ਇਹ ਵੀ ਪੜ੍ਹੋ : ਪੰਥਕ ਸ਼ਖਸੀਅਤ ਸੰਤ ਬਾਬਾ ਮਾਨ ਸਿੰਘ ਪਿਹੋਵਾ ਵਾਲਿਆਂ ਦਾ ਹੋਇਆ ਦੇਹਾਂਤ
ਅਧਿਕਾਰੀ ਨੇ ਦੱਸਿਆ ਕਿ ਪੁਲਿਸ ਤੇ ਹੋਰ ਸੁਰੱਖਿਆ ਏਜੰਸੀਆਂ ਵੀ ਪੁੱਛਗਿਛ ਕਰ ਰਹੀਆਂ ਹਨ। ਉਸ ਦੀ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ। ਨਾਲ ਹੀ ਉਸ ਦੀ ਮੈਂਟਲ ਹੈਲਥ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: