ਬਾਲੀਵੁੱਡ ਸਟਾਰ ਸਲਮਾਨ ਖਾਨ ਦੀ ਸਕਿਓਰਿਟੀ ਮੁੰਬਈ ਪੁਲਿਸ ਨੇ ਵਧਾ ਦਿੱਤੀ ਹੈ। ਪੁਲਿਸ ਨੇ ਉਸ ਦੇ ਬਾਂਦ੍ਰਾ ਸਥਿਤ ਗੈਲੇਕਸੀ ਅਪਾਰਟਮੈਂਟ ਦੇ ਬਾਹਰ ਦੋ ਅਸਿਸਟੈਂਟ ਪੁਲਿਸ ਇੰਸਪੈਕਟਰ ਤੇ 8-10 ਕਾਂਸਟੇਬਲ ਤਾਇਨਾਤ ਕੀਤੇ ਗਏ ਹਨ। ਇਹ 24 ਘੰਟੇ ਮੌਜੂਦ ਰਹਿਣਗੇ। ਇਸ ਤੋਂ ਇਲਾਵਾ ਸਲਮਾਨ ਦੇ ਘਰ ਕੋਲ ਫੈਂਨਸ ਦੀ ਭੀੜ ਇਕੱਠੀ ਨਹੀਂ ਹੋ ਸਕੇਗੀ।
19 ਮਾਰਚ ਨੂੰ ਲਾਰੈਂਸ ਬਿਸ਼ਨੋਈ ਗੈਂਗ ਤੋਂ ਜਾਨ ਤੋਂ ਮਾਰਨ ਦੀ ਧਮਕੀ ਨਾਲ ਭਰਿਆ ਇਕ ਈ-ਮੇਲ ਮਿਲਿਆ ਹੈ ਜਿਸ ਦੇ ਬਾਅਦ ਪੁਲਿਸ ਨੇ ਸੁਰੱਖਿਆ ਵਧਾਉਣ ਦਾ ਫੈਸਲਾ ਕੀਤਾ। ਸਲਮਾਨ ਨੂੰ ਪਹਿਲਾਂ Y ਕੈਟਾਗਰੀ ਦੀ ਸੁਰੱਖਿਆ ਮੁਹੱਈਆ ਕਰਾਈ ਗਈ ਸੀ। ਉਹ ਘਰ ਦੇ ਬਾਹਰ ਬੁਲੇਟ ਪਰੂਫ ਵਾਹਨ ਵਿਚ ਹੀ ਜਾਂਦੇ ਹਨ ਜਿਨ੍ਹਾਂ ਵਿਚ ਉਨ੍ਹਾਂ ਦੇ ਪ੍ਰਾਈਵੇਟ ਗਾਰਡਸ ਵੀ ਰਹਿੰਦੇ ਹਨ।
ਸੂਤਰਾਂ ਦੀ ਮੰਨੀਏ ਤਾਂ ਸਲਮਾਨ ਦੇ ਘਰਵਾਲੇ ਕਾਫੀ ਚਿੰਤਤ ਹਨ। ਪੁਲਿਸ ਨੇ ਪ੍ਰਸ਼ਾਂਤ ਗੁੰਜਾਲਕਰ ਦੀ ਸ਼ਿਕਾਇਤ ‘ਤੇ ਲਾਰੈਂਸ, ਗੋਲਡੀ ਬਰਾੜ ਤੇ ਰੋਹਿਤ ਬਰਾੜ ਖਿਲਾਫ FIR ਦਰਜ ਕਰ ਲਈ ਹੈ। ਨਾਲ ਹੀ ਪੁਲਿਸ ਨੇ ਸਲਮਾਨ ਨੂੰ ਕਿਸੇ ਵੀ ਆਊਟਡੋਰ ਸ਼ੂਟ ਜਾਂ ਕਿਸੇ ਪ੍ਰਮੋਸ਼ਨਰ ਈਵੈਂਟ ਵਿਚ ਜਾਨ ਤੋਂ ਮਨ੍ਹਾ ਕੀਤਾ ਹੈ। ਹਾਲਾਂਕਿ ਸਲਮਾਨ ਖਾਨ ਅਜੇ ਮੁੰਬਈ ਵਿਚ ਮੌਜੂਦ ਨਹੀਂ ਹਨ। ਉਹ ਆਪਣੀ ਆਉਣ ਵਾਲੀ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦੇ ਪ੍ਰਮੋਸ਼ਨ ਵਿਚ ਬਿਜ਼ੀ ਹਨ।
ਇਹ ਵੀ ਪੜ੍ਹੋ : ‘CM ਭਗਵੰਤ ਸਿੰਘ ਮਾਨ ਦੇ ਹੱਥਾਂ ਵਿਚ ਪੰਜਾਬ ਪੂਰੀ ਤਰ੍ਹਾਂ ਸੁਰੱਖਿਅਤ’ : ਕੁਲਦੀਪ ਸਿੰਘ ਧਾਲੀਵਾਲ
ਦੱਸ ਦੇਈਏ ਕਿ ਹੁਣੇ ਜਿਹੇ ਗੈਂਗਸਟਰ ਲਾਰੈਂਸ ਨੇ ਖੁੱਲ੍ਹੇਆਮ ਸਲਮਾਨ ਖਾਨ ਨੂੰ ਮਾਰ ਕੇ ਗੁੰਡਾ ਬਣਨ ਦੀ ਗੱਲ ਕਹੀ ਹੈ। ਗੈਂਗਸਟਰ ਦਾ ਕਹਿਣਾ ਹੈ ਕਿ ਉਹ ਬਹੁਤ ਜਲਦ ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਹੈ ਜਿਸ ਦੇ ਬਾਅਦ ਸਲਮਾਨ ਖਾਨ ਦੇ ਮੈਨੇਜਰ ਜਾਰਡੀ ਪਟੇਲ ਨੂੰ 19 ਮਾਰਚ ਨੂੰ ਇਕ ਈ-ਮੇਲ ਆਇਆ।
ਵੀਡੀਓ ਲਈ ਕਲਿੱਕ ਕਰੋ -: